logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਐਸ.ਬੀ.ਐਸ. ਪਲੇਵੇ ਸਕੂਲ ਮਹਿਤਪੁਰ, ਸੈਸ਼ਨ 2025–26 ਦੀ ਸ਼ਾਨਦਾਰ ਸਮਾਪਤੀ

ਮਹਿਤਪੁਰ: ਐਸ.ਬੀ.ਐਸ. ਪਲੇਵੇ ਸਕੂਲ ਮਹਿਤਪੁਰ ਵਿੱਚ ਸੈਸ਼ਨ 2025–26 ਦੌਰਾਨ ਪ੍ਰੀ-ਨਰਸਰੀ ਬੈਚ ਦੀ ਸਮਾਪਤੀ ਇੱਕ ਰੰਗਾਰੰਗ ਅਤੇ ਖੁਸ਼ਗਵਾਰ ਸਮਾਰੋਹ ਨਾਲ ਕੀਤੀ ਗਈ। ਨੰਨੇ-ਮੁੰਨੇ ਬੱਚਿਆਂ ਨੇ ਆਪਣੀ ਸ਼ੁਰੂਆਤੀ ਸਿੱਖਿਆ ਸਫਲਤਾਪੂਰਵਕ ਪੂਰੀ ਕਰਕੇ ਹੁਣ ਨਰਸਰੀ ਕਲਾਸ ਵੱਲ ਅੱਗੇ ਵੱਧਣ ਲਈ ਤਿਆਰੀ ਕਰ ਲਈ ਹੈ।
ਸਮਾਰੋਹ ਦੌਰਾਨ ਬੱਚਿਆਂ ਨੇ ਵੱਖ-ਵੱਖ ਐਕਟੀਵਿਟੀਆਂ ਅਤੇ ਪ੍ਰਸਤੁਤੀਆਂ ਰਾਹੀਂ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ, ਜਿਸ ਨਾਲ ਮਾਪਿਆਂ ਅਤੇ ਮਹਿਮਾਨਾਂ ਨੂੰ ਬਹੁਤ ਖੁਸ਼ੀ ਹੋਈ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮੈਡਮ ਸ਼ਵੇਤਾ ਧੀਮਾਨ (ਕੌਂਸਲਰ) ਨੇ ਬੱਚਿਆਂ ਨੂੰ ਭਵਿੱਖ ਲਈ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਨਵੇਂ ਦਾਖਲ ਹੋਣ ਵਾਲੇ ਬੱਚਿਆਂ ਦਾ ਸਵਾਗਤ ਕੀਤਾ। ਸਕੂਲ ਦੇ ਡਾਇਰੈਕਟਰ ਕੈਪਟਨ ਰਾਜਵਿੰਦਰ ਸ਼ਰਮਾ ਨੇ ਸਾਰੇ ਮਾਪਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪ੍ਰੀ-ਨਰਸਰੀ ਪੱਧਰ ‘ਤੇ ਦਿੱਤੀ ਜਾਣ ਵਾਲੀ ਸਿੱਖਿਆ ਬੱਚਿਆਂ ਦੀ ਮਜ਼ਬੂਤ ਨੀਂਹ ਤਿਆਰ ਕਰਦੀ ਹੈ ਅਤੇ ਬਹੁਤ ਜਰੂਰੀ ਹੈ।
ਸਮਾਰੋਹ ਵਿੱਚ ਕੌਂਸਲਰ ਰਾਜਕੁਮਾਰ ਜੱਗਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਕਿਹਾ ਕਿ ਐਕਟੀਵਿਟੀ ਅਧਾਰਤ ਸਿੱਖਿਆ ਬੱਚਿਆਂ ਦੇ ਆਤਮਵਿਸ਼ਵਾਸ ਅਤੇ ਸਰਵਾਂਗੀਣ ਵਿਕਾਸ ਲਈ ਬਹੁਤ ਜ਼ਰੂਰੀ ਹੈ।
ਇਸ ਮੌਕੇ ਮਿਸ ਰੀਮਾ ਟੀਚਰ ਅਤੇ ਮਿਸ ਰੀਨਾ ਵੀ ਹਾਜ਼ਰ ਰਹੀਆਂ। ਸਮਾਗਮ ਨੂੰ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਸੁਚੱਜੇ ਢੰਗ ਨਾਲ ਕਰਵਾਇਆ ਗਿਆ।
ਅੰਤ ਵਿੱਚ ਪ੍ਰੀ-ਨਰਸਰੀ ਬੈਚ ਦੇ ਬੱਚਿਆਂ ਨੂੰ ਸਰਟੀਫਿਕੇਟ ਵੰਡ ਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਖੁਸ਼ੀ ਅਤੇ ਯਾਦਗਾਰ ਪਲਾਂ ਨਾਲ ਭਰਪੂਰ ਰਿਹਾ।

1
0 views

Comment