logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

-ਰੋਟਰੀ ਕਲੱਬ ਫਰੀਦਕੋਟ ਵੱਲੋ ਪੰਚਵਟੀ ਗਊਸ਼ਾਲਾ ਵਿਖੇ ਹਰੇ ਪੱਠਿਆਂ ਤੇ ਚੋਕਰ ਸੇਵਾ ਕੀਤੀ

-ਰੋਟਰੀ ਕਲੱਬ ਫਰੀਦਕੋਟ ਵੱਲੋ ਪੰਚਵਟੀ ਗਊਸ਼ਾਲਾ ਵਿਖੇ ਹਰੇ ਪੱਠਿਆਂ ਤੇ ਚੋਕਰ ਸੇਵਾ ਕੀਤੀ
-ਗਊ ਦੀ ਸੇਵਾ ਭਾਰਤੀ ਸੰਸਕ੍ਰਿਤੀ ਦਾ ਸਨਮਾਨ
ਫਰੀਦਕੋਟ:05,ਅਪ੍ਰੈਲ ( ਕੰਵਲ ਸਰਾਂ ) ਰੋਟਰੀ ਕਲੱਬ ਫਰੀਦਕੋਟ ਵੱਲੋ ਪੰਚਵਟੀ ਗਊਸ਼ਾਲਾ ਵਿਖੇ ਹਰੇ ਪੱਠਿਆਂ ਤੇ ਚੋਕਰ ਸੇਵਾ ਕਲੱਬ ਪ੍ਰਧਾਨ ਅਸ਼ਵਨੀ ਬਾਂਸਲ ਦੀ ਰਹਿਨੁਮਾਈ ਹੇਠ ਕੀਤੀ ਗਈ। ਇਸ ਮੌਕੇ ਕਲੱਬ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ। ਇਸ ਮੌਕੇ ਤੇ ਕਲੱਬ ਦੇ ਸੀਨੀਅਰ ਮੈਂਬਰ ਅਸ਼ੋਕ ਸੱਚਰ ਨੇ ਕਿਹਾ ਕਿ ਗਊ ਦੀ ਸੇਵਾ ਅਤੇ ਸੰਭਾਲ ਹਰ ਕਿਸੇ ਦੇ ਕਰਮਾਂ ਵਿੱਚ ਨਹੀਂ ਆਉਂਦੀ ਗਊ ਦੀ ਸੇਵਾ ਭਾਰਤੀ ਸੰਸਕ੍ਰਿਤੀ ਦਾ ਸਨਮਾਨ ਹੈ ਅਗਰ ਸਹੀ ਸੋਚ ਅਤੇ ਸਹੀ ਨੀਅਤ ਨਾਲ ਗਊ ਦੀ ਸੇਵਾ ਕੀਤੀ ਜਾਵੇ ਤਾਂ ਫੇਰ ਤੁਹਾਡੇ ਆਰਥਿਕ ਢਾਂਚੇ ਵਿੱਚ ਵੀ ਪ੍ਰਭੂ ਦੀ ਬਖਸ਼ਿਸ਼ ਨਾਲ ਸੁਧਾਰ ਆਵੇਗਾ। ਦਵਿੰਦਰ ਸਿੰਘ ਪੰਜਾਬ ਮੋਟਰਜ਼ ਵੱਲੋਂ ਵੀ ਗਊ ਦੀ ਸੇਵਾ ਦੇ ਸਬੰਧ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ। ਪੰਚਵਟੀ ਗਊਸ਼ਾਲਾ ਦੇ ਮੁੱਖ ਸੇਵਾਦਾਰ ਪ੍ਰਦੀਪ ਸੂਰੀ ਵੀ ਹਾਜ਼ਰ ਸਨ। ਕਲੱਬ ਮੈਂਬਰਾਂ ਜਿੰਨਾਂ ਨੇ ਇਸ ਗਊਸ਼ਾਲਾ ਵਿਚ ਸ਼ਿਰਕਤ ਕੀਤੀ ਉਹਨਾਂ ਵਿੱਚ ਪਵਨ ਵਰਮਾ,ਅਰਵਿੰਦ ਛਾਬੜਾ,ਕੇ.ਪੀ.ਸਿੰਘ ਸਰਾਂ ਚਿਰਾਗ ਅਗਰਵਾਲ ਅਤੇ ਡਾ.ਪਰਵਿੰਦਰ ਸਿੰਘ ਬੁੱਟਰ ਆਦਿ ਹਾਜ਼ਰ ਸਨ

32
1237 views

Comment