ਕਾਹਨਗੜ੍ਹ ਭੂਤਨਾਂ ਦੇ ਬੱਚਿਆਂ ਨੇ ਕੀਤਾ ਸਕੂਲ ਤੇ ਪਿੰਡ ਦਾ ਨਾਮ ਰੋਸ਼ਨ
28-3-2026 ਸਮਾਣਾ ਪਟਿਆਲਾ
ਪੱਤਰਕਾਰ ਕਰਮਜੀਤ ਸਿੰਘ ਕਤਰ
ਅੱਜ ਪੰਜਾਬ ਦੇ ਸਕੂਲਾਂ ਦੇ ਵਿੱਚ ਆਇਆ ਬੱਚਿਆਂ ਦਾ ਰਿਜਲਟ ਜਿਸ ਵਿੱਚ ਬਹੁਤ ਵੱਡੇ ਪੱਧਰ ਤੇ ਬੱਚਿਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਿਸ ਵਿੱਚ ਸਵਾਲੱਖ ਸਿੰਘ, ਯਾਦਵਿੰਦਰ ਸਿੰਘ, ਮਹਿਕਪ੍ਰੀਤ ਕੌਰ,
ਅਤੇ ਬਾਕੀਆਂ ਬੱਚਿਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਵਨੀਤ ਸਿੰਘ, ਰਣਵੀਰ ਸਿੰਘ, ਮਨਸੁੱਖ ਸਿੰਘ, ਸੰਸਾਰ ਸਿੰਘ, ਸੰਜੇ ਕੁਮਾਰ, ਭਵੀਸ਼ਨ ਕੁਮਾਰ, ਅਰਸ਼ਦੀਪ ਸਿੰਘ , ਹਰਜੋਤ ਕੌਰ, ਹਰਨੂਰ ਕੌਰ, ਤਨਵੀਰ ਕੌਰ, ਆਦ ਬੱਚਿਆ ਨੇ ਕਾਹਨਗੜ੍ਹ ਭੂਤਨਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਤੇ ਪਿੰਡ ਦਾ ਨਾਮ ਰੋਸ਼ਨ ਕੀਤਾ।
ਇਸ ਸਕੂਲ ਵਿੱਚ ਵਿਦਿਆਰਥੀ ਨੂੰ ਪੜਾਉਣ ਵਾਲੇ ਹੈੱਡ ਟੀਚਰ ਸੁਧੀਰ ਕੁਮਾਰ, ਪਰਮਜੀਤ ਕੌਰ, ਕਬਲਜੀਤ ਸਿੰਘ, ਜਿਨ੍ਹਾਂ ਨੇ ਬੱਚਿਆਂ ਨੂੰ ਬਹੁਤ ਮਹਿਨਤ ਨਾਲ ਪੜਾਇਆ ਅੱਜ ਪ੍ਰਾਈਵੇਟ ਅਸੂਲਾਂ ਤੋਂ ਵਧੀਆ ਪੜ੍ਹਾਈ ਅੱਜ ਦੇ ਸਮੇਂ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਹੋ ਰਹੀ ਹੈ ਜਿਸ ਦਾ ਸਬੂਤ ਤੁਸੀਂ ਅੱਜ ਸਾਹਮਣੇ ਦੇਖ ਸਕਦੇ ਹੋ ਜਿੱਥੇ ਇੰਨੇ ਚੰਗੇ ਟੀਚਰ ਹੋਣ ਉਥੇ ਬੱਚੇ ਇੱਕ ਨੰਬਰ ਤੇ ਆਉਣੇ ਲਾਜ਼ਮੀ ਹੁੰਦੇ ਨੇ ਇਸ ਮੌਕੇ ਪਹੁੰਚੇ ਹੋਏ ਮੌਜੂਦਾ ਸਰਪੰਚ ਦਵਿੰਦਰ ਸਿੰਘ ਚੀਮਾ, ਸਾਬਕਾ ਬਲਾਕ ਸੰਮਤੀ ਮੈਂਬਰ ਤਰਨਜੀਤ ਸਿੰਘ, ਮੌਜੂਦਾ ਮੈਂਬਰ ਤੇ ਪਿੰਡ ਕਾਹਨਗੜ੍ਹ ਭੂਤਨਾਂ ਹੋਰ ਪਤਵੰਤੇ ਸੱਜਣ ਹਾਜ਼ਰ ਸਨ