ਭਾਜਪਾ ਪੰਜਾਬ ਨੇ ਗ੍ਰੇਨੇਡ ਹਮਲੇ ਦਾ ਵਿਰੋਧ ਕੀਤਾ
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੁੱਖ ਦਫਤਰ ਵਿਖੇ ਹੋਏ ਗ੍ਰੇਨੇਡ ਹਮਲੇ ਦੇ ਵਿਰੋਧ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮੋਹਾਲੀ ਵੱਲੋਂ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਜੀ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਦੋਸ਼ੀਆਂ ਖਿਲਾਫ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ। ਇਸ ਮੌਕੇ ਸੁਭਾਸ਼ ਸ਼ਰਮਾ ਜੀ ਉਪ ਪ੍ਰਧਾਨ ਭਾਜਪਾ ਪੰਜਾਬ, ਸੀਨੀਅਰ ਆਗੂ ਰਣਜੀਤ ਸਿੰਘ ਗਿੱਲ ਜੀ, ਗੁਰਦਰਸ਼ਨ ਸਿੰਘ ਸੈਣੀ ਜੀ, ਸੁਖਵਿੰਦਰ ਸਿੰਘ ਗੋਲਡੀ ਜੀ ਕੈਸ਼ੀਅਰ ਭਾਜਪਾ ਪੰਜਾਬ ਵੀ ਮੌਜੂਦ ਸਨ।