logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪ੍ਰਿੰ ਸੁਰੇਸ਼ ਅਰੋੜਾ ਨੇ 63 ਸਾਲ ਦੀ ਉਮਰ ਵਿੱਚ 102 ਵੀ ਵਾਰ ਕੀਤਾ ਖੂਨ ਦਾਨ:



ਫਰੀਦਕੋਟ 30.03.26(ਨਾਇਬ ਰਾਜ)

ਫਰੀਦਕੋਟ ਦੇ ਸਮਾਜ ਸੇਵੀ ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ (ਰਜਿ:) ਫਰੀਦਕੋਟ ਦੇ ਪ੍ਰਧਾਨ ਪ੍ਰਿੰਸਿਪਲ ਸੁਰੇਸ਼ ਅਰੋੜਾ ਨੇ ਮਨੁੱਖਤਾ ਦੀ ਸੇਵਾ ਦੀ ਸੇਵਾ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਹੋਏ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਵਿਖੇ ਲਗਾਏ ਗਏ ਖੂਨ ਕੈਂਪ ਦੌਰਾਨ 102 ਵੀ ਵਾਰ ਖੂਨ ਦਾਨ ਕਰਕੇ ਖੁਸ਼ੀ ਮਹਿਸੂਸ ਕੀਤੀ। ਉਹਨਾ ਦੱਸਿਆ ਕਿ ਉਹਨਾਂ ਨੇ ਸੱਭ ਤੋਂ ਪਹਿਲਾਂ 1980 ਵਿੱਚ 18 ਸਾਲ ਦੀ ਉਮਰ ਵਿੱਚ ਫਿਲੌਰ ਵਿਖੇ ਐਨ.ਸੀ.ਸੀ.ਦੇ ਸੀਨੀਅਰ ਡਵੀਜ਼ਨ ਸਾਲਾਨਾ ਕੈਂਪ ਦੌਰਾਨ ਦਾ ਖੂਨ ਦਾਨ ਕੀਤਾ ਸੀ ਅਤੇ ਉਹ ਹੁਣ ਤੱਕ ਖੂਨ ਦਾਨ ਕਰ ਰਹੇ ਹਨ।ਸ਼੍ਰੀ ਸੁਰੇਸ਼ ਅਰੋੜਾ ਨੇ ਕਿਹਾ ਕਿ ਉਹਨਾਂ ਨੇ ਇਸ ਕੈਂਪ ਵਿੱਚ ਖੂਨ ਦਾਨ ਕਰਕੇ ਕਾਲਜ ਦੇ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੱਤੀ ਹੈ। ਉਹਨਾ ਕਾਲਜ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਹਰੇਕ ਤੰਦਰੁਸਤ ਵਿਅਕਤੀ ਨੂੰ ਖੂਨ ਦਾਨ ਕਰਨਾ ਚਾਹੀਦਾ ਹੈ। ਉਹਨਾ ਕਿਹਾ ਕਿ ਹਰੇਕ ਦਵਾਈ ਬਾਜ਼ਾਰ ਤੋਂ ਪ੍ਰਾਪਤ ਕੀਤੀ ਖਰੀਦੀ ਜਾ ਸਕਦੀ ਹੈ ਪਰ ਮਨੁੱਖ ਦਾ ਖੂਨ ਸਾਨੂੰ ਕਿਸੇ ਵੀ ਦੁਕਾਨ ਤੋਂ ਨਹੀਂ ਮਿਲ ਸਕਦੇ ਅਜੇ ਤੱਕ ਇਸ ਦਾ ਕੋਈ ਬਦਲ ਨਹੀਂ ਬਨ੍ਹਿਆ।ਸੋ ਇਸ ਕਰਕੇ ਅਸੀਂ ਹਰ 3 ਮਹੀਨਿਆਂ ਬਾਅਦ ਆਪਣਾ ਖੂਨ ਦਾਨ ਕਰ ਸਕਦੇ ਹਾਂ ਜਿਸ ਨਾਲ ਅਸੀਂ ਜਿਥੇ ਕੀਮਤੀ ਜਾਨਾਂ ਬਚਾ ਸਕਦੇ ਹਾਂ ਉੱਥੇ ਅਸੀਂ ਆਪ ਵੀ ਕਈ ਬਿਮਾਰੀਆਂ ਤੋਂ ਬਚ ਸਕਦੇ ਹਾਂ।ਸ਼੍ਰੀ ਸੁਰੇਸ਼ ਅਰੋੜਾ ਨੇ ਕਿਹਾ ਕਿ ਖੂਨ ਦਾਨ ਹੈ ਦਾਨ ਮਹਾਨ ਅਤੇ ਸਭ ਤੋਂ ਹੈ ਉੱਤਮ ਦਾਨ ਹੈ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਦੀ ਟੀਮ ਅਤੇ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਰਾਜੇਸ਼ ਮੋਹਨ ਨੇ ਸ਼੍ਰੀ ਸੁਰੇਸ਼ ਅਰੋੜਾ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਨੂੰ ਸਨਮਾਨਿਤ ਕੀਤਾ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ ਅਮਨਦੀਪ ਸਿੰਘ ਬਾਬਾ ,ਸਮਾਜ ਸੇਵੀ ਗੁਰਿੰਦਰ ਸਿੰਘ ਢੀਂਗਰਾ,ਹਰਜੀਤ ਸਿੰਘ ਢਿੱਲੋਂ,ਰਾਧਾ ਕ੍ਰਿਸ਼ਨ,ਵਿਸ਼ਵਜੀਤ ਸਿੰਘ ਡੇਜੀ,ਪ੍ਰੋਫੈਸਰ ਰਣਜੀਤ ਸਿੰਘ ਬਾਜਵਾ,ਬੀਰ ਇੰਦਰ ਜੀਤ ਸਿੰਘ, ਕੇ. ਪੀ. ਸਿੰਘ ਸਰਾਂ,ਡਾਕਟਰ ਹਰਜੋਤ ਕੌਰ,ਜਸਬੀਰ ਕੌਰ ਜੱਸੀ ਹਾਜ਼ਰ ਸਨ।

0
0 views

Comment