ਆੜਤੀਆਂ ਦੀ ਮੌਜੂਦਗੀ ਵਿੱਚ ਬੰਟੀ ਗਰਗ (ਤਾਉ) ਨੂੰ ਪ੍ਰਧਾਨਗੀ ਤੋਂ ਕੀਤਾ ਗਿਆ ਬਰਖ਼ਾਸਤ
-ਆੜਤੀਆਂ ਦੀ ਮੌਜੂਦਗੀ ਵਿੱਚ ਬੰਟੀ ਗਰਗ (ਤਾਉ) ਨੂੰ ਪ੍ਰਧਾਨਗੀ ਤੋਂ ਕੀਤਾ ਗਿਆ ਬਰਖ਼ਾਸਤ
-ਵਰਿੰਦਰ ਕੁਮਾਰ (ਬਿੰਦਰੀ)
ਸਰਪ੍ਰਸਤ, ਆੜਤੀਆ ਐਸੋਸੀਏਸ਼ਨ ਫਰੀਦਕੋਟ
ਫਰੀਦਕੋਟ:03, ਅਪ੍ਰੈਲ ( ਕੰਵਲ ਸਰਾਂ) ਅੱਜ ਆੜਤੀਆ ਐਸੋਸੀਏਸ਼ਨ ਫਰੀਦਕੋਟ ਦੀ ਇੱਕ ਹੰਗਾਮੀ ਮੀਟਿੰਗ ਸਾਰੇ ਆੜਤੀਆਂ ਦੀ ਮੌਜੂਦਗੀ ਵਿੱਚ ਮਾਰਕਿਟ ਕਮੇਟੀ ਫਰੀਦਕੋਟ ਵਿਖੇ ਹੋਈ। ਜਿਸ ਵਿੱਚ ਸਰਪ੍ਰਸਤ ਵਰਿੰਦਰ ਕੁਮਾਰ ਬਿੰਦਰੀ ਜੀ ਵੱਲੋਂ ਸਾਰੇ ਆੜਤੀਆਂ ਦੀ ਮੌਜੂਦਗੀ ਵਿੱਚ ਬੰਟੀ ਗਰਗ ਦੀ ਪ੍ਰਧਾਨਗੀ, ਜੋ ਕੁਝ ਦਿਨ ਪਹਿਲਾਂ ਦਿੱਤੀ ਗਈ ਸੀ ਨੂੰ ਅੱਜ ਦੀ ਮੀਟਿੰਗ ਵਿੱਚ ਉਸ ਨੂੰ ਪ੍ਰਧਾਨਗੀ ਦੇ ਪਦ ਤੋਂ ਬਰਖ਼ਾਸਤ ਕੀਤਾ ਗਿਆ ਹੈ। ਇਸ ਮੌਕੇ ਆੜਤੀਆ ਐਸੋਸੀਏਸ਼ਨ ਦੇ ਰਾਜ ਕੁਮਾਰ ਮਚਾਕੀ ਜੀ, ਵਿਪਨ ਕੁਮਾਰ ਗਰਗ, ਪੀਯੂਸ਼ ਬੰਸਲ ,ਪ੍ਰਮੋਦ ਕੁਮਾਰ, ਅਸ਼ੂ ਅੱਗਰਵਾਲ, ਰਾਜੂ ਕੇ-2, ਰਵੀ ਬੰਸਲ, ਰਵੀ ਗੋਇਲ, ਮਹਿੰਦਰ ਬੰਸਲ, ਸੰਧੂ ਸਾਹਿਬ, ਰਾਹੁਲ ਜੈਨ, ਬੱਗਾ ਜੀ, ਵਿਕੀ, ਕਪਿਲ ਜੈਨ, ਧਰਮਪਾਲ ਗਰਗ, ਓਮ ਪ੍ਰਕਾਸ਼, ਭੀਮਾ, ਰਾਹੁਲ ਬੰਸਲ ਜੀ ਆਦਿ ਹਾਜ਼ਰ ਸਨ। ਇਸ ਸਬੰਧ ਵਿੱਚ ਜਦੋਂ ਐਸੋਸੀਏਸ਼ਨ ਦੇ ਮੈਂਬਰ ਸੁਧੀਰ ਛਾਬੜਾ ਨਾਲ ਗੱਲ ਕੀਤੀ ਤਾ ਉਹਨਾਂ ਨੇ ਸ਼ਪੱਸ਼ਟ ਕਰਦਿਆ ਹੋਇਆ ਦੱਸਿਆ ਕਿ ਮਿਤੀ 06 ਅਪ੍ਰੈਲ ਨੂੰ ਮੀਟਿੰਗ ਸੱਦੀ ਗਈ ਹੈ ਉਸ ਵਿਚ ਫੈਸਲਾ ਲਿਆ ਜਾਵੇਗਾ ਕਿ ਪ੍ਰਧਾਨਗੀ ਕਿਸ ਨੂੰ ਦਿੱਤੀ ਜਾਂਦੀ ਹੈ।