logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਕਿਰਤ ਕਾਨੂੰਨਾਂ ਨੂੰ ਖਤਮ ਕਰਨ ਦੇ ਖਿਲਾਫ ਟਰੇਡ ਯੂਨੀਅਨਾ ਦੇ ਦਿੱਤੇ ਸੱਦੇ ਤਹਿਤ ਵੱਖ-ਵੱਖ ਜਥੇਬੰਦੀਆਂ ਵੱਲੋਂ ਕਾਲਾ ਦਿਵਸ ਮਨਾਇਆ*



ਗੜ੍ਹਸ਼ੰਕਰ,1ਅਪ੍ਰੈਲ ( ਪ੍ਰੇਰਕ ਪੱਤਰ ) ਟਰੇਡ ਯੂਨੀਅਨਾਂ, ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬਦੀਆਂ, ਮੁਲਾਜ਼ਮ ਅਤੇ ਪੈਨਸ਼ਨਰਜ਼ ਯੂਨੀਅਨਾਂ ਵੱਲੋਂ ਚਾਰ ਲੇਬਰ ਕੋਡ,ਬਿਜਲੀ ਬਿੱਲ 2025, ਜੀ ਰਾਮਜੀ ਕਾਨੂੰਨ, ਅਤੇ ਨਿੱਜੀਕਰਨ ਦੇ ਵਿਰੋਧ ਵਿੱਚ ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਕਾਲਾ ਦਿਲਸ ਮਨਾ ਕੇ ਇਸ ਦੇ ਖਿਲਾਫ ਸ਼ਹਿਰ ਵਿੱਚ ਰੋਸ ਮੁਜ਼ਾਰਾ ਕੀਤਾ ਗਿਆ ।ਇਸ ਰੋਸ ਮੁਜਾਰੇ ਤੋਂ ਪਹਿਲਾਂ ਸਥਾਨਕ ਬੰਗਾ ਚੌਕ ਦੇ ਗਾਂਧੀ ਪਾਰਕ ਵਿਖੇ ਰੋਸ ਰੈਲੀ ਕੀਤੀ ਗਈ ਜਿਸ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੀਆਂ ਆਗੂਆਂ ਮੁਕੇਸ਼ ਕੁਮਾਰ, ਗੁਰਨੇਕ ਭੱਜਲ, ਦਰਸ਼ਨ ਮੱਟੂ, ਹਰਮੇਸ਼ ਢੇਸੀ,ਸ਼ਾਮ ਸੁੰਦਰ,ਸੁਖਦੇਵ ਡਾਨਸੀਵਾਲ,ਸੰਦੀਪ ਸਿੰਘ ਗਿੱਲ, ਕੁਲਵਿੰਦਰ ਸੰਘਾ,ਬਲਵੰਤ ਰਾਮ, ਬਲਵੀਰ ਖਾਨਪੁਰੀ,ਪਰਮਜੀਤ ਸਿੰਘ ਚੌਹੜਾ,ਗੋਪੀ ਚੰਦ ਅਤੇ ਬੀਬੀ ਸੁਭਾਸ਼ ਮੱਟੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਤੇ ਦੇਸ਼ੀ ਵਿਦੇਸ਼ੀ ਸਰਮਾਏਦਾਰਾਂ ਨੂੰ ਖੁਸ਼ ਕਰਨ ਲਈ ਮਜ਼ਦੂਰਾਂ ਤੋਂ ਯੂਨੀਅਨ ਬਣਾਉਣ ਤੇ ਸੰਘਰਸ਼ ਕਰਨ ਵਰਗੇ ਬੁਨਆਦੀ ਹੱਕ ਖੋਹਣ ਲਈ ਕੇਂਦਰ ਸਰਕਾਰ ਮਜ਼ਦੂਰ ਪੱਖੀ 29 ਲੇਬਰ ਕਾਨੂੰਨਾਂ ਨੂੰ ਖ਼ਤਮ ਕਰਕੇ 4 ਲੇਬਰ ਕੋਡ ਲਾਗੂ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਕੋਡ ਲਾਗੂ ਹੋਣ ਨਾਲ ਮਜ਼ਦੂਰਾਂ ਕੋਲ ਆਪਣੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਅਤੇ ਪ੍ਰਾਪਤ ਕਰਨ ਲਈ ਯੂਨੀਅਨ ਬਣਾਉਣ ਅਤੇ ਸੰਘਰਸ਼ ਕਰਨ ਦਾ ਜਮਹੂਰੀ ਅਧਿਕਾਰ ਖ਼ਤਮ ਹੋ ਜਾਵੇਗਾ। ਕੰਮ ਦਾ ਮਿਹਨਤਾਨਾ ਵਧਾਉਣ ਦੀ ਥਾਂ ਕੰਮ ਘੰਟੇ 8 ਤੋਂ 12 ਘੰਟੇ ਦੀ ਦਿਹਾੜੀ ਹੋਵੇਗੀ। ਆਗੂਆਂ ਨੇ ਜੀ ਰਾਮਜੀ ਕਾਨੂੰਨ ਦੀ ਥਾਂ ਮਗਨਰੇਗਾ ਲਾਗੂ ਕਰਨ,ਕੱਚੇ ਅਤੇ ਸਕੀਮ ਵਰਕਰ ਪੱਕੇ ਕਰਨ,ਪੁਰਾਣੀ ਪੈਂਨਸ਼ਨ ਸਕੀਮ ਬਹਾਲ ਕਰਨ, ਬਿਜਲੀ ਬਿੱਲ 2025 ਰੱਦ ਕਰਨ ਅਤੇ ਨਿੱਜੀਕਰਨ ਬੰਦ ਕਰਨ ਦੀ ਮੰਗ ਕੀਤੀ।ਇਸ ਮੌਕੇ ਸਤਪਾਲ ਕਲੇਰ,ਜਰਨੈਲ ਸਿੰਘ, ਜਗਦੀਪ ਕੁਮਾਰ, ਵਿਨੇ ਕੁਮਾਰ,ਮਨਜੀਤ ਸਿੰਘ ਬੰਗਾ,ਸਮੁੰਦਰ ਸਿੰਘ, ਨਿਰੰਜਨ ਜੋਤ ਚਾਂਦਪੁਰੀ,ਦਵਿੰਦਰ ਸਿੰਘ, ਪ੍ਰੇਮ ਸਿੰਘ ਰਾਨਾ, ਸਤਨਾਮ ਸਿੰਘ ਢਿੱਲੋਂ, ਕਸ਼ਮੀਰ ਸਿੰਘ ਭੱਜਲ, ਕਿਸ਼ਨ ਬੀਰਮਪੁਰ, ਅਵਤਾਰ ਸਿੰਘ, ਗੁਰਮੇਲ ਕਲਸੀ, ਸੰਤੋਖ ਕੁਮਾਰ,ਮਨਜੀਤ ਕੁਮਾਰ, ਜਗਦੀਸ਼ ਪੱਖੋਵਾਲ, ਰਮਨ ਕੁਮਾਰ, ਗੁਰਨਾਮ ਸਿੰਘ ਹਾਜੀਪੁਰ, ਸ਼ਿੰਗਾਰਾ ਰਾਮ ਭੱਜਲ, ਮੋਹਣ ਸਿੰਘ,ਪਿੰਕੀ ਰਾਣੀ,ਖੁਸ਼ਵਿੰਦਰ ਕੌਰ ਨੇ ਵੀ ਸੰਬੋਧਨ ਕੀਤਾ।

0
110 views

Comment