ਪੰਥ ਦੀ ਮਹਾਨ ਸਖਸ਼ੀਅਤ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਜੀ ਬਾਰੇ ਮਾਸਟਰ ਗੁਰਮੀਤ ਸਿੰਘ ਮੋਹੀ ਦੀ ਕਲਾਮ ਤੋਂ ਪੰਥ ਦੀ ਮਹਾਨ ਸਖਸ਼ੀਅਤ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਜੀ ਬਾਰੇ
ਪੰਥ ਦੀ ਮਹਾਨ ਸਖਸ਼ੀਅਤ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਜੀ ਪਿੰਡ ਟੌਹੜਾ ਵਿਖੇ ਜਨਮ ਲੈ ਕੇ ਉਥੋਂ ਦੀਆਂ ਗਲੀਆਂ ਦੀ ਮਿੱਟੀ ਵਿੱਚ ਖੇਡ ਪਲ ਕੇ ਸਿੱਖ ਕੌਮ ਦੀ ਆਨ ਅਤੇ ਸ਼ਾਨ ਲਈ ਤਸੀਹੇ ਝੱਲਦਿਆਂ ਅਤੇ ਸਿੱਖ ਗੁਰਧਾਮਾਂ ਦੀ ਸੁਪਰੀਮ ਸੰਸਥਾ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ 27 ਵਾਰ ਪ੍ਰਧਾਨ ਚੁਣੇ ਗਏ ਸਨ। ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਇਹ ਕੱਦਾਵਾਰ ਲੀਡਰ ਅੱਜ ਦੇ ਦਿਨ 1 ਅਪ੍ਰੈਲ 2004 ਨੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਪੰਥ ਪਰੱਸਤ ਨੇਤਾ ਦੀ ਅਹਿਮ ਦੇਣ ਨੂੰ ਆਓ ਅੱਜ ਸਿਜਦਾ ਕਰੀਏ।