logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਭੱਠਾ ਐਸੋਸੀਏਸ਼ਨ ਲਹਿਰਾਗਾਗਾ ਦੀ ਅਹਿਮ ਮੀਟਿੰਗ, 20 ਮਈ ਨੂੰ ਜਿਲ੍ਹੇ ਭਰ ਦੇ ਭੱਠੇ ਬੰਦ ਕਰਨ ਦਾ ਫੈਸਲਾ ਅਸ਼ਵਨੀ ਗਰਗ ਆਸ਼ੂ।

ਲਹਿਰਾਗਾਗਾ 7 ਅਪ੍ਰੈਲ 2026 (ਅੰਕੁਸ਼ ਸ਼ਰਮਾ)
ਭੱਠਾ ਐਸੋਸੀਏਸ਼ਨ ਬਲਾਕ ਲਹਿਰਾਗਾਗਾ ਦੀ ਇੱਕ ਵਿਸ਼ੇਸ਼ ਮੀਟਿੰਗ ਸਥਾਨਕ ਹੋਟਲ ਅਮਰੀਕਨ ਹਿੱਲ ਵਿਖੇ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਵਿੰਦਰ ਸਿੰਘ ਸੇਖੋ ਆਪਣੀ ਟੀਮ ਸਮੇਤ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।
ਮੀਟਿੰਗ ਦੌਰਾਨ ਭੱਠਾ ਉਦਯੋਗ ਨਾਲ ਜੁੜੀਆਂ ਆ ਰਹੀਆਂ ਸਮੱਸਿਆਵਾਂ 'ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਭ ਦੀ ਸਹਿਮਤੀ ਨਾਲ ਇਹ ਅਹਿਮ ਫੈਸਲਾ ਲਿਆ ਗਿਆ ਕਿ 20 ਮਈ 2026 ਨੂੰ ਜ਼ਿਲ੍ਹੇ ਦੇ ਸਾਰੇ ਭੱਠੇ ਬੰਦ ਰੱਖੇ ਜਾਣਗੇ।
ਇਸ ਦੇ ਨਾਲ ਹੀ ਇਹ ਵੀ ਤੈਅ ਕੀਤਾ ਗਿਆ ਕਿ ਸਰਕਾਰੀ ਤੌਰ 'ਤੇ ਨਿਰਧਾਰਿਤ 8400 ਰੁਪਏ ਡੀਸੀ ਰੇਟ ਅਨੁਸਾਰ ਹੀ ਇੱਟਾਂ ਦੀ ਵਿਕਰੀ ਕੀਤੀ ਜਾਵੇਗੀ ਅਤੇ ਕੋਈ ਵੀ ਭੱਠਾ ਮਾਲਕ ਇਸ ਦੀ ਉਲੰਘਣਾ ਨਹੀਂ ਕਰੇਗਾ। ਕੋਲੇ ਦੇ ਵਧ ਰਹੇ ਭਾਅ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ।
ਮੀਟਿੰਗ ਵਿੱਚ ਮੌਜੂਦ ਸਾਰੇ ਭੱਠਾ ਮਾਲਕਾਂ ਨੇ ਇਕਜੁੱਟਤਾ ਦਿਖਾਉਂਦੇ ਹੋਏ ਇਸ ਫੈਸਲੇ ਨੂੰ ਲਾਗੂ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਤੋਂ ਇਲਾਵਾ ਹੇਮੰਤ ਹਨੀ, ਸੰਦੀਪ ਦੀਪੂ ਅਤੇ ਹੋਰ ਭੱਠਾ ਮਾਲਕ ਵੀ ਹਾਜ਼ਰ ਸਨ।ਮਾਲਕ ਵੀ ਹਾਜ਼ਰ ਸਨ।

4
42 views

Comment