logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਸੀਨੀਅਰ ਕਾਂਗਰਸੀ ਆਗੂ ਹਰਪ੍ਰੀਤ ਸੋਨੀ ਵੱਲੋਂ ਗੜੋਲੀਆਂ ਵਿਖੇ ਭਰਵੀਂ ਮੀਟਿੰਗ

ਮੀਟਿੰਗ ਉਪਰੰਤ ਕਾਂਗਰਸੀ ਆਗੂ ਹਰਪ੍ਰੀਤ ਸਿੰਘ ਸੋਨੀ ਦਾ ਸਨਮਾਨ ਕਰਦੇ ਪਿੰਡ ਵਾਸੀ

ਮੋਰਿੰਡਾ 5 ਅਪ੍ਰੈਲ (ਕਾਲੀਆ) ਹਲਕਾ ਬੱਸੀ ਪਠਾਣਾ ਤੋਂ ਸੀਨੀਅਰ ਕਾਂਗਰਸੀ ਆਗੂ ਹਰਪ੍ਰੀਤ ਸਿੰਘ ਸੋਨੀ ਵੱਲੋਂ ਪਿੰਡ ਗੜੋਲੀਆਂ ਵਿਖੇ ਕਾਂਗਰਸੀ ਆਗੂ ਜਗਤਾਰ ਸਿੰਘ ਦੀ ਅਗਵਾਈ ਹੇਠ ਭਰਵੀ ਮੀਟਿੰਗ ਕੀਤੀ ਗਈ ਇਸ ਮੌਕੇ ਸੰਬੋਧਨ ਕਰਦਿਆਂ ਕਾਂਗਰਸੀ ਆਗੂ ਹਰਪ੍ਰੀਤ ਸਿੰਘ ਸੋਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਜੁਮਲੇਬਾਜੀ ਅਤੇ ਸੋਸ਼ਲ ਮੀਡੀਆ ਤੱਕ ਸੀਮਤ ਹੋ ਕੇ ਰਹਿ ਗਈ ਹੈ ਜਦਕਿ ਅਸਲ ਵਿੱਚ ਪੰਜਾਬ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਵਾਅਦਾ ਪੰਜਾਬ ਸਰਕਾਰ ਪੂਰਾ ਨਹੀਂ ਕਰ ਸਕੀ, ਹਰਪ੍ਰੀਤ ਸਿੰਘ ਸੋਨੀ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਪੰਜਾਬ ਦਾ ਹਰ ਵਰਗ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਉਡੀਕ ਕਰ ਰਿਹਾ ਇਸ ਮੌਕੇ ਜਗਤਾਰ ਸਿੰਘ ਗੜੋਲੀਆ,ਗੁਰਪ੍ਰੀਤ ਸਿੰਘ, ਜਸਵੀਰ ਸਿੰਘ,ਮਨਦੀਪ ਸਿੰਘ ਪੰਚ ਦਲਜੀਤ ਸਿੰਘ ,ਕੇਵਲ ਸਿੰਘ, ਜੋਰਾਵਰ ਸਿੰਘ ,ਗੁਰਚਰਨ ਸਿੰਘ, ਨੰਬਰਦਾਰ ਸੁਰਮੁੱਖ ਸਿੰਘ,ਨੰਬਰਦਾਰ ਬਲਵੀਰ ਸਿੰਘ ,
ਨੇਕ ਸਿੰਘ ਆਦਿ ਕਾਂਗਰਸੀ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ।

1
442 views

Comment