logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਅਫੀਮ ਦੀ ਖੇਤੀ

ਅਫੀਮ ਦੀ ਖੇਤੀ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਰਹੀ ਜਿਸ ਤੇ ਪਿਛਲੇ ਹਫਤੇ ਮੇਰੇ ਵੱਲੋਂ ਇੱਕ ਟੀਵੀ ਗੱਲ ਬਾਤ ਵਿੱਚ ਅਫੀਮ ਦੀ ਖੇਤੀ ਪੰਜਾਬ ਲਈ ਕਿੰਨੀ ਘਾਤਕ ਹੋ ਸਕਦੀ ਬਾਰੇ ਬੜੇ ਵਿਸਥਾਰ ਨਾਲ ਚਰਚਾ ਕੀਤੀ ਗਈ । ਪਰ ਸ਼ੋਸ਼ਲ ਮੀਡੀਆ ਤੇ ਕੁਝ ਲੋਕਾਂ ਨੇ ਬਹੁਤ ਗੰਦੀ ਸ਼ਬਦਾਵਲੀ ਵਿੱਚ ਕੁਮੈਂਟ ਕੀਤੇ ਭਾਵੇਂ ਬਹੁਤਿਆਂ ਨੇ ਅਫੀਮ ਦੀ ਖੇਤੀ ਨਹੀਂ ਹੋਣੀ ਚਾਹੀਦੀ ਬਾਰੇ ਸਹਿਮਤੀ ਵੀ ਦਿੱਤੀ।ਅਫੀਮ ਦੀ ਖੇਤੀ ਦੀ ਮੰਗ ਅਤੇ ਅਫੀਮ ਦੀ ਵਰਤੋਂ ਦੋ ਵੱਖਰੇ ਵੱਖਰੇ ਮੁੱਦੇ ਹਨ ।ਪਰ ਅੱਜ ਅਫੀਮ ਦੀ ਖੇਤੀ ਦੀ ਗੱਲ ਕਰਾਂਗੇ ।

ਗੰਦੀ ਸ਼ਬਦਾਵਲੀ ਤਾਂ ਲੋਕਾਂ ਦੀ ਸਮਾਜਿਕ ਸੋਚ ਦਾ ਹਿੱਸਾ ਪਰ ਮੇਰੇ ਸਵਾਲ ਉਹਨਾਂ ਲੋਕਾਂ ਨੂੰ ਹਨ ਜੋ ਅਫੀਮ ਦੀ ਖੇਤੀ ਦੀ ਮੰਗ ਕਰਦੇ,
ਪੰਜਾਬ ਵਿੱਚ ਅਫੀਮ ਦੀ ਖੇਤੀ ਕਰਨ ਦੀ ਇਜਾਜ਼ਤ ਕਿਸ ਨੇ ਦੇਣੀ ?
ਕਿੰਨੀ ਜ਼ਮੀਨ ਵਿੱਚ ਅਫੀਮ ਖੇਤੀ ਦੀ ਇਜਾਜ਼ਤ ਮਿਲੇਗੀ? ਪੰਜਾਬ ਦਾ ਕਿੰਨਾ ਪਾਣੀ ਬਚੇਗਾ? ਪੰਜਾਬ ਨੂੰ ਕਿੰਨੇ ਪੈਸਿਆਂ ਦਾ ਫ਼ਾਇਦਾ ਹੋਵੇਗਾ?
ਪੰਜਾਬ ਵਿੱਚ ਅਫੀਮ ਦੀ ਖੇਤੀ ਕਰਨ ਅਤੇ ਵੇਚਣ ਦੇ ਦਾਗ਼ ਦਾ ਕੀ ਮੁੱਲ ਹੋਵੇਗਾ? ਪੰਜਾਬ ਵਿੱਚ ਅਫੀਮ ਦੀ ਖੇਤੀ ਨਾਲ ਨਸ਼ੇ ਕਰਨ ਵਾਲੇ ਵਧਣਗੇ ਜਾਂ ਘਟਣਗੇ? ਪੰਜਾਬ ਵਿੱਚ ਗੁਰੂ ਗੋਬਿੰਦ ਸਿੰਘ ਦਾ ਘੋੜਾ ਤੰਬਾਕੂ ਦੇ ਖੇਤ ਵਿੱਚ ਨਹੀਂ ਵੜਿਆ, ਕੀ ਇਹ ਸੱਚ ਹੈ ਜਾਂ ਝੂਠ ? ਕੀ ਅਫੀਮ ਦਾ ਖੇਤ ਨਸ਼ਾ ਦਾ ਖੇਤ ਨਹੀਂ ਹੈ ? ਕੀ ਅਫੀਮ ਦੇ ਨਸ਼ੇ ਦਾ ਨੁਕਸਾਨ ਹੁੰਦਾ?
ਹੀਰੋਅਨ ( ਚਿੱਟਾ ) ਕਿੱਥੋਂ ਬਣਦਾ ?
ਜੋ ਲੋਕ ਅਫੀਮ ਦੀ ਖੇਤੀ ਦੇ ਲਾਹੇਵੰਦ ਹੋਣ ਅਤੇ ਅਫੀਮ ਨਾਲ ਘੱਟ ਮੌਤਾਂ ਦੀ ਗੱਲ ਕਰਦੇ , ਉਹਨਾਂ ਨੂੰ ਉਪਰੋਕਤ ਸਾਰੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਤੇ ਫਿਰ ਅਫੀਮ ਦੀ ਖੇਤੀ ਦੀ ਵਕਾਲਤ ਕਰਨੀ ਚਾਹੀਦੀ, ਨਾ ਕਿ ਇੱਕ ਅੱਧੇ ਸਵਾਲ ਦਾ ਕੱਚਾ ਪੱਕਾ ਜਵਾਬ ਦੇ ਕੇ ਆਮ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੀਦਾ ।
ਇੱਕ ਗੱਲ ਯਾਦ ਰੱਖੋ ਕਿਸੇ ਵੀ ਚੀਜ਼ ਦੀ ਵਕਾਲਤ ਕਰਨ ਲੱਗਿਆਂ ਉਸ ਦੇ ਚੰਗੇ ਮਾੜੇ ਸਾਰੇ ਪ੍ਰਭਾਵਾਂ/ ਪਹਿਲੂਆਂ ਦਾ ਖਿਆਲ ਰੱਖਣਾ ਚਾਹੀਦਾ ਜਿਵੇਂ ਡਾਕਟਰਾਂ ਨੂੰ ਦੱਸਿਆ ਜਾਂਦਾ ਕਿ ਦਵਾਈ ਦੇ ਚੰਗੇ ਮਾੜੇ ਅਸਰ ਨੂੰ ਵਿਚਾਰ ਕੇ ਮਰੀਜ਼ ਨੂੰ ਦਵਾਈ ਦੇਣੀ ਚਾਹੀਦੀ ਮਤਲਬ, ਫਿਰ ਮਰੀਜ਼ ਦੀ ਮਰਜ਼ੀ ਕਿ ਦਵਾਈ ਵਰਤੇ ਜਾਂ ਨਾ ਵਰਤੇ ।
ਅਫੀਮ ਵੀ ਵੱਡਾ ਨਸ਼ਾ ਜੋ ਤੁਹਾਡੇ ਸਰੀਰ ਨੂੰ ਲੱਗ ਜਾਂਦਾ ਤੇ ਫਿਰ ਘਰ /ਪਰਿਵਾਰ ਬਰਬਾਦ ਕਰਕੇ ਬੰਦੇ ਦੇ ਨਾਲ ਹੀ ਖਤਮ ਹੁੰਦਾ ।
“ ਅਫੀਮ ਦੀ ਖੇਤੀ ਪੰਜਾਬ ਦੀ ਆਖਰੀ ਮੌਤ ਹੋਵੇਗੀ “, ਪੰਜਾਬ ਵਸੇਗਾ ਕੰਮ ਦੇ ਨਾਲ । ਜੈ ਕਿਰਤ
ਡਾ ਦਲੇਰ ਸਿੰਘ ਮੁਲਤਾਨੀ
ਸਿਵਲ ਸਰਜਨ ( ਰਿਟਾ )

10
544 views

Comment