logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਫਿਰੋਜ਼ਪੁਰ (ਜਸਵਿੰਦਰ) : ਥਾਣਾ ਸਿਟੀ ਪੁਲਸ ਨੇ ਗਸ਼ਤ ਦੌਰਾਨ ਜੇਲ੍ਹ ਵਿਚ ਪਾਬੰਦੀਸ਼ੁਦਾ ਸਮਾਨ ਸੁੱਟਣ ਦੀ ਕੋਸ਼ਿਸ਼ ਕਰ ਰਹੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ। ਏ.ਐਸ.ਆਈ. ਸੁਖਦੇਵ ਸਿੰਘ

ਫਿਰੋਜ਼ਪੁਰ (ਜਸਵਿੰਦਰ) : ਥਾਣਾ ਸਿਟੀ ਪੁਲਸ ਨੇ ਗਸ਼ਤ ਦੌਰਾਨ ਜੇਲ੍ਹ ਵਿਚ ਪਾਬੰਦੀਸ਼ੁਦਾ ਸਮਾਨ ਸੁੱਟਣ ਦੀ ਕੋਸ਼ਿਸ਼ ਕਰ ਰਹੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ। ਏ.ਐਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿਚ ਟੀਮ ਜੇਲ੍ਹ ਦੇ ਕੋਲ ਗਸ਼ਤ 'ਤੇ ਸੀ ਤਾਂ ਇਕ ਵਿਅਕਤੀ ਸ਼ੱਕੀ ਹਾਲਤ ਵਿਚ ਜੇਲ੍ਹ ਦੇ ਪਿੱਛੇ ਗਰਾਊਂਡ ਵਿਚ ਖੜ੍ਹਾ ਨਜ਼ਰ ਆਇਆ ਜਿਸ ਦੇ ਕੋਲ ਪਿੱਠੂ ਬੈਗ ਸੀ ਅਤੇ ਉਹ ਕੰਧ ਦੇ ਕੋਲ ਘੁੰਮ ਰਿਹਾ ਸੀ। 
ਸ਼ੱਕ ਦੇ ਆਧਾਰ ਤੇ ਉਸ ਨੂੰ ਫੜ ਕੇ ਤਲਾਸ਼ੀ ਲਈ ਗਈ ਤਾਂ ਉਸਦੇ ਬੈਗ ਵਿਚੋਂ 75 ਪੁੜੀਆਂ ਤੰਬਾਕੂ ਜਰਦਾ, 50 ਕੈਪਸੂਲ ਪ੍ਰੀਗੈਬਾਲਿਨ ਅਤੇ ਇਕ ਫੋਨ ਮਿਲਿਆ ਜੋ ਉਹ ਜੇਲ੍ਹ ਦੇ ਅੰਦਰ ਸੁੱਟਣ ਦੀ ਕੋਸ਼ਿਸ਼ ਵਿਚ ਸੀ। ਦੋਸ਼ੀ ਦੀ ਪਛਾਣ ਸ਼ਮਸ਼ੇਰ ਸਿੰਘ ਸ਼ੈਰੀ ਵਾਸੀ ਬਸਤੀ ਨਿਜ਼ਾਮਦੀਨ ਵਜੋਂ ਹੋਈ ਹੈ ਅਤੇ ਉਸਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਪੁੱਛਗਿੱਛ ਵਿਚ ਉਸ ਨੇ ਮੰਨਿਆ ਕਿ ਉਹ ਜੇਲ੍ਹ ਵਿਚ ਬੰਦ ਆਪਣੇ ਸਾਥੀਆਂ ਨੂੰ ਇਹ ਸਮਾਨ ਪਹੁੰਚਾਉਣ ਦੀ ਕੋਸ਼ਿਸ਼ ਵਿਚ ਸੀ।

0
0 views

Comment