logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਡਾਕਟਰ ਸਰਕਾਰੀ ਹੋਣ ਜਾਂ ਪ੍ਰਾਈਵੇਟ , ਬਿਮਾਰੀਆਂ ਦੇ ਇਲਾਜ ਦੇ ਨਾਲ ਨਾਲ ਸਿਹਤ ਸਿੱਖਿਆ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ

ਪੰਜਾਬ ਹੋਵੇ ਜਾਂ ਭਾਰਤ ਸਿਹਤ ਬਾਰੇ ਬਹੁਤ ਸਾਰੀਆਂ ਗਲਤ ਧਾਰਨਾਵਾਂ ਲੋਕਾਂ ਦੇ ਦਿਮਾਗ਼ ਵਿੱਚ ਹਨ ਕਿਉਂਕਿ ਮੈਡੀਕਲ ਸਾਇੰਸ ਇਕ ਅਧੂਰੀ ਖੋਜ ਜਿਸ ਵਿੱਚ ਨਿੱਤ ਨਵੀਆਂ ਖੋਜਾਂ ਹੋ ਰਹੀਆਂ । “ ਸਿਹਤ ਗੋਲੀਆਂ ਨਾਲ ਨਹੀਂ, ਚੰਗੀ ਸਿਹਤ ਪ੍ਰਣਾਲੀ ਨਾਲ ਬਣਦੀ।” ਇਸ ਸਾਲ ਵਰਡ ਹੈਲਥ ਸੰਸਥਾ ਵਲੋਂ ਥੀਮ ਵੀ ਲੋਕਾਂ ਦੀਆਂ ਧਾਰਨਾਵਾਂ ਅਤੇ ਮੈਡੀਕਲ ਸਾਇੰਸ ਦੀ ਖੋਜ ਨਾਲ ਸਬੰਧਤ ਹੈ ।
ਇਸ ਵਿਸ਼ੇ ਤੇ ਮੇਰੇ ਵੱਲੋਂ ਚੰਡੀਗੜ੍ਹ ਦੂਰਦਰਸ਼ਨ ਤੇ ਇੱਕ ਚਰਚਾ ਕੀਤੀ ਗਈ ਸੀ ਜੋ ਅੱਜ ਦੂਰਦਰਸ਼ਨ ਤੋਂ ਦਿਖਾਈ ਜਾਵੇਗੀ ।ਲੋਕਾਂ ਦੀਆਂ ਬਹੁਤੀਆਂ ਧਾਰਨਾਵਾਂ ਸਮਾਜਿਕ ਸੀਮਾਵਾਂ ਵਾਲੀਆਂ ਹਨ ਤੇ ਲੋਕਾਂ ਦੇ ਮਨਾਂ ਵਿੱਚ ਘਰ ਕੀਤੀਆਂ ਹੋਈਆਂ ਪਰ ਐਲੌਪੈਥੀ ਨੇ ਇਹਨਾਂ ਧਾਰਨਾਵਾਂ ਨੂੰ ਸਬੂਤਾਂ ਅਤੇ ਅੰਕੜਿਆਂ ਨਾਲ ਜੋੜ ਕੇ ਵਿਖਾਇਆ ਕੀਤੀ ਹੈ ਜਿਸ ਤੇ ਕਈ ਲੋਕ ਅਜੇ ਸੀਮਤ ਯਕੀਨ ਕਰਦੇ ।
ਸਭ ਤੋਂ ਵੱਡੀ ਗੱਲ ਕਿ ਬਿਮਾਰੀਆਂ ਬਾਰੇ ਸਮਾਜਿਕ ਧਾਰਨਾਵਾਂ ਸਿਰਫ ਪਿੰਡਾਂ ਵਿੱਚ ਹੀ ਨਹੀਂ ਸਗੋਂ ਸ਼ਹਿਰਾਂ ਵਿੱਚ ਵੀ ਤਕਰੀਬਨ ਬਰਾਬਰ ਹਨ । ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਲੋਕਾਂ ਦੀਆਂ ਧਾਰਨਾਵਾਂ ਬਿਲਕੁਲ ਗਲਤ ਹਨ ਬਲਕਿ ਕਈ ਵਾਰ ਆਮ ਸਧਾਰਨ ਬਿਮਾਰੀ ਵਿੱਚ ਕੰਮ ਵੀ ਆ ਜਾਂਦੀਆਂ । ਸਭ ਤੋਂ ਵੱਡੀ ਗੱਲ ਕਿ ਬਹੁਤ ਵਾਰ ਲੋਕ ਇਹਨਾਂ ਧਾਰਨਾਵਾਂ ਤੇ ਜ਼ਿਆਦਾ ਨਿਰਭਰ ਹੋ ਜਾਂਦੇ ਤੇ ਬਿਮਾਰੀ ਵਧਾ ਲੈਂਦੇ ਜੋ ਕਈ ਵਾਰ ਐਨੀ ਵੱਧ ਜਾਂਦੀ ਕਿ ਲਾ ਇਲਾਜ ਹੋ ਜਾਂਦੀ । ਕਿਸੇ ਵੀ ਲੰਬੀ ਬਿਮਾਰੀ ਵਿੱਚ ਭਾਵੇਂ ਘਰ ਦਾ ਓੜਪੋੜ ਚੱਲਦਾ ਰਹਿਣ ਦਿਓ ਪਰ ਕਿਸੇ ਕੁਆਲੀਫਾਇਡ ਡਾਕਟਰ ਨਾਲ ਸਲਾਹ ਜਰੂਰ ਕਰ ਲਵੋ , ਡਾਕਟਰ ਭਾਵੇਂ ਦੇਸੀ ਹੋਵੇ ਜਾਂ ਅੰਗਰੇਜ਼ੀ । ਦੂਸਰਾ ਸਰਕਾਰ ਨੂੰ ਸਿਹਤ ਸਬੰਧੀ ਇੱਕ ਪੱਕੀ ਨੀਤੀ ਬਣਾਉਣੀ ਚਾਹੀਦੀ ਤੇ ਬਿਨਾਂ ਡਿਗਰੀ ਡਿਪਲੋਮਾ ਜਾਂ ਝਾੜੇ ਆਦਿ ਕਰਨ ਵਾਲਿਆਂ ਤੇ ਬੰਦਸ਼ ਲਾਉਣੀ ਚਾਹੀਦੀ । ਇਕ ਗੱਲ ਹੋਰ ਯਾਦ ਰੱਖੋ ਪਾਠ ਪੂਜਾ ਅਰਦਾਸਾਂ ਕਰਨ ਨਾਲ ਕੋਈ ਸਰੀਰਕ ਬਿਮਾਰੀ ਠੀਕ ਨਹੀਂ ਹੁੰਦੀ ਭਾਵੇਂ ਮਾਨਸਿਕ ਤਨਾਅ ਵਾਲੀਆਂ ਕੁਝ ਬਿਮਾਰੀਆਂ ਵਿੱਚ ਕਿਸੇ ਵੀ ਚੰਗੇ ਵਿਚਾਰਾਂ ( ਕਾੳਂਸਲਿੰਗ ) ਦਾ ਸਹਾਰਾ ਜਰੂਰ ਮਿਲ ਜਾਂਦਾ ।
ਸਿਹਤ ਅਤੇ ਤੰਦਰੁਸਤੀ ਭਾਵੇਂ ਸਰਕਾਰ ਦੀ ਪ੍ਰਾਥਮਿਕਤਾ ਹੋਣੀ ਚਾਹੀਦੀ ਪਰ ਅੱਜ ਦੀ ਪੰਜਾਬ ਸਰਕਾਰ ਇਸ ਪਟੜੀ ਤੋਂ ਉਤਰੀ ਹੋਈ ਲਗਦੀ ਤੇ ਬਿਮਾਰੀਆਂ ਦੇ ਇਲਾਜ ਲਈ ਗੋਲੀਆਂ ਵੰਡ ਸੈਂਟਰ ਖੋਲਣ ਨੂੰ ਵੱਡੀ ਪ੍ਰਾਪਤੀ ਦੱਸ ਰਹੀ ।
ਭਾਰਤ ਸਰਕਾਰ ਦੀ ਹੈਲਥ ਅਤੇ ਵੈਲਨਸ ਸੈਂਟਰ ( HWC)ਦੀ ਸਕੀਮ ਬਹੁਤ ਚੰਗੀ ਪਰ ਪੰਜਾਬ ਸਰਕਾਰਾਂ ਉਸ ਨੂੰ ਵੀ ਲੋਕਾਂ ਤੱਕ ਪੂਰੀ ਤਰ੍ਹਾਂ ਨਹੀਂ ਲਿਜਾ ਸਕੀਆਂ ।
ਇਸੇ ਤਰ੍ਹਾਂ ਔਰਤਾਂ ਲਈ ਹਰ ਜ਼ਿਲੇ ਹਸਪਤਾਲ ਵਿਚ ਵੰਨ ਸਟੌਪ ਸੈਂਟਰ ( ਔਰਤਾਂ ਦੀ ਮੈਡੀਕਲ ਅਤੇ ਕਨੂੰਨੀ ਸੁਵਿਧਾ ਸੈਂਟਰ) ਵੀ ਅਮਲੀ ਰੂਪ ਵਿੱਚ ਪੂਰੇ ਨਹੀਂ ਚਲਾ ਸਕੀਆਂ ।
ਸਭ ਤੋਂ ਵੱਡਾ ਸਵਾਲ ਹੈ ਕਿ ਸਰਕਾਰਾਂ ਸਿਹਤ ਸਹੂਲਤਾਂ ਲਈ ਨੀਤੀਆਂ ਬਣਾਉਂਦੀਆਂ ਪਰ ਗਰਾਊਂਡ ਤੇ ਲਾਗੂ ਕਰਨ ਲੱਗਿਆਂ ਵੋਟਾਂ ਦਾ ਖਿਆਲ ਰੱਖ ਕੇ ਲੋਕਾਂ ਦੀ ਚੰਗੀ ਸਿਹਤ ਨਹੀਂ , ਗੋਲੀਆਂ ਨਾਲ ਜੇਬਾਂ ਭਰਨ ਤੱਕ ਸੀਮਤ ਰੱਖਦੀਆਂ।
ਪੰਜਾਬ ਸਰਕਾਰ ਯਾਦ ਰੱਖੋ, ਲੋਕਾਂ ਦਾ ਗੋਲੀਆਂ ਨਾਲ ਢਿੱਡ ਭਰਨ ਦੀ ਥਾਂ ਵੱਡੀਆਂ ਬਿਮਾਰੀਆਂ ਅਤੇ ਵੱਡੀਆਂ ਐਮਰਜੈੰਸੀਆਂ ਲਈ ਘੱਟੋ-ਘੱਟ ਹਰੇਕ ਜ਼ਿਲ੍ਹੇ ਦੇ ਇਕ ਸਰਕਾਰੀ ਹਸਪਤਾਲ ਵਿੱਚ ਚੌਵੀ ਘੰਟੇ ਮਾਹਿਰਾਂ ਅਤੇ ਲੈਬ, ਡਾਇਗਨੋਸਟਿਕ ਅਤੇ ਉਪਰੇਸ਼ਨਾਂ ਦਾ ਪ੍ਰਬੰਧ ਕਰੋ ।

0
198 views

Comment