logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਸੁਖਦੇਵ ਸਿੰਘ ਭਾਗੋਕਾਵਾਂ ਨੂੰ ਭਾਵੁਕ ਸ਼ਰਧਾਂਜਲੀ, ਸੰਘਰਸ਼ਮਈ ਜ਼ਿੰਦਗੀ ਨੂੰ ਯਾਦ ਕੀਤਾ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 2 ਅਪਰੈਲ
ਸੀਪੀਐਮਐਲ ਲਿਬਰੇਸ਼ਨ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਪੰਜਾਬ ਪੱਧਰੀ ਆਗੂ ਸੁਖਦੇਵ ਸਿੰਘ ਭਾਗੋਕਾਵਾਂ ਨੂੰ ਅੱਜ ਉਹਨਾਂ ਦੇ ਪਿੰਡ ਭਾਗੋਕਾਵਾਂ ਵਿੱਚ ਭਾਵੁਕ ਮਾਹੌਲ ਵਿੱਚ ਸ਼ਰਧਾਂਜਲੀ ਭੇਟ ਕੀਤੀ ਗਈ। ਚੇਤੇ ਰਹੇ ਕਿ ਸੁਖਦੇਵ ਸਿੰਘ ਭਾਗੋਕਾਵਾਂ 24 ਮਾਰਚ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਅਚਾਨਕ ਦੇਹਾਂਤ ਹੋ ਗਿਆ ਸੀ।
ਸ਼ਰਧਾਂਜਲੀ ਸਮਾਗਮ ਦੌਰਾਨ ਸੀਪੀਐਮਐਲ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਸਿੰਘ ਰਾਣਾ, ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰਾ ਅਤੇ ਜ਼ਿਲਾ ਸਕੱਤਰ ਗੁਲਜ਼ਾਰ ਸਿੰਘ ਭੁੰਬਲੀ ਨੇ ਕਿਹਾ ਕਿ ਸੁਖਦੇਵ ਸਿੰਘ ਭਾਗੋਕਾਵਾਂ ਕਰੀਬ ਪੰਜ ਦਹਾਕਿਆਂ ਤੱਕ ਪਾਰਟੀ ਦੇ ਸਮਰਪਿਤ ਅਤੇ ਪੂਰਨਕਾਲੀਨ ਆਗੂ ਰਹੇ। ਉਹਨਾਂ ਆਪਣੀ ਸਮੂਹ ਜ਼ਿੰਦਗੀ ਭਾਰਤੀ ਇਨਕਲਾਬੀ ਸੰਘਰਸ਼ ਨੂੰ ਸਮਰਪਿਤ ਕਰ ਦਿੱਤੀ, ਜੋ ਸਮਾਜ ਲਈ ਇੱਕ ਵੱਡੀ ਮਿਸਾਲ ਹੈ।
ਬੁਲਾਰਿਆਂ ਨੇ ਕਿਹਾ ਕਿ ਸੁਖਦੇਵ ਸਿੰਘ ਭਾਗੋਕਾਵਾਂ ਨੇ ਕਿਸਾਨੀ ਅਤੇ ਰਾਜਨੀਤਿਕ ਸੰਘਰਸ਼ਾਂ ਦੌਰਾਨ ਪੰਜਾਬ ਦੀਆਂ ਵੱਖ-ਵੱਖ ਜੇਲਾਂ ਵਿੱਚ ਕਈ ਵਾਰ ਕੈਦ ਵੀ ਕੱਟੀ ਅਤੇ ਹਰ ਸੰਘਰਸ਼ ਵਿੱਚ ਅਗਵਾਈ ਭੂਮਿਕਾ ਨਿਭਾਈ। ਉਹ ਦਿੱਲੀ ਕਿਸਾਨ ਮੋਰਚੇ ਵਿੱਚ ਵੀ ਸਰਗਰਮ ਤੌਰ 'ਤੇ ਸ਼ਾਮਲ ਰਹੇ।
ਇਸ ਮੌਕੇ ਕਿਸਾਨ ਆਗੂ ਸਤਬੀਰ ਸਿੰਘ ਸੁਲਤਾਨੀ, ਰਘਬੀਰ ਸਿੰਘ ਪੱਕੀਵਾਂ, ਰਾਜ ਗੁਰਵਿੰਦਰ ਸਿੰਘ ਲਾਡੀ, ਲਖਵਿੰਦਰ ਸਿੰਘ ਮਰੜ ਅਤੇ ਮੱਖਣ ਕੁਹਾੜ ਨੇ ਕਿਹਾ ਕਿ ਸੁਖਦੇਵ ਸਿੰਘ ਭਾਗੋਕਾਵਾਂ ਕਿਸੇ ਵੀ ਕਿਸਾਨੀ ਸੰਘਰਸ਼ ਤੋਂ ਕਦੇ ਗੈਰਹਾਜ਼ਰ ਨਹੀਂ ਰਹੇ। ਉਹ ਸਿਰਫ਼ ਇੱਕ ਆਗੂ ਨਹੀਂ, ਸਗੋਂ ਸੰਘਰਸ਼ਮਈ ਜ਼ਿੰਦਗੀ ਦੀ ਇੱਕ ਪ੍ਰੇਰਕ ਮਿਸਾਲ ਸਨ।
ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਸੁਖਦੇਵ ਸਿੰਘ ਦੀ ਜ਼ਿੰਦਗੀ 'ਤੇ ਸਦਾ ਮਾਣ ਕੀਤਾ ਜਾਵੇਗਾ ਅਤੇ ਕਮਿਊਨਿਸਟ ਤੇ ਕਿਸਾਨ ਜਥੇਬੰਦੀਆਂ ਹਮੇਸ਼ਾ ਪਰਿਵਾਰ ਦੇ ਨਾਲ ਖੜੀਆਂ ਰਹਿਣਗੀਆਂ।
ਸ਼ਰਧਾਂਜਲੀ ਸਮਾਗਮ ਵਿੱਚ ਅਸ਼ਵਨੀ ਕੁਮਾਰ ਲੱਖਣ ਕਲਾਂ, ਡਾ. ਅਸ਼ੋਕ ਭਾਰਤੀ, ਗੁਰਮੁਖ ਸਿੰਘ ਖਹਿਰਾ, ਬਲਬੀਰ ਸਿੰਘ ਰੰਧਾਵਾ, ਗੁਰਜੰਟ ਸਿੰਘ ਮਾਨਸਾ, ਵਿਜੇ ਕੁਮਾਰ ਸੋਹਲ, ਗੁਰਮੀਤ ਸਿੰਘ ਮਗਰਾਲਾ, ਨਾਟਕਕਾਰ ਗੁਰਮੀਤ ਸਿੰਘ ਪਾੜਾ, ਮੰਗਲ ਸਿੰਘ ਧਰਮਕੋਟ, ਚਰਨਜੀਤ ਸਿੰਘ ਭਿੰਡਰ, ਨਿਰਮਲ ਸਿੰਘ ਛਜਲਵੰਡੀ, ਬਚਨ ਸਿੰਘ ਧਦੋਈ, ਪ੍ਰੇਮ ਮਸੀਹ ਸੋਨਾ, ਅਮਰ ਕ੍ਰਾਂਤੀ ਅਤੇ ਹਰਵਿੰਦਰ ਸਿੰਘ ਆਦੀਆ ਸਮੇਤ ਕਈ ਹੋਰ ਹਾਜ਼ਰ ਸਨ।

0
447 views

Comment