logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਬਾਕਸਿੰਗ ਮੁਕਬਾਲੇ ਵਿੱਚ ਨੋਜਵਾਨ ਕਨਵਰ ਪ੍ਰਤਾਪ ਸਿੰਘ ਸੇਖੋਂ ਨੇ ਜਿੱਤਿਆ ਗੋਲਡ ਮੈਡਲ

( ਸਮਾਣਾ ਪਟਿਆਲਾ)
ਪੱਤਰਕਾਰ ਕਰਮਜੀਤ ਸਿੰਘ ਕਤਰ
ਪੰਜਾਬ ਦੀ ਧਰਤੀ ਸਮਾਣਾ ਵਿੱਚ ਹੋਈ ਵੱਡੀ ਜਿੱਤ ਪੰਜਾਬ ਸਟੇਟ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਦਲ ਪੰਜਾਬ ਸਮਾਣਾ ਦੇ ਸੀਨੀਅਰ ਮੈਂਬਰ ਪੁਸ਼ਪਿੰਦਰ ਸਿੰਘ ਸੇਖੋ ਦੇ ਬੇਟੇ ਕਨਵਰ ਪ੍ਰਤਾਪ ਸਿੰਘ ਸੇਖੋ ਨੇ ਬਾਕਸਿੰਗ ਮੁਕਬਾਲੇ ਵਿੱਚ ਗੋਲਡ ਮੈਡਲ ਜਿੱਤਿਆ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ।ਸਟੇਟ ਬਾਕਸਿੰਗ ਦਾ ਚੈਂਪੀਅਨ ਬਣ ਗਿਆ।
ਇਸ ਮੌਕੇ ਤੇ ਉਹਨਾਂ ਦੇ ਕੋਚ ਦਨੇਸ਼ ਜੀ ਪਟਿਆਲਾ , ਸੁਖਵਿੰਦਰ ਸਿੰਘ ਜੀ ਸੰਧੂ ,ਅਤੇ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ ।
ਇਸ ਖੁਸ਼ੀ ਦੇ ਮੌਕੇ ਨੂੰ ਦੇਖਦੇ ਹੋਏ USA ਦੀ ਧਰਤੀ ਤੋਂ ਸ਼ਹੀਦ ਬਾਬਾ ਦੀਪ ਸਿੰਘ ਪੰਜਾਬ ਦੇ ਮੁੱਖ ਸੇਵਾਦਾਰ ਜਥੇਦਾਰ ਭਾਈ ਦਲਜੀਤ ਸਿੰਘ ਪੰਜਰੰਥ ਜੀ ਨੇ ਸਾਰੇ ਸੇਖੋਂ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ ਦਿੱਤੀਆਂ।
ਭਾਈ ਦਲਜੀਤ ਸਿੰਘ ਪੰਜਰਥ ਜੀ ਨੇ ਕਿਹਾ ਜਦੋਂ ਸਾਡੇ ਪੰਜਾਬ ਦੇ ਨੌਜਵਾਨ ਇਸ ਤਰ੍ਹਾਂ ਤਰੱਕੀ ਕਰਦੇ ਹਨ ਤਾਂ ਮਨ ਬਹੁਤ ਖੁਸ਼ ਹੁੰਦਾ ਹੈ। ਇਸ ਮੌਕੇ ਤੇ ਭਾਈ ਜੁਗਰਾਜ ਸਿੰਘ ਜੀ ਨੇ ਤੇ ਸਾਰੇ ਜੱਥੇਬੰਦੀ
ਸ਼ਹੀਦ ਬਾਬਾ ਦੀਪ ਸਿੰਘ ਦਲ ਪੰਜਾਬ ਸਮਾਣਾ ਦੇ ਸਮੂਹ ਮੈਂਬਰਾਂ ਨੇ ਵੀ ਸੇਖੋਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ।

4
277 views

Comment