logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਸੁਲਤਾਨਪੁਰ (ਜ.ਬ) : ਮਲਸੀਆਂ-ਸੁਲਤਾਨਪੁਰ ਰੋਡ 'ਤੇ ਮੋਠਾਂਵਾਲਾ ਪਿੰਡ ਨੇੜੇ ਦਿਨ-ਦਿਹਾੜੇ ਇਕ ਸਰਕਾਰੀ ਬੱਸ ਨੂੰ ਨਿਸ਼ਾਨਾ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦਾ ਸਨਸਨੀ

ਸੁਲਤਾਨਪੁਰ (ਜਸਵਿੰਦਰ ਸਿੰਘ) : ਮਲਸੀਆਂ-ਸੁਲਤਾਨਪੁਰ ਰੋਡ 'ਤੇ ਮੋਠਾਂਵਾਲਾ ਪਿੰਡ ਨੇੜੇ ਦਿਨ-ਦਿਹਾੜੇ ਇਕ ਸਰਕਾਰੀ ਬੱਸ ਨੂੰ ਨਿਸ਼ਾਨਾ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਜਲੰਧਰ ਡਿੱਪੂ 2 ਦੀ ਬੱਸ ਨਾਲ ਵਾਪਰੀ, ਜੋ ਜਲੰਧਰ ਤੋਂ ਸੁਲਤਾਨਪੁਰ ਵੱਲ ਜਾ ਰਹੀ ਸੀ। ਬੱਸ ਦੇ ਕੰਡਕਟਰ ਅਨੁਸਾਰ, ਲੁਟੇਰੇ ਇਕ ਕਾਰ ਵਿਚ ਸਵਾਰ ਹੋ ਕੇ ਆਏ ਸਨ। ਪਹਿਲਾਂ ਉਨ੍ਹਾਂ ਨੇ ਬੱਸ ਤੋਂ ਸਾਈਡ ਮੰਗੀ ਅਤੇ ਫਿਰ ਅਚਾਨਕ ਆਪਣੀ ਗੱਡੀ ਬੱਸ ਦੇ ਅੱਗੇ ਲਗਾ ਕੇ ਬੱਸ ਨੂੰ ਰੋਕ ਲਿਆ।

ਇਹ ਵੀ ਪੜ੍ਹੋ : ਇਕੋ ਦਿਨ 'ਚ ਸੈਂਕੜੇ ਚਲਾਨ, ਪੰਜਾਬ 'ਚ ਇਨ੍ਹਾਂ ਵਾਹਨ ਚਾਲਕਾਂ 'ਤੇ ਹੋ ਰਹੀ ਕਾਰਵਾਈ

ਉਕਤ ਨੇ ਦੱਸਿਆ ਕਿ ਬੱਸ ਰੁਕਦੇ ਹੀ ਲੁਟੇਰੇ ਤੇਜ਼ਧਾਰ ਹਥਿਆਰ (ਦਾਤਰ) ਲੈ ਕੇ ਬੱਸ ਦੇ ਅੰਦਰ ਦਾਖਲ ਹੋ ਗਏ ਅਤੇ ਪੈਸਿਆਂ ਦੀ ਮੰਗ ਕਰਨ ਲੱਗੇ। ਇਸ ਮੌਕੇ ਲੁਟੇਰੇ ਕੰਡਕਟਰ ਕੋਲੋਂ ਪੈਸਿਆਂ ਵਾਲਾ ਬੈਗ ਖੋਹ ਕੇ ਤੇਜ਼ੀ ਨਾਲ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਜਾਣਕਾਰੀ ਮੁਤਾਬਕ ਉਸ ਸਮੇਂ ਬੈਗ ਵਿਚ 900 ਰੁਪਏ ਦੀ ਨਕਦੀ ਮੌਜੂਦ ਸੀ।

ਇਹ ਵੀ ਪੜ੍ਹੋ : ਲਾਡੋਵਾਲ ਟੋਲ ਪਲਾਜ਼ਾ ਤੋਂ ਲੰਘਣ ਵਾਲਿਆਂ ਲਈ ਅਹਿਮ ਖ਼ਬਰ, ਮੈਨੇਜਮੈਂਟ ਦਾ ਆਇਆ ਵੱਡਾ ਬਿਆਨ

ਸਵਾਰੀਆਂ ਵਿਚ ਦਹਿਸ਼ਤ
ਜਿਸ ਸਮੇਂ ਇਹ ਵਾਰਦਾਤ ਵਾਪਰੀ, ਉਸ ਵੇਲੇ ਬੱਸ ਵਿਚ ਜ਼ਿਆਦਾਤਰ ਔਰਤ ਸਵਾਰੀਆਂ ਵੀ ਮੌਜੂਦ ਸਨ, ਜਿਨ੍ਹਾਂ ਵਿਚ ਇਸ ਘਟਨਾ ਕਾਰਨ ਕਾਫੀ ਸਹਿਮ ਪਾਇਆ ਜਾ ਰਿਹਾ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਮੌਕੇ ਤੋਂ ਭੱਜਣ ਵਿਚ ਸਫਲ ਰਹੇ

8
264 views

Comment