logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਲਹਿਰਾ ਪੁਲਿਸ ਵੱਲੋਂ ਜੂਆ ਅਤੇ ਸ਼ਰਾਬ ਦਾ ਧੰਦਾ ਕਰਨ ਦੇ ਮਾਮਲੇ ਵਿੱਚ 04 ਵਿਅਕਤੀ ਗ੍ਰਿਫਤਾਰ 17,500 ਰੁਪਏ ਨਗਦੀ; ਤਾਸ਼; 04 ਮੋਬਾਈਲ ਫੋਨ ਅਤੇ 24 ਬੋਤਲਾਂ ਸ਼ਰਾਬ ਬ੍ਰਾਮਦ

ਲਹਿਰਾਗਾਗਾ, 06 ਅਪ੍ਰੈਲ 2026 (ਅੰਕੁਸ਼ ਸ਼ਰਮਾ) ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣਾ ਲਹਿਰਾ ਦੇ ਏਰੀਏ ਵਿੱਚ ਜੂਆ ਅਤੇ ਸ਼ਰਾਬ ਦਾ ਧੰਦਾ ਕਰਨ ਦੇ ਮਾਮਲੇ ਵਿੱਚ 04 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨਾਂ ਪਾਸੋਂ 17,500 ਰੁਪਏ ਨਗਦੀ, 253 ਪੱਤੇ ਤਾਸ਼, 04 ਮੋਬਾਈਲ ਫੋਨ ਅਤੇ 24 ਬੋਤਲਾਂ ਸ਼ਰਾਬ ਅੰਗਰੇਜ਼ੀ ਬ੍ਰਾਮਦ ਦਾ ਦਾਅਵਾ ਕੀਤਾ ਗਿਆ ਹੈ।

ਡੀ ਐਸ ਪੀ ਲਹਿਰਾ ਰਣਬੀਰ ਸਿੰਘ ਨੇ ਦੱਸਿਆ ਕਿ ਸਿੰਗਲਾ ਰਾਇਸ ਮਿਲ ਬਾ ਹੱਦ ਕੋਟੜਾ ਲਹਿਲ ਵਿਖੇ ਕਾਫੀ ਸਮੇਂ ਤੋਂ ਜੂਆ ਖੇਡਣ ਅਤੇ ਸ਼ਰਾਬ ਦਾ ਧੰਦਾ ਕਰਨ ਸਬੰਧੀ ਸੂਚਨਾਵਾਂ ਹਾਸਲ ਹੋ ਰਹੀਆਂ ਸਨ। ਸ:ਥ: ਅੰਮ੍ਰਿਤ ਲਾਲ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਜਾਖਲ ਰੋਡ, ਲਹਿਰਾ ਮੌਜੂਦ ਸੀ ਤਾਂ ਉਸ ਪਾਸ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕਥਿਤ ਦੋਸ਼ੀਆਨ ਅਸ਼ੋਕ ਕੁਮਾਰ ਵਾਸੀ ਲਹਿਰਾ, ਦੀਪਕ ਗਰਗ ਵਾਸੀ ਜਾਖਲ, ਸੁਰਿੰਦਰ ਕੁਮਾਰ ਵਾਸੀ ਲਹਿਰਾ ਅਤੇ ਰਕੇਸ਼ ਕੁਮਾਰ ਵਾਸੀ ਲਹਿਰਾ, ਥਾਣਾ ਲਹਿਰਾ, ਜੋ ਲਹਿਰਾ ਜਾਖਲ ਰੋਡ 'ਤੇ ਬਣੇ ਸਿੰਗਲਾ ਰਾਇਸ ਮਿਲ ਬਾ ਹੱਦ ਕੋਟੜਾ ਲਹਿਲ ਵਿੱਚ ਬਣੇ ਦਫਤਰ ਵਿੱਚ ਤਾਸ਼ ਦੇ ਪੱਤੇ ਲਗਾ ਕੇ ਜੂਆ ਖੇਡ ਰਹੇ ਹਨ।

ਇਸ 'ਤੇ ਸ:ਥ: ਅੰਮ੍ਰਿਤ ਲਾਲ ਨੇ ਮੁਲਜ਼ਮਾਂ ਖਿਲਾਫ ਕੇਸ ਨੰਬਰ 86 ਮਿਤੀ 05/04/2026 ਅ/ਧ 13-3-67 ਜੀ ਐਕਟ, 61-1-14 ਐਕਸਾਈਜ਼ ਐਕਟ ਥਾਣਾ ਲਹਿਰਾ ਦਰਜ ਕਰ ਕੇ ਮੌਕੇ 'ਤੇ ਰੇਡ ਕਰ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਉਹਨਾਂ ਦੇ ਕਬਜ਼ੇ ਵਿੱਚੋਂ 17,500/- ਰੁਪਏ ਨਗਦੀ, 253 ਪੱਤੇ ਤਾਸ਼, 04 ਮੋਬਾਈਲ ਫੋਨ ਅਤੇ 24 ਬੋਤਲਾਂ ਸ਼ਰਾਬ ਅੰਗਰੇਜ਼ੀ ਬ੍ਰਾਮਦ ਕਰਵਾਈ ਗਈ।

0
375 views

Comment