ਫਿਲਮ ਜੱਟ ਬੈਂਡ ਬੱਲੀਏ , ਇੰਸਪੈਕਟਰ ਜ਼ਾਲਿਮ ਸਿੰਘ ਦੇ ਕਿਰਦਾਰ ਚ ਨਜ਼ਰ ਆਉਣਗੇ ਸਤਨਾਮ ਡਾਡਾ।
ਜੋਗਿੰਦਰ ਲਹਿਰੀ। (ਜਨ ਜਨ ਦੀ ਆਵਾਜ਼)
ਪੰਜਾਬੀ ਫ਼ਿਲਮਾ ਦੇ ਚਰਚਿਤ ਡਾਇਰੈਕਟਰ ਜਸਪ੍ਰੀਤ ਮਾਨ ਜੀ ਦੀ ਸ਼ੂਟਿੰਗ ਰਾਏਕੋਟ ਸ਼ਹਿਰ ਦੇ ਲਾਗਲੇ ਪਿੰਡਾਂ ਵਿੱਚ ਕੀਤੀ ਜਾ ਰਹੀ ਹੈ, ਫਿਲਮ ਦੀ ਕਹਾਣੀ ਨੂੰ ਬੜੀ ਮਿਹਨਤ ਨਾਲ ਨੀਟੂ ਪੰਧੇਰ ਜੀ ਨੇ ਕਾਗਜ ਤੇ ਉਤਾਰਿਆ, ਉਨੀਂ ਹੀ ਮਿਹਨਤ ਨਾਲ ਜਸਪ੍ਰੀਤ ਮਾਨ ਵਲੋਂ ਸਕਰੀਨ ਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਫਿਲਮ ਦੇ ਪ੍ਰੋਡਿਊਸਰ ਕਸ਼ਮੀਰ ਸਿੰਘ ਜੀ ਨੇ, ਫਿਲਮ ਵਿੱਚ ਪੰਜਾਬੀ ਫ਼ਿਲਮਾ ਦੇ ਚਰਚਿਤ ਚਿਹਰੇ ਯੋਗਰਾਜ ਸਿੰਘ ਜੀ, ਨਿਰਮਲ ਰਿਸ਼ੀ, ਨੀਟੂ ਪੰਧੇਰ, ਸੰਸਾਰ ਸੰਧੂ, ਮੋਨਿਕਾ, ਮਿੰਟੂ ਜੱਟ, ਸਤਨਾਮ ਡਾਡਾ, ਘੁੱਲੇ ਸ਼ਾਹ,ਟੀਟੂ ਬਾਣੀਆਂ, ਸੱਤੀ ਭਾਈਰੂਪਾ, ਪਰਮਜੀਤ ਪੰਮਾ, ਹੋਰ ਬਹੁਤ ਸਾਰੇ ਨਾਮਵਰ ਕਲਾਕਾਰ ਭੂਮਿਕਾ ਨਿਭਾ ਰਹੇ ਹਨ, ਐਸੋਸੀਏਸ਼ਨ ਡਾਇਰੈਕਟਰ ਸੁਸ਼ਮਾ ਮੈਡਮ ਆਪਣੀ ਜੌਬ ਬਾਖ਼ੂਬੀ ਨਿਭਾ ਰਹੇ ਹਨ, ਸਤਨਾਮ ਡਾਡਾ ਨੇ ਦੱਸਿਆ ਕਿ ਇਸ ਫਿਲਮ ਵਿੱਚ ਉਨ੍ਹਾਂ ਦਾ ਕਿਰਦਾਰ ਇੰਸਪੈਕਟਰ ਜ਼ਾਲਿਮ ਸਿੰਘ ਦਾ ਹੈ, ਡਾਡਾ ਜੀ ਨੇ ਆਉਣ ਵਾਲੀਆਂ ਫ਼ਿਲਮਾਂ, ਢਿੱਲੋਂ,ਤਾਰਾ ਦੌਧੀ, ਮਿਸ਼ਨ ਕਲੀਨ, ਜੱਟ ਬੈਡ ਬੱਲੀਏ ਤੇ ਬਹੁਤ ਸਾਰੇ ਗੀਤਾਂ ਦੇ ਵੀਡੀਓ ਵਿੱਚ ਵੀ ਵੇਖਿਆ ਜਾਵੇਗਾ, ਡਾਡਾ ਜੀ ਨੇ ਇਹ ਵੀ ਦੱਸਿਆ ਕਿ ਉਹ ਬਹੁਤ ਜੱਲਦ ਬਤੌਰ ਡਾਇਰੈਕਟਰ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਵਿਚਾਰਾਂ ਤੇ ਫ਼ਿਲਮ ਕਰਨਗੇ, ਆਖਿਰ ਵਿੱਚ ਇੱਕ ਚਿੱਠੀ ਦਰਦ ਭਰੀ ਫਿਲਮ ਨੂੰ ਪਸੰਦ ਕਰਨ ਲਈ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।