logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਨੈਸ਼ਨਲ ਯੂਥ ਕਲੱਬ ਦੀ ਨਵੀਂ ਕਾਰਜ ਕਾਰਨੀ ਦਾ ਗਠਨ:ਪ੍ਰਧਾਨ ਸੁਰੇਸ਼ ਅਰੋੜਾ


ਫਰੀਦਕੋਟ04.04.26(ਨਾਇਬ ਰਾਜ)

ਨੈਸ਼ਨਲ ਯੂਥ ਕਲੱਬ (ਰਜਿ) ਫਰੀਦਕੋਟ ਦੇ ਨਵੇਂ ਚੁਣੇ ਗਏ ਪ੍ਰਧਾਨ ਪ੍ਰਿੰ: ਸੁਰੇਸ਼ ਅਰੋੜਾ ਨੂੰ ਪ੍ਰਧਾਨ ਚੁਣਨ ਉਪਰੰਤ ਕਾਰਜ ਕਾਰਨੀ ਦੇ ਗਠਨ ਦੇ ਸਾਰੇ ਅਧਿਕਾਰ ਦਿੱਤੇ ਗਏ ਸਨ।ਕਲੱਬ ਦੇ ਪ੍ਰਧਾਨ ਪ੍ਰਿੰ: ਸੁਰੇਸ਼ ਅਰੋੜਾ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੁਰਾਣੇ ਅਤੇ ਤਜਰਬੇਕਾਰ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਨਵੀਂ ਕਾਰਜ ਕਾਰਨੀ ਦਾ ਗਠਨ ਕੀਤਾ ਹੈ ਜਿਸ ਦੇ ਵੇਰਵੇ ਇਸ ਅਨੁਸਾਰ ਹਨ ਪ੍ਰਧਾਨ ਪ੍ਰਿੰ: ਸੁਰੇਸ਼ ਅਰੋੜਾ, ਆਲ ਪ੍ਰੋਜੈਕਟ ਚੇਅਰਮੈਨ ਅਜੇ ਪਾਲ ਸ਼ਰਮਾ,ਸੀਨੀਅਰ ਮੀਤ ਪ੍ਰਧਾਨ ਰਜਿੰਦਰ ਬਾਂਸਲ ,ਮੀਤ ਪ੍ਰਧਾਨ ਰਾਕੇਸ਼ ਮਿੱਤਲ,ਜਨਰਲ ਸਕੱਤਰ ਸੋਨੂੰ ਜੈਨ,ਸਕੱਤਰ ਗੁਰਪ੍ਰੀਤ ਸਿੰਘ ਰਾਜਾ,ਵਿੱਤ ਸਕੱਤਰ ਸੁਖਵਿੰਦਰ ਸਿੰਘ ਜੌਹਰ,ਸਹਾਇਕ ਵਿੱਤ ਸਕੱਤਰ ਜਸਪ੍ਰੀਤ ਸਿੰਘ ,ਪ੍ਰੈਸ ਸਕੱਤਰ ਜਸਬੀਰ ਜੱਸੀ, ਪੀ.ਆਰ.ਓ.ਰਾਜਿੰਦਰ ਦਾਸ ਰਿੰਕੂ,ਦਫਤਰ ਇੰਚਾਰਜ ਸੁਰਿੰਦਰ ਕੁਮਾਰ,ਸਲਾਹਕਾਰ ਅਸ਼ੋਕ ਸੱਚਰ,ਦਵਿੰਦਰ ਸਿੰਘ,ਵਿਕਾਸ ਮਿੱਤਲ,ਨਰਾਇਣ ਦਾਸ ਕਾਲੀ।ਕਲੱਬ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ ਵੱਖ ਪ੍ਰੋਜੈਕਟਾਂ ਲਈ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ: ਸ਼ੇਖ ਫ਼ਰੀਦ ਮ੍ਰਿਤਕ ਦੇਹ ਸੰਭਾਲ ਕੇਂਦਰ ਲਈ ਪ੍ਰੋਜੈਕਟ ਚੇਅਰਮੈਨ ਰਾਜੇਸ਼ ਕੁਮਾਰ ਸੁਖੀਜਾ, ਕੋ-ਪ੍ਰੋਜੈਕਟ ਚੇਅਰਮੈਨ ਕੁਲਵਿੰਦਰ ਸਿੰਘ ਗੋਰਾ,ਅੰਤਿਮ ਯਾਤਰਾ ਵੈਨ ਲਈ ਪ੍ਰੋਜੈਕਟ ਚੇਅਰਮੈਨ ਡਾ: ਸੰਜੀਵ ਸੇਠੀ ਅਤੇ ਕੋ-ਪ੍ਰੋਜੈਕਟ ਚੇਅਰਮੈਨ ਰਾਜੇਸ਼ ਕੁਮਾਰ ਰਾਜੂ, ਮੁੱਫਤ ਮੱਲ੍ਹਮ ਪੱਟੀ ਚੇਅਰਮੈਨ ਡਾ: ਬਲਜੀਤ ਸ਼ਰਮਾ, ਕੋ-ਪ੍ਰੋਜੈਕਟ ਚੇਅਰਮੈਨ ਪ੍ਰਿਤਪਾਲ ਸਿੰਘ ਕੋਹਲੀ,ਮਲਟੀ ਪਰਪਜ਼ ਟ੍ਰੇਨਿੰਗ ਸੈਂਟਰ ਲਈ ਪ੍ਰੋਜੈਕਟ ਚੇਅਰ ਪਰਸਨ ਸ਼੍ਰੀਮਤੀ ਕਮਲ ਸੱਚਰ ਅਤੇ ਕੋ-ਪ੍ਰੋਜੈਕਟ ਚੇਅਰ ਪਰਸਨ ਸ਼੍ਰੀਮਤੀ ਸ਼ੁੱਕਲਾ ਸੇਠੀ, ਚੇਅਰਮੈਨ ਗ੍ਰੀਟਿੰਗ ਪਰਮਿੰਦਰ ਸਿੰਘ ਬੁੱਟਰ ਨਾਰੀ ਸ਼ਕਤੀ ਪ੍ਰੋਜੈਕਟ ਚੇਅਰਮੈਨ ਸ਼੍ਰੀਮਤੀ ਮੰਜੂ ਸੁਖੀਜਾ ਅਤੇ ਕੋ-ਪ੍ਰੋਜੈਕਟ ਚੇਅਰਮੈਨ ਸ਼੍ਰੀਮਤੀ ਰਵਿੰਦਰ ਕੌਰ ਅਤੇ ਸ਼੍ਰੀਮਤੀ ਸੁਰਿੰਦਰ ਕੌਰ।ਕਲੱਬ ਦੇ ਪ੍ਰਧਾਨ ਪ੍ਰਿੰ:ਸੁਰੇਸ਼ ਅਰੋੜਾ ਨੇ ਕਲੱਬ ਦੀ ਨਵੀਂ ਕਾਰਜ ਕਾਰਨੀ ਬਾਰੇ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਕਿ ਇਸ ਕਾਰਜ ਕਾਰਨੀ ਵਿੱਚ ਲੋੜ ਪੈਣ ਤੇ ਸਮੇਂ ਅਨੁਸਰ ਕਲੱਬ ਦੀ ਬੇਹਤਰੀ ਲਈ ਤਬਦੀਲੀ ਵੀ ਕੀਤੀ ਜਾ ਸਕੇਗੀ। ਕਲੱਬ ਦੇ ਪ੍ਰਧਾਨ ਪ੍ਰਿੰ: ਸੁਰੇਸ਼ ਅਰੋੜਾ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਸਮੂਹ ਅਹੁਦੇਦਾਰਾਂ ਨੇ ਭਵਿੱਖ ਵਿੱਚ ਮਿਲ ਕੇ ਕੰਮ ਕਰਨ ਅਤੇ ਪੂਰਨ ਸਹਿਯੋਗ ਦੇਣ ਲਈ ਵਿਸ਼ਵਾਸ਼ ਦਿਵਾਇਆ।ਸ਼੍ਰੀ ਸੁਰੇਸ਼ ਅਰੋੜਾ ਨੇ ਇਹ ਵੀ ਦੱਸਿਆ ਕਿ ਨਵੀਂ ਬਣੀ ਕਾਰਜ ਕਾਰਨੀ ਦਾ ਕਾਰਜਕਾਲ 2 ਸਾਲ ਦਾ ਹੋਵੇਗਾ। ਪ੍ਰਧਾਨ ਸ੍ਰੀ ਸੁਰੇਸ਼ ਅਰੋੜਾ ਇਹ ਵੀ ਕਿਹਾ ਕਿ ਕਲੱਬ ਦੀ ਪੂਰੀ ਟੀਮ ਇਲਾਕੇ ਵਿੱਚ ਆਪਣੀ ਸਮਰਥਾ ਅਨੁਸਾਰ ਦਿਨ ਰਾਤ ਮਿਹਨਤ ਕਰਕੇ ਸਮਾਜ ਦੀ ਸੇਵਾ ਕਰੇਗੀ।
ਫੋਟੋ: ਨੈਸ਼ਨਲ ਯੂਥ ਕਲੱਬ (ਰਜਿ) ਫਰੀਦਕੋਟ ਦੇ ਨਵੇਂ ਚੁਣੇ ਪ੍ਰਧਾਨ ਪ੍ਰਿੰ:ਸੁਰੇਸ਼ ਅਰੋੜਾ ਅਤੇ ਸਮੂਹ ਅਹੁਦੇਦਾਰ

2
184 views

Comment