logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਡੇਰਾ ਬਿਆਸ ਵਿੱਚ ਚੇਤ ਦੇ ਭੰਡਾਰੇ ਦਾ ਇਕੱਠ ਰਿਕਾਰਡ ਤੋੜ 29/3/2026

(ਪੱਤਰਕਾਰ ਕਰਨੈਲ ਸਿੰਘ ਪਿੱਪਲੀ)
29/3/2026
ਬੀਤੇ ਕੱਲ੍ਹ ਸਵੇਰ ਜ਼ਿਲਾ ਅੰਮ੍ਰਿਤਸਰ ਸਾਹਿਬ ਦੇ ਵਿਸ਼ਵ ਪ੍ਰਸਿੱਧ ਡੇਰਾ ਬਿਆਸ ਵਿੱਚ ਚੇਤ ਦੇ ਮਹੀਨੇ ਦੇ ਆਖਰੀ ਭੰਡਾਰੇ ਦਾ ਇਕੱਠ ਰਿਕਾਰਡ ਤੋੜ ਰਿਹਾ, ਜਿਸ ਵਿੱਚ ਇਲਾਕੇ ਦੀਆਂ ਸੰਗਤਾਂ, ਤੇ ਪੂਰੇ ਪੰਜਾਬ ਤੇ ਭਾਰਤ ਵਿੱਚੋਂ ਸੰਗਤਾਂ ਦਾ ਇਕੱਠ ਦੇਖਣ ਨੂੰ ਮਿਲਿਆ। ਇਸ ਮੌਕੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਨਵੇਂ ਡੇਰਾ ਮੁਖੀ ਹਜ਼ੂਰ ਜਸਦੀਪ ਸਿੰਘ ਗਿੱਲ ਵੱਲੋਂ ਸਤਸੰਗ ਫਰਮਾਇਆ ਗਿਆ।
ਜਿਸ ਵਿੱਚ ਉਨ੍ਹਾਂ ਸੰਗਤਾਂ ਨੂੰ ਗੁਰੂ ਬਾਣੀ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਲਈ ਪ੍ਰੇਰਿਆ ਤੇ ਨਸ਼ਿਆਂ, ਕੁਰੀਤੀਆਂ ਤੋਂ ਦੂਰ ਰਹਿਣ ਲਈ ਕਿਹਾ।
ਇਸ ਤੋਂ ਬਾਅਦ ਉਹਨਾਂ ਸਤਸੰਗ ਦੀ ਸਮਾਪਤੀ ਕਰਦੇ ਹੋਏ ਕਿਹਾ ਕਿ ਅਗਲਾ ਸਤਸੰਗ ਪ੍ਰੋਗਰਾਮ 26ਅਪ੍ਰੈਲ 2026 ਨੂੰ ਹੋਵੇਗਾ, ਜਿਸ ਨੇ ਵੀ ਆਉਣਾ ਹੋਵੇ ਆ ਸਕਦਾ ਹੈ।

0
0 views

Comment