ਗੁਰਪ੍ਰੀਤ ਘੁਗੀ ਨੇਕ ਦਿਲ ਇਨਸਾਨ।
ਆਰਟ ਡਾਰੈਕਟਰ ਦੀਪ ਲੋਂਗੋਵਾਲੀਆ।
ਜੋਗਿੰਦਰ ਲਹਿਰੀ (ਜਨ ਜਨ ਦੀ ਆਵਾਜ਼ ) 28/03/2026 ਇੱਕ ਬਹੁਤ ਹੀ ਸੁਲਝੇ ਹੋਏ ਵਿਅਕਤੀ ਹਨ ਇੱਕ ਬਹੁਤ ਹੀ ਜਿਆਦਾ ਇਮੋਸਨਲ ਤੇ ਚੰਗੀ ਸੋਚ ਵਾਲੇ ਵਿਅਕਤੀ ਹਨ ਮੈਂ ਉਦੋਂ ਤੋਂ ਇਹਨਾਂ ਨੂੰ ਜਾਣਦਾ ਹਾਂ ਜਦੋਂ ਪੰਜਾਬੀ ਫ਼ਿਲਮਾਂ ਐਨੀ ਤਾਦਾਦ ਵਿੱਚ ਨਹੀਂ ਆਉਂਦੀਆਂ ਨਾ ਹੀ ਬਣਦੀਆਂ ਸੀ ਮੈਂ ਡਾਇਰੈਕਟਰ ਮਨਮੋਹਨ ਸਿੰਘ ਜੀ ਦੇ ਵੇਲੇ ਤੋਂ ਇਹਨਾਂ ਦੇ ਨਾਲ ਜੁੜਿਆ ਹੋਇਆ ਹਾਂ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਇਹਨਾਂ ਨਾਲ ਕੰਮ ਕੀਤਾ ਜਿਹੋ ਜਿਹਾ ਇਲਜ਼ਾਮ ਲੱਗਿਆ ਹੈ ਸਰਾਸਰ ਗਲਤ ਗੱਲ ਹੈ ਜਿਹਨਾਂ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਉਹ ਕੁੜੀ ਲਵ ਗਿੱਲ ਨੂੰ ਵੀ ਜਾਣਦਾ ਹਾਂ ਬਹੁਤ ਜ਼ਿਆਦਾ ਸਾਊ ਸੁਭਾਅ ਦੀ ਮਾਲਕ ਹੈ ਉਹ ਕੁੜੀ ਲਵ ਗਿੱਲ ਉਹ ਤਾਂ ਐਵੇਂ ਦੀ ਹੈ ਹੀ ਨਹੀ ਜਿਵੇਂ ਉਹਨਾਂ ਉੱਤੇ ਆਹ ਇਲਜ਼ਾਮ ਲਾਇਆ ਗਿਆ
ਉਹ ਬਹੁਤ ਸਿਆਣੀ ਬੱਚੀ ਹੈ ਸਾਡੀ ਇੱਕ ਸੋਚੀ ਸਮਝੀ ਸਾਜ਼ਿਸ਼ ਹੋ ਸਕਦੀ ਹੈ ਇੱਕ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਗੁਰਪ੍ਰੀਤ ਘੁੱਗੀ ਭਾਜੀ ਨਾਲ ਬਹੁਤ ਭੋਲੇ ਭਾਲੇ ਸੁਭਾਅ ਦੇ ਮਾਲਕ ਹਨ ਗੁਰਪ੍ਰੀਤ ਘੁੱਗੀ ਜੀ ਵਾਹਿਗੁਰੂ ਘੁੱਗੀ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
ਅਤੇ ਘਟੀਆ ਲੋਕਾਂ ਨੂੰ ਸਰਮੱਤ ਬਖਸ਼ੇ ਤੇ ਇਹੋ ਜਿਹੇ ਲੋਕਾਂ ਨੂੰ ਵਾਹਿਗੁਰੂ ਜੀ ਅਕਲ ਬਖਸ਼ੇ ਜੋ ਕਿਸੇ ਦੇ ਘਰ ਦੇ ਵਿੱਚ ਅੱਗ ਲਾ ਕੇ ਹੱਥ ਸੇਕਦੇ ਹਨ। ਆਰਟ ਡਾਰੈਕਟਰ ਦੀਪ ਲੌਂਗੋਵਾਲੀਆ।