logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

-ਲਾਇਨ ਗੁਰਚਰਨ ਗਿੱਲ ਦਾ ਜਨਮ ਦਿਨ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ

-ਲਾਇਨ ਗੁਰਚਰਨ ਗਿੱਲ ਦਾ ਜਨਮ ਦਿਨ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ
-ਫਰੈਂਡਜ਼ ਕਲੱਬ, ਲਾਇਨਜ਼ ਕਲੱਬ ਅਤੇ ਰੈਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਵੱਲੋਂ ਕੀਤਾ ਗਿਆ ਸਨਮਾਨਿਤ- ਸੰਜੀਵ ਟਿੰਕੂ,ਰਜਨੀਸ਼ ਗਰੋਵਰ, ਡਾ ਅਜੀਤ ਸਿੰਘ ਗਿੱਲ
ਫਰੀਦਕੋਟ:03,ਅਪ੍ਰੈਲ ( ਕੰਵਲ ਸਰਾਂ ) ਫਰੀਦਕੋਟ ਵਿੱਚ ਇੱਕ ਵੱਖਰੀ ਸਖਸ਼ੀਅਤ ਦੇ ਮਾਲਕ ਅਤੇ ਉੱਘੇ ਸਮਾਜ ਸੇਵੀ ਗੁਰਚਰਨ ਸਿੰਘ ਗਿੱਲ ਦਾ ਜਨਮ ਦਿਨ ਬੜੀ ਸ਼ਾਨੋ-ਸ਼ੌਕਤ ਨਾਲ ਵੱਖ ਵੱਖ ਕਲੱਬਾਂ ਵਿੱਚ ਮਨਾਇਆ ਗਿਆ। ਗੁਰਚਰਨ ਸਿੰਘ ਗਿੱਲ ਜੋ ਲਾਇਨਜ਼ ਕਲੱਬ ਦੇ ਸਾਬਕਾ ਪ੍ਰਧਾਨ ਹਨ ਤੇ ਸੀਨੀਅਰ ਮੈਂਬਰ ਹਨ ਦਾ 64ਵਾਂ ਜਨਮ ਦਿਨ ਬੜੀ ਧੂਮਧਾਮ ਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਦਿਨ ਚੜਦੇ ਹੀ ਉਹਨਾਂ ਦਾ ਜਨਮ ਦਿਨ ਫਰੈਂਡਜ਼ ਕਲੱਬ ਰੈਸਟ ਹਾਊਸ ਫਰੀਦਕੋਟ ਵੱਲੋ ਕੇਟ ਕੱਟ ਮਨਾਇਆ ਗਿਆ ਤੇ ਉਹਨਾਂ ਵੱਲੋ ਆਏ ਹੋਏ ਸਾਰੇ ਮੈਂਬਰਾਂ ਨੂੰ ਬਰੇਕਫਾਸਟ ਕਰਵਾਇਆ ਗਿਆ। ਇਸ ਤੋਂ ਬਾਅਦ ਗਿੱਲ ਜੋ ਰੈਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫਰੀਦਕੋਟ ਦੇ ਸੀਨੀਅਰ ਮੈਂਬਰ ਹਨ। ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫਰੀਦਕੋਟ ਵਿਖੇ ਡਾ.ਅਜੀਤ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਉਹਨਾਂ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਤੇ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫਰੀਦਕੋਟ ਦੇ ਮੈਂਬਰ ਹਾਜ਼ਰ ਸਨ। ਡਾ.ਅਜੀਤ ਸਿੰਘ ਗਿੱਲ ਨੇ ਕਲੱਬ ਵੱਲੋਂ ਉਹਨਾਂ ਨੂੰ ਵਧਾਈ ਦਿੱਤੀ ਤੇ ਉਹਨਾਂ ਦੀ ਚੰਗੀ ਸਿਹਤ ਤੇ ਤੰਦਰੁਸਤੀ ਦੀ ਕਾਮਨਾ ਕੀਤੀ। ਸ਼ਾਮ ਵੇਲੇ ਲਾਇਨਜ਼ ਕਲੱਬ ਦੀ ਟੀਮ ਵੱਲੋ ਗਿੱਲ ਦੇ ਗ੍ਰਹਿ ਵਿਖੇ ਰਜਨੀਸ਼ ਗਰੋਵਰ ਲਾਇਨਜ਼ ਕਲੱਬਾਂ ਦੇ ਡਿਪਟੀ ਗਵਰਨਰ ਦੀ ਅਗਵਾਈ ਵਿੱਚ ਗਿੱਲ ਸਾਹਿਬ ਨੂੰ ਸਨਮਾਨਿਤ ਕੀਤਾ ਗਿਆ। ਗੁਰਚਰਨ ਸਿੰਘ ਗਿੱਲ ਦੇ ਜਨਮ ਦਿਨ ਤੇ ਜਿੰਨਾਂ ਨੇ ਸਨਮਾਨਿਤ ਸਮਾਰੋਹ ਵਿੱਚ ਸ਼ਿਰਕਤ ਕੀਤੀ ਉਹਨਾਂ ਵਿੱਚ ਯੁਗੇਸ਼ ਗਰਗ, ਸੰਜੀਵ ਮੋਂਗਾ, ਚੰਦਪਾਲੀ,ਗੌਤਮ ਬਾਂਸਲ, ਦਵਿੰਦਰ ਮਾਸਟਰ ਵਰਲਡ, ਸੁਧੀਰ ਛਾਬੜਾ,ਰਜਨੀਸ਼ ਸ਼ਰਮਾਂ ਅਜੇ ਬਾਂਸਲ, ਰਾਕੇਸ਼ ਸੱਚਦੇਵਾ,ਸ਼ੁਭਾਸ਼ ਕੁਮਾਰ, ਗੋਰਾ ਮੋਂਗਾ, ਮਹਿੰਦਰ ਧਵਨ, ਯਸ਼ਪਾਲ ਚਾਵਲਾ,ਭੋਲਾ ਸਿੰਘ, ਹਰਮਿੰਦਰ ਮਿੰਦਾ,ਜਸਵੀਰ ਜੱਸੀ,ਸੰਜੀਵ ਖੁਰਾਣਾ,ਕੋਮਲ ਨਾਗਪਾਲ, ਜੈਨ ਸਾਹਿਬ,ਚੰਦਨ ਕੱਕੜ ਪੈਰੀ,ਗੋਇਲ ਆਦਿ ਮੌਜੂਦ ਸਨ। ਇਸੇ ਤਰਾ ਰੈਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫਰੀਦਕੋਟ ਦੇ ਮੈਂਬਰ ਜਿੰਨਾਂ ਵਿੱਚ ਇੰਜ.ਅਜਮੇਰ ਸਿੰਘ, ਇੰਜ.ਕੁਲਬੀਰ ਸਿੰਘ ਵੜੈਚ, ਰਜਨੀਸ਼ ਵਰਮਾ ਸਾਹਿਬ, ਰਾਜ ਪਾਲ ਬਰਾੜ,ਸਵਰਨ ਸਿੰਘ ਵੰਗੜ, ਗੁਰਮੇਲ ਜੱਸਲ,ਹਰਮੀਤ ਸਿੰਘ ਕੰਗ,ਅਸ਼ਵਨੀ ਮੋਂਗਾ,ਜਗਜੀਤ ਪਾਲ,ਨਰਿੰਦਰ ਸਿੰਘ ਏ.ਆਰ,ਦਰਸ਼ਨ ਲਾਲ ਸੁਖੀਜਾ,ਵਿਦਿਆ ਰਤਨ ਦੇਵਗਨ,ਗੁਰਚਰਨ ਸਿੰਘ ਭੰਗੜਾ ਕੋਚ ਅਤੇ ਰਾਜਪਾਲ ਬਜਾਜ ਆਦਿ ਨੇ ਸ਼ਿਰਕਤ ਕੀਤੀ। ਲਾਇਨਜ਼ ਕਲੱਬ ਫਰੀਦਕੋਟ ਵੱਲੋ ਗਿੱਲ ਦੇ ਜਨਮ ਦਿਨ ਤੇ ਉਹਨਾਂ ਨੂੰ ਸਨਮਾਨਿਤ ਕਰਨ ਵਾਲਿਆ ਵਿੱਚ ਰਜਨੀਸ਼ ਗਰੋਵਰ, ਮੋਹਿਤ ਗੁਪਤਾ ਕਲੱਬ ਪ੍ਰਧਾਨ, ਭੁਪਿੰਦਰ ਪਾਲ ਸਿੰਘ, ਰਾਜਨ ਨਾਗਪਾਲ, ਗਿਰੀਸ਼ ਸੁਖੀਜਾ,ਬਿਕਰਮਜੀਤ ਸਿੰਘ ਢਿੱਲੋਂ,ਪੈਰੀ ਕੱਕੜ, ਲੁਕਿੰਦਰ ਸ਼ਰਮਾਂ ਅਤੇ ਗੁਰਚਰਨ ਸਿੰਘ ਗਿੱਲ ਦੇ ਧਰਮਪਤਨੀ ਮੌਜੂਦ ਸਨ। ਸਾਰੇ ਮੈਂਬਰਾਂ ਨੇ ਗਿੱਲ ਨੂੰ ਉਹਨਾਂ ਦੇ 64ਵਾਂ ਜਨਮ ਦਿਨ ਤੇ ਸ਼ੁੱਭ ਕਾਮਨਾ ਦਿੱਤੀਆ। ਇਸ ਅਵਸਰ ਮੌਕੇ ਗੁਰਚਰਨ ਸਿੰਘ ਗਿੱਲ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਜਿੰਨਾਂ ਨੇ ਉਹਨਾਂ ਦੇ ਜਨਮ ਦਿਨ ਤੇ ਇੱਕ ਵਿਲੱਖਣ ਯਾਦਗਾਰ ਦੇ ਰੂਪ ਵਿਚ ਇੱਕ ਸੌਗਾਤ ਦਿੱਤੀ।

52
1143 views

Comment