logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

--ਜ਼ਿਲ੍ਹਾ ਬਠਿੰਡਾ ਚ ਗੈਸ, ਪਟਰੋਲ ਅਤੇ ਡੀਜਲ ਸਬੰਧੀ ਕੋਈ ਦਿੱਕਤ ਨਹੀਂ,, ਡਿਪਟੀ ਕਮਿਸ਼ਨਰ --ਡਿਪਟੀ ਕਮਿਸ਼ਨਰ ਵੱਲੋਂ ਪੈਟਰੋਲ ਪੰਪ ਦਾ ਦੌਰਾ ਕਰਕੇ ਗ੍ਰਾਹਕਾਂ ਨਾਲ ਕੀਤੀ ਗੱਲਬਾਤ

--ਜ਼ਿਲ੍ਹਾ ਬਠਿੰਡਾ ਚ ਗੈਸ, ਪਟਰੋਲ ਅਤੇ ਡੀਜਲ ਸਬੰਧੀ ਕੋਈ ਦਿੱਕਤ ਨਹੀਂ,, ਡਿਪਟੀ ਕਮਿਸ਼ਨਰ

--ਡਿਪਟੀ ਕਮਿਸ਼ਨਰ ਵੱਲੋਂ ਪੈਟਰੋਲ ਪੰਪ ਦਾ ਦੌਰਾ ਕਰਕੇ ਗ੍ਰਾਹਕਾਂ ਨਾਲ ਕੀਤੀ ਗੱਲਬਾਤ

--ਕਿਹਾ; ਜ਼ਿਲ੍ਹੇ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਸਟਾਕ ਹੈ ਉਪਲੱਬਧ

--ਫੂਡ ਸਪਲਾਈ ਵਿਭਾਗ ਵੱਲੋ ਕੀਤੀ ਗਈ ਗੈਸ ਏਜੰਸੀਆਂ ਦੀ ਚੈਕਿੰਗ

--ਪੈਟਰੋਲ ਪੰਪ ਅਤੇ ਗੈਸ ਏਜੰਸੀਆਂ ਦੇ ਮਾਲਕਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਨਾ ਆਉਣ ਦਿੱਤੀ ਜਾਵੇ ਆਮ ਲੋਕਾਂ ਨੂੰ ਪ੍ਰੇਸ਼ਾਨੀ

ਬਠਿੰਡਾ, 27 ਮਾਰਚ : ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਵੱਲੋਂ ਅੱਜ ਜ਼ਿਲ੍ਹੇ ਵਿੱਚ ਪੈਟਰੋਲ ਡੀਜ਼ਲ ਅਤੇ ਘਰੇਲੂ ਗੈਸ ਦੀਆਂ ਸਮੱਸਿਆਵਾਂ ਨੂੰ ਜ਼ਮੀਨੀ ਪੱਧਰ ਤੇ ਜਾਂਚਣ ਲਈ ਬਠਿੰਡਾ ਸ਼ਹਿਰ ਵਿਖੇ ਪੈਟਰੋਲ ਪੰਪ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੇ ਹੁਕਮਾਂ ਅਨੁਸਾਰ ਫੂਡ ਸਪਲਾਈ ਵਿਭਾਗ ਵੱਲੋਂ ਗੈਸ ਏਜੰਸੀਆਂ ਦੀ ਸ਼ਹਿਰ ਚ ਚੈਕਿੰਗ ਕੀਤੀ ਗਈ ।

ਬੀਬੀ ਵਾਲੇ ਰੋਡ ਵਿਖੇ ਸਥਿਤ ਪੈਟਰੋਲ ਪੰਪ ਵਿਖੇ ਚੈਕਿੰਗ ਲਈ ਪੁੱਜੇ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਪੰਪ ਤੇ ਮੌਜੂਦ ਆਮ ਖਪਤਕਾਰਾਂ ਨੂੰ ਵੀ ਸੁਣਿਆ ਗਿਆ। ਇਸ ਦੌਰਾਨ ਉਨ੍ਹਾਂ ਪਾਇਆ ਗਿਆ ਕਿ ਪੈਟਰੋਲ ਪੰਪ 'ਤੇ ਕੋਈ ਜ਼ਿਆਦਾ ਭੀੜ ਨਹੀਂ ਹੈ ਅਤੇ ਆਮ ਪਬਲਿਕ ਨੂੰ ਆਸਾਨੀ ਨਾਲ ਉਨ੍ਹਾਂ ਦੀ ਮੰਗ ਅਨੁਸਾਰ ਪੈਟਰੋਲ ਅਤੇ ਡੀਜ਼ਲ ਮਿਲ ਰਿਹਾ ਹੈ। ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰਸਟ ਸ੍ਰੀ ਜਤਿੰਦਰ ਸਿੰਘ ਭੱਲਾ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਆਮ ਖਪਤਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਠਿੰਡਾ ਜ਼ਿਲ੍ਹੇ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਮੁਕੰਮਲ ਸਟਾਕ ਉੱਪਲਬਧ ਹੈ ਅਤੇ ਕਿਸੇ ਨੂੰ ਵੀ ਇਸ ਸਬੰਧੀ ਘਬਰਾਉਣ ਦੀ ਲੋੜ ਨਹੀਂ ਹੈ, ਜੇਕਰ ਫਿਰ ਵੀ ਕਿਸੇ ਖਪਤਕਾਰ ਨੂੰ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਜਿਲ੍ਹੇ ਦੇ ਪ੍ਰਸ਼ਾਸਕ, ਜ਼ਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ, ਬਠਿੰਡਾ ਜਾਂ ਸਬੰਧਤ ਕੰਪਨੀ ਦੇ ਸੇਲਜ਼ ਅਫਸਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ

0
104 views

Comment