logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਬੀ ਪੀ ਈ ਓ ਨੇ ਦਾਖਲਾ ਮੁਹਿੰਮ ਦੇ ਪੰਜਵੇਂ ਪੜ੍ਹਾਅ ਤਹਿਤ ਸੈਂਟਰ ਵਜ਼ੀਰਪੁਰ ਅਤੇ ਸੈਂਟਰ ਡੁੱਗਰੀ ਦੇ ਅਧਿਆਪਕਾਂ ਦੀ ਮੀਟਿੰਗ ਕੀਤੀ

ਗੁਰਦਾਸਪੁਰ 7 ਅਪਰੈਲ
ਦਾਖਲਾ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਲਈ ਅੱਜ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਨਰੇਸ਼ ਪਨਿਆੜ ਨੇ ਸਰਕਾਰੀ ਪ੍ਰਾਇਮਰੀ ਸਕੂਲ ਦੋਰਾਂਗਲਾ ਵਿਖੇ ਸੈਂਟਰ ਡੁਗਰੀ ਅਤੇ ਸੈਂਟਰ ਵਜੀਰਪੁਰ ਅਧਿਆਪਕਾਂ ਦੇ ਨਾਲ ਇੱਕ ਮੀਟਿੰਗ ਕੀਤੀ ਜਿਸ ਵਿੱਚ ਅਧਿਆਪਕਾਂ ਦੁਆਰਾ ਸਕੂਲਾਂ ਵਿੱਚ ਦਾਖਲ ਕੀਤੇ ਗਏ ਹੁਣ ਤੱਕ ਦੇ ਬੱਚਿਆਂ ਦੀ ਬਾਰੇ ਗੱਲਬਾਤ ਕੀਤੀ ਗਈl ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਨਰੇਸ਼ ਪਨਿਆੜ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੀ ਹੋਂਦ ਤਾਂ ਹੀ ਹੈ ਜੇਕਰ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵੱਧ ਤੋਂ ਵੱਧ ਹੋਵੇ ,ਉਹਨਾਂ ਨੇ ਅਧਿਆਪਕਾਂ ਨੂੰ ਉਦਾਹਰਣ ਦਿੰਦਿਆਂ ਕਿਹਾ ਜਿਵੇਂ ਪੁੱਤਰ ਆਪਣੀ ਬਣਾਈ ਹੋਈ ਪਿਤਾ ਪੁਰਖੀ ਜਾਇਦਾਦ ਨੂੰ ਕਾਇਮ ਰੱਖਦਾ ਹੈ ਉਸੇ ਤਰਾਂ ਸਾਡਾ ਵੀ ਫਰਜ ਬਣ ਜਾਂਦਾ ਹੈ ਅਸੀਂ ਵੀ ਪਹਿਲੇ ਰਿਟਾਇਰ ਹੋ ਚੁੱਕੇ ਅਧਿਆਪਕਾਂ ਦੀ ਤਰ੍ਹਾਂ ਨੇ ਸਕੂਲਾਂ ਵਿੱਚ ਰੱਖੀ ਹੋਈ ਸੀ ਗਿਣਤੀ ਨੂੰ ਕਾਇਮ ਰੱਖਦੇ ਹੋਏ ਉਸ ਤੋਂ ਵੱਧ ਦਾਖਲਾ ਕਰਕੇ ਹੋਰ ਪੋਸਟ ਸੈਕਸ਼ਨ ਕਰਵਾਈਏ ਤਾਂ ਕਿ ਆਉਣ ਵਾਲੇ ਬੱਚਿਆਂ ਦੀ ਭਵਿੱਖ ਉਜਵਲ ਹੋ ਸਕੇ l ਬਲਾਕ ਨੋਡਲ ਅਫਸਰ ਸ੍ਰੀ ਮਦਨ ਗੋਪਾਲ ਸੈਂਟਰ ਹੈਡ ਟੀਚਰ ਮਰਾੜਾ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਮੁਢਲਾ ਫਰਜ ਹੈ ਕਿ ਸਕੂਲਾਂ ਵਿੱਚ ਪਹਿਲੇ ਪੜ੍ਹਾਅ ਤਹਿਤ ਘੱਟੋ ਘੱਟ ਜਿੰਨੇ ਬੱਚੇ ਪੰਜਵੀਂ ਜਮਾਤ ਪਾਸ ਕਰ ਗਏ ਹਨ ਉਸ ਜਿੰਨੇ ਸਕੂਲ ਵਿੱਚ ਦਾਖਲ ਕਰੀਏl ਗ਼ੌਰਤਲਬ ਹੈ ਕਿ ਦਾਖਲਾ ਮੁਹਿੰਮ ਦੀ ਚੌਥੇ ਪੜ੍ਹਾਅ ਵਿੱਚ ਸੈਂਟਰ ਬਹਿਰਾਮਪੁਰ ਅਤੇ ਸੈਂਟਰ ਬਾਹਮਣੀ ਦੀ ਮੀਟਿੰਗ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਜਿਥੇ ਹੈ ਨਿਰਦੇਸ਼ ਪਨਿਆੜ ਨੇ ਅਧਿਆਪਕਾਂ ਕੋਲੋ ਇਕੱਲੇ ਇਕੱਲੇ ਸਕੂਲ਼ ਵਿੱਚ ਦਾਖ਼ਲ ਬੱਚਿਆਂ ਦੀ ਗਿਣਤੀ ਬਾਰੇ ਗੱਲਬਾਤ ਕੀਤੀ ਗਈ ਸੀl ਸੈਂਟਰ ਵਜ਼ੀਰਪੂਰ ਵਿੱਖੇ ਆਉਣ ਤੇ ਅਧਿਆਪਕਾਂ ਨੇ ਇਕ ਯਾਦਗਾਰੀ ਫੋਟੋ ਭੇਂਟ ਕਰ ਕੇ ਬੀ ਪੀ ਈ ਓ ਸਾਹਿਬ ਨੂੰ ਸਨਮਾਨਿਤ ਵੀ ਕੀਤਾ,ਇਸ ਮੌਕੇ ਸੈਂਟਰ ਹੈਡ ਟੀਚਰ ਗੁਰਪ੍ਰੀਤ ਸਿੰਘ ਬਾਜਵਾ, ਸੈਂਟਰ ਹੈਡ ਟੀਚਰ ਰਵੀ ਕੁਮਾਰ, ਹੈਡਟੀਚਰ ਸਤਨਾਮ ਸਿੰਘ, ਹੀਰਾ ਸਿੰਘ, ਸੁਖਜਿੰਦਰ ਸਿੰਘ ਢਿੱਲੋ, ਕੁਲਬੀਰ ਸਿੰਘ, ਮੈਡਮ ਰੁਪਿੰਦਰ ਕੌਰ, ਮੀਨਾਕਸ਼ੀ, ਬਲਵਿੰਦਰ ਸਿੰਘ, ਜਗਦੀਪ ਸਿੰਘ ਮਨਜੀਤ ਕੁਮਾਰ ਪਰਮਿੰਦਰ ਕੌਰ, ਸੈਂਟਰ ਹੈਡ ਟੀਚਰ ਮੈਡਮ ਸਸੀ, ਅੰਜੂ ਬਾਲਾ, ਸਰਬਜੀਤ ਕੌਰ, ਸੁਖਬੀਰ ਕੌਰ , ਜੋਗਿੰਦਰ ਪਾਲ ਆਦਿ ਅਧਿਆਪਕ ਹਾਜ਼ਰ ਸਨ l

127
2768 views

Comment