ਮੰਗਾਲਾ ਢਾਣੀ (ਜ਼ਿਲਾ ਸਿਰਸਾ) – ਗੁਰਦੁਆਰਾ ਸ੍ਰੀ ਗੁਰੂ ਨਾਨਕ ਸਾਹਿਬ ਪਿੰਡ ਮੰਗਾਲਾ ਢਾਣੀ ਨੰਬਰਦਾਰ ਕੋਰ ਸਿੰਘ ਵਿਖੇ
ਮੰਗਾਲਾ ਢਾਣੀ (ਜ਼ਿਲਾ ਸਿਰਸਾ) – ਗੁਰਦੁਆਰਾ ਸ੍ਰੀ ਗੁਰੂ ਨਾਨਕ ਸਾਹਿਬ ਪਿੰਡ ਮੰਗਾਲਾ ਢਾਣੀ ਨੰਬਰਦਾਰ ਕੋਰ ਸਿੰਘ ਵਿਖੇ 31 ਤਾਰੀਖ ਤੋਂ ਲੈ ਕੇ 5 ਤਾਰੀਖ ਤੱਕ ਦਸਤਾਰ ਸਿਖਲਾਈ ਕੈਂਪ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਲਗਾਇਆ ਗਿਆ। ਇਸ ਕੈਂਪ ਵਿੱਚ ਨੌਜਵਾਨਾਂ ਅਤੇ ਬੱਚਿਆਂ ਨੂੰ ਦਸਤਾਰ ਸਜਾਉਣ ਦੀ ਕਲਾ ਸਿਖਾਈ ਗਈ ਅਤੇ ਸਿੱਖੀ ਰਵਾਇਤਾਂ ਨਾਲ ਜੋੜਿਆ ਗਿਆ।
ਕੈਂਪ ਦੌਰਾਨ ਭਾਈ ਗੁਰਮੁਖ ਸਿੰਘ ਪ੍ਰਚਾਰਕ ਵੱਲੋਂ ਸੰਗਤ ਨੂੰ ਗੁਰਬਾਣੀ ਅਤੇ ਸਿੱਖੀ ਮਰਯਾਦਾ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਦਸਤਾਰ ਦੀ ਮਹੱਤਤਾ ਤੇ ਰੌਸ਼ਨੀ ਪਾਈ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਇਸ ਕੈਂਪ ਦੀ ਸਫਲਤਾ ਵਿੱਚ ਵਿਸ਼ੇਸ਼ ਸਹਿਯੋਗ ਭਾਈ ਗੁਰਮੇਜ ਸਿੰਘ ਸਿਰਸਾ ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਪ੍ਰਬੰਧਕ ਕਮੇਟੀ ਪਿੰਡ ਮੰਗਾਲਾ ਵੱਲੋਂ ਦਿੱਤਾ ਗਿਆ। ਪਿੰਡ ਦੀ ਸੰਗਤ ਨੇ ਵੀ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਕੇ ਇਸ ਧਾਰਮਿਕ ਉਪਰਾਲੇ ਨੂੰ ਕਾਮਯਾਬ ਬਣਾਇਆ।
ਅੰਤ ਵਿੱਚ ਸਾਰੇ ਸਿਖਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਅੱਗੇ ਵੀ ਐਸੇ ਕੈਂਪ ਲਗਾਉਣ ਦਾ ਸੰਕਲਪ ਲਿਆ ਗਿਆ।