ਡੱਡਵਾਂ ਰੋਡ ਗੋਲਡਨ ਐਵੇਨਿਊ, ਧਾਰੀਵਾਲ ਸਹਿਰ ਜਿਲ੍ਹਾ ਗੁਰਦਾਸਪੁਰ ਖੇਤਰ ਵਿੱਚ ਬੁਨਿਆਦੀ ਸਹੂਲਤਾਂ ਦੀ ਭਾਰੀ ਘਾਟ, ਬਾਰੇ ਤੁਰੰਤ ਮੁਰੰਮਤ
ਸੇਵਾ ਵਿਖੇ
1. ਡਿਪਟੀ ਕਮਿਸ਼ਨਰ ਸਾਹਿਬ, ਡੀਸੀ ਆਫਿਸ, ਗੁਰਦਾਸਪੁਰ
2. ਐਗਜ਼ੀਕਿਊਟਿਵ ਆਫਿਸਰ (E.O.),ਮਿਊਨਿਸਪਲ ਕਮੇਟੀ ਧਾਰੀਵਾਲ, ਜਿਲ੍ਹਾ ਗੁਰਦਾਸਪੁਰ, ਪੰਜਾਬ।
ਵਿਸ਼ਾ:-ਡੱਡਵਾਂ ਰੋਡ ਗੋਲਡਨ ਐਵੇਨਿਊ, ਧਾਰੀਵਾਲ ਸਹਿਰ ਜਿਲ੍ਹਾ ਗੁਰਦਾਸਪੁਰ ਖੇਤਰ ਵਿੱਚ ਬੁਨਿਆਦੀ ਸਹੂਲਤਾਂ ਦੀ ਭਾਰੀ ਘਾਟ, ਬਾਰੇ ਤੁਰੰਤ ਮੁਰੰਮਤ ਲਈ ਸ਼ਿਕਾਇਤ:-
ਸ੍ਰੀ ਮਾਨ/ਮਹੋਦਏ ਜੀ
ਮੈਂ ਇਸ ਚਿੱਠੀ ਰਾਹੀਂ ਡੱਡਵਾਂ ਰੋਡ ਗੋਲਡਨ ਐਵੇਨਿਊ, ਧਾਰੀਵਾਲ ਵਾਸੀਆਂ ਵੱਲੋਂ ਇੱਕ ਗੰਭੀਰ ਸਮੱਸਿਆ ਤੁਹਾਡੇ ਧਿਆਨ ਵਿਚ ਲਿਆਉਣਾ ਚਾਹੁੰਦਾ ਹਾਂ।
ਇਹ ਹੈ ਕਿ ਸਥਾਨਕ ਨਿਵਾਸੀਆਂ ਵਿੱਚ ਗੁੱਸਾ ਧਾਟੀਵਾਲ ਸ਼ਹਿਰ ਵਿੱਚ ਡੱਡਵਾਂ ਰੋਡ ਖੇਤਰ ਗੋਲਡਨ ਐਵਿਨਿਊ ਅੰਦਰੂਨੀ ਸੜਕ ਦੀ ਹਾਲਤ ਕਾਫ਼ੀ ਵਿਗੜ ਗਈ ਹੈ। ਇਸ ਖੇਤਰ ਦੀ ਸੜਕ ਨਾ ਤਾਂ ਚੰਗੀ ਹਾਲਤ ਵਿੱਚ ਹੈ ਅਤੇ ਨਾ ਹੀ ਢੁਕਵੀਂ ਰੋਸ਼ਨੀ ਵਾਲੀ ਹੈ। ਨਤੀਜੇ ਵਜੋਂ, ਸਥਾਨਕ ਨਿਵਾਸੀਆਂ ਨੂੰ ਰੋਜ਼ਾਨਾ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਸੜਕ ਨੂੰ ਲੰਬੇ ਸਮੇਂ ਤੋਂ ਅਣਗੌਲਿਆ ਕੀਤਾ ਜਾ ਰਿਹਾ ਹੈ। ਹਰ ਪਾਸੇ ਇੱਟਾ ਟੁਟੀਅ ਅਤੇ ਟੋਏ ਪਏ ਹੋਏ ਹਨ, ਗਲ੍ਹੀ ਵਿੱਚ ਪਾਣੀ ਖੜਣ ਨਾਲ ਗੰਦਗੀ ਅਤੇ ਬਦਬੂ ਆਉਂਦੀ ਹੈ। ਇਸ ਤੋਂ ਇਲਾਵਾ, ਇਹ ਇਲਾਕਾ ਸਮਾਜ ਵਿਰੋਧੀ ਅਨਸਰਾਂ ਲਈ ਪਨਾਹਗਾਹ ਬਣਦਾ ਜਾ ਰਿਹਾ ਹੈ, ਜਿਸ ਨਾਲ ਆਪਣੇ ਪਰਿਵਾਰਾਂ ਨਾਲ ਰਹਿਣ ਵਾਲਿਆਂ ਵਿੱਚ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ। ਰਾਤ ਨੂੰ ਸਟਰੀਟ ਲਾਈਟਾਂ ਦੀ ਘਾਟ ਸਥਿਤੀ ਨੂੰ ਹੋਰ ਵੀ ਵਿਗੜਦੀ ਹੈ। ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਸਮਾਜ ਵਿਰੋਧੀ ਗਤੀਵਿਧੀਆਂ ਦਾ ਖ਼ਤਰਾ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ, ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ। ਇਲਾਕੇ ਵਿੱਚ ਰਹਿਣ ਵਾਲੇ ਪਰਿਵਾਰਾਂ, ਬੱਚਿਆਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਬਾਰੇ, ਨਾਗਰਿਕਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਪੱਕੀਆਂ ਸੜਕਾਂ, ਨਿਯਮਤ ਕੂੜੇ ਦੀ ਸਫਾਈ ਅਤੇ ਸਹੀ ਸਟਰੀਟ ਲਾਈਟਿੰਗ ਸ਼ਾਮਲ ਹਨ। ਸਥਾਨਕ ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਮੱਸਿਆ ਦਾ ਜਲਦੀ ਹੱਲ ਨਾ ਹੋਇਆ ਤਾਂ ਉਹ ਇਸ ਮੁੱਦੇ ਨੂੰ ਵੱਡੇ ਪੱਧਰ 'ਤੇ ਉਠਾਉਣ ਲਈ ਮਜਬੂਰ ਹੋਣਗੇ।
ਹਰਬੰਸ ਸਿਘ, ਸਲਾਹਕਾਰ*
ਸਹੀਦ ਭਗਤ ਸਿੰਘ ਐਸੋਸੀਏਸ਼ਨ ਪੰਜਾਬ,
ਗੋਲਡਨ ਐਵੇਨਿਊ, ਡੱਡਵਾਂ ਰੋਡ, ਧਾਰੀਵਾਲ,
ਤਹਿਸੀਲ ਤੇ ਜਿਲ੍ਹਾ ਗੁਰਦਾਸਪੁਰ- 143519
ਮੋਬਾਈਲ ਨੰਬਰ: +91-8054400953,9463467005