logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਅਕਾਲੀ ਦਲ ਵਲੋਂ ਚੇਅਰਮੈਨ ਦੀ ਚੋਣ 'ਚ ਆਪ ਦੀ ਮੱਦਦ ਕਰਨ 'ਤੇ 2 ਮੈਬਰਾਂ ਨੂੰ ਕਾਰਨ ਦੱਸੋ ਨੋਟਿਸ

ਜਗਰਾਉੰ 2 ਅਪ੍ਰੈਲ ( ਸੰਧੂ ) ਸ਼੍ਰੋਮਣੀ ਅਕਾਲੀ ਦਲ ਵਲੋਂ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਮੌਕੇ ਆਪ ਦੇ ਚੇਅਰਮੈਨ ਨੂੰ ਵੋਟ ਪਾਉਣ ਵਾਲੇ ਦੋ ਮੈਬਰਾਂ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦਫ਼ਤਰ ਜਗਰਾਉਂ ਵਿਖੇ ਹਲਕਾ ਇੰਚਾਰਜ ਐਸ. ਆਰ. ਕਲੇਰ ਦੀ ਅਗਵਾਈ ਹੇਠ ਹੋਈ ਬੈਠਕ ਦੌਰਾਨ ਦੋ ਮੈਬਰਾਂ ਨੂੰ ਵਿਰੋਧੀ ਧਿਰ ਦੀ ਹਮਾਇਤ ਕਰਨ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਕਰਾਰ ਦਿੱਤਾ ਹੈ। ਇਸ ਮੌਕੇ ਐਸ. ਆਰ .ਕਲੇਰ ਨੇ ਆਖਿਆ ਕਿ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਅਨੁਸਾਰ ਪਾਰਟੀ ਨਿਸ਼ਾਨ 'ਤੇ ਜਿੱਤੇ ਮੈਬਰਾਂ ਨੂੰ ਵਿਰੋਧੀ ਧਿਰਾਂ ਦੇ ਸਮੱਰਥਨ ਲਈ ਕੋਈ ਹਦਾਇਤ ਨਹੀਂ ਜ਼ਾਰੀ ਕੀਤੀ ਤੇ ਨਿਯਮਾਂ ਅਨੁਸਾਰ ਨਾਂ ਹੀ ਪਾਰਟੀ ਵਲੋਂ ਕਿਸੇ ਰਾਜਨੀਤਕ ਦਲ ਨਾਲ ਚੋਣ ਸਮਝੌਤਾ ਸੀ, ਪ੍ਰੰਤੂ ਦੋ ਮੈਬਰਾਂ ਨੇ ਅਨੁਸ਼ਾਸਨ ਭੰਗ ਕਰਕੇ ਪਾਰਟੀ ਨੂੰ ਢਾਅ ਲਾਈ ਹੈ।ਸ੍ਰੀ ਕਲੇਰ ਨੇ ਦੱਸਿਆ ਕਿ ਪਾਰਟੀ ਨਿਸ਼ਾਨ 'ਤੇ ਲੜੇ ਦੋ ਬਲਾਕ ਸੰਮਤੀ ਮੈਬਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਕਲੇਰ ਨੇ ਆਖਿਆ ਕਿ ਜੇਕਰ 7 ਦਿਨਾ ਵਿੱਚ ਇਸ ਨੋਟਿਸ ਦਾ ਜਵਾਬ ਨਹੀਂ ਆਉਂਦਾ ਹੈ ਤਾਂ ਅਨੁਸ਼ਾਸਨ ਭੰਗ ਕਰਨ ਵਾਲੇ ਬਲਾਕ ਸੰਮਤੀ ਮੈਬਰਾਂ ਖਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ। ਇਸ ਮੌਕੇ ਹਾਜ਼ਰ ਆਗੂਆਂ 'ਚ ਭਾਈ ਗੁਰਚਰਨ ਸਿੰਘ ਗਰੇਵਾਲ SGPC ਮੈਂਬਰ, ਸਾਬਕਾ ਚੇਅਰਮੈਨ ਸ. ਦੀਦਾਰ ਸਿੰਘ ਮਲਕ, ਸਾਬਕਾ ਸਿਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਦਵਿੰਦਰਜੀਤ ਸਿੰਘ ਸਿੱਧੂ, ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾ, ਸਰਕਲ ਪ੍ਰਧਾਨ ਸ਼ਿਵਰਾਜ ਸਿੰਘ,ਸਰਕਲ ਪ੍ਰਧਾਨ ਰਣਧੀਰ ਸਿੰਘ ਚਕਰ, ਸਰਕਲ ਪ੍ਰਧਾਨ ਸਰਪ੍ਰੀਤ ਸਿੰਘ ਕਾਉਂਕੇ, ਸਰਕਲ ਪ੍ਰਧਾਨ ਕੁਲਦੀਪ ਸਿੰਘ ਗਿੱਦੜਵਿੰਡੀ, ਸਰਕਲ ਪ੍ਰਧਾਨ ਮਨਦੀਪ ਸਿੰਘ ਗਾਲਿਬ, ਸਰਕਲ ਪ੍ਰਧਾਨ ਚਰਨਜੀਤ ਸਿੰਘ ਆਦਿ ਨੇ ਅਨੁਸ਼ਾਸਨ ਭੰਗ ਕਰਨ ਵਾਲੇ ਦੋ ਮੈਬਰਾਂ ਖਿਲਾਫ਼ ਕਾਰਵਾਈ 'ਤੇ ਸਹਿਮਤੀ ਜਿਤਾਈ ਹੈ।

3
424 views

Comment