ਸ਼੍ਰੋਮਣੀ ਅਕਾਲੀ ਦਲ ਮਿਲਣੀ ਸਮਾਰੋਹ ਪਿੰਡ ਰੋਸ਼ਨ ਵਾਲਾ ਜਿਲਾ ਸੰਗਰੂਰ ਸ੍ਰੀ ਅਰਵਿੰਦ ਖੰਨਾ ਜੀ ਹਲਕਾ ਇੰਚਾਰਜ ਸੰਗਰੂਰ।
ਜੋਗਿੰਦਰ ਕੈਂਥ ਲਹਿਰੀ ( ਜਨ ਜਨ ਦੀ ਆਵਾਜ਼)ਪਿੰਡ ਰੋਸ਼ਨ ਵਾਲਾ ਜਿਲਾ ਸੰਗਰੂਰ ਵਿਖੇ ਅੱਜ ਭਾਰੀ ਇਕੱਠ ਵਿੱਚ ਸ਼੍ਰੋਮਣੀ ਅਕਾਲੀ ਦਲ ਮਿਲਣੀ ਸਮਾਰੋਹ ਕੀਤਾ ਗਿਆ। ਇਸ ਸਮਾਰੋਹ ਵਿੱਚ ਵੱਖ ਵੱਖ ਪਿੰਡਾਂ ਦੇ ਵਰਕਰਾਂ ਨੇ ਹਿੱਸਾ ਲਿਆ। ਸ੍ਰੀ ਅਰਵਿੰਦ ਖੰਨਾ ਹਲਕਾ ਇੰਚਾਰਜ ਸੰਗਰੂਰ ਤੋਂ ਇਲਾਵਾ ਚੇਅਰਮੈਨ ਹੈਪੀ ਰੰਧਾਵਾ ਜੀ ਬੀਬੀ ਪਰਮਜੀਤ ਕੌਰ ਵਿਰਕ ਪ੍ਰਧਾਨ ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਸੰਗਰੇੜੀ ਗੋਲਡੀ ਤੂਰ ਸਰਦਾਰ ਧਰਮਿੰਦਰ ਸਿੰਘ ਦੁਲੱਟ ਅਤੇ ਹੋਰ ਵੀ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਪਹੁੰਚੇ ਸਨ। ਨਗਰ ਨਿਵਾਸੀ ਪਿੰਡ ਰੋਸ਼ਨਵਾਲਾ ਵਲੋਂ ਸ੍ਰੀ ਜਗਤਾਰ ਸਿੰਘ ਐਕਸ ਸਰਪੰਚ ਸਰਦਾਰ ਭੁਪਿੰਦਰ ਸਿੰਘ ਵਿਰਕ ਬਿੱਟੂ ਸੇਠ ਮਨੋਹਰ ਲਾਲ ਲਾਲਾ ਰਾਮ ਵੱਲੋਂ( ਜੀ ਆਇਆ ਨੂੰ) ਸਤਿਕਾਰ ਕੀਤਾ ਗਿਆ। ਇਸ ਮੌਕੇ ਤੇ ਜਥੇਦਾਰ ਗੁਰਨੈਬ ਸਿੰਘ ਸਰਪੰਚ ਗਮਦੂਰ ਸਿੰਘ ਅਕਾਲੀ ਆਗੂ ਸੋਮਾ ਫੱਗੂਵਾਲਾ ਭਰਪੂਰ ਸਿੰਘ ਫੱਗੂਵਾਲਾ ਗੁਰਜੰਟ ਸਿੰਘ ਫੱਗੂਵਾਲਾ ਸੁਲੱਖਣ ਰਾਮ ਪੰਚਾਇਤ ਮੈਂਬਰ ਰੋਸ਼ਨ ਵਾਲਾ ਬਿਕਰ ਸਿੰਘ ਪੰਚਾਇਤ ਮੈਂਬਰ ਰੋਸ਼ਨ ਵਾਲਾ ਬੀਰਾ ਰਾਮ ਪੰਚਾਇਤ ਮੈਂਬਰ ਰੋਸ਼ਨ ਵਾਲਾ ਗੁਰਸੰਤ ਸਿੰਘ ਨਿਰਮਲ ਸਿੰਘ ਸੁਖਦੇਵ ਸਿੰਘ ਬਰਾੜ ਰੰਗੀ ਖਾਨ ਸਾਬਕਾ ਸਰਪੰਚ ਰਾਏ ਸਿੰਘ ਵਾਲਾ ਨੰਬਰਦਾਰ ਲਖਵਿੰਦਰ ਸਿੰਘ ਬਖਸ਼ੀਸ਼ ਸਿੰਘ ਸਾਬਕਾ ਪੰਚਾਇਤ ਮੈਂਬਰ ਬਿਕਰਮਜੀਤ ਸਿੰਘ ਅਤੇ ਬਹੁਤ ਸਾਰੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਅਰਵਿੰਦ ਖੰਨਾ ਜੀ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨਾਕਾਮ ਸਰਕਾਰ ਰਹੀ ਪਿਛਲੇ ਸਾਢੇ ਚਾਰ ਸਾਲਾਂ ਦੇ ਵਿੱਚ ਕੋਈ ਵੀ ਪੰਜਾਬ ਦਾ ਵਿਕਾਸ ਨਹੀਂ ਕੀਤਾ ਉਹਨਾਂ ਕਿਹਾ ਕਿ 2027 ਦੇ ਵਿੱਚ ਬੜੇ ਦਾਅਵੇ ਨਾਲ ਕਹਿ ਰਹੇ ਹਾਂ ਕਿ ਬਹੁਮਤ ਨਾਲ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਸਰਕਾਰ ਬਣ ਕੇ ਆਵੇਗੀ।