logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਬੀਜੇਪੀ ਵੱਲੋਂ ਘੱਗਰ ਦਰਿਆ ਦਾ ਕੀਤਾ ਗਿਆ ਹੱਲ ਹੁਣ ਘੱਗਰ ਦਰਿਆ ਦੇ ਨਾਲ ਲੱਗਦੇ ਪਿੰਡਾਂ ਨੂੰ ਹੋਵੇਗਾ ਫਾਇਦਾ

ਸਮਾਣਾ ਪਟਿਆਲਾ
ਪੱਤਰਕਾਰ ਕਰਮਜੀਤ ਸਿੰਘ ਕਤਰ
ਅੱਜ ਚੀਕਾ (ਹਰਿਆਣਾ) ਵਿਖੇ ਘੱਗਰ ਦਰਿਆ ਜੋ ਪੰਜਾਬ ਦੇ ਨਾਲ ਲੱਗਦੇ ਪਿੰਡਾਂ ਵਿੱਚ ਹੜ ਆਉਣ ਦਾ ਕਾਰਣ ਬਣਦਾ ਹੈ ਜਿਸ ਦੇ ਹੱਲ ਲਈ ਪੰਜਾਬ ਦੇ ਕਿਸਾਨਾਂ ਦੇ ਵਫਦ ਨਾਲ ਮਹਾਰਾਣੀ ਪ੍ਰਨੀਤ ਕੌਰ ਜੀ ਸਾਬਕਾ ਵਿਦੇਸ਼ ਰਾਜ ਮੰਤਰੀ ਭਾਰਤ ਸਰਕਾਰ ਦੇ ਯਤਨਾਂ ਸਦਕਾ ਸ੍ਰੀ ਨਾਇਬ ਸਿੰਘ ਸੈਣੀ ਮੁਖ ਮੰਤਰੀ ਹਰਿਆਣਾ ਨੂੰ ਮਿਲੇ ਸੀ ਮੁੱਖ ਮੰਤਰੀ ਸਾਹਿਬ ਨੇ ਕੈਥਲ ਪ੍ਰਸ਼ਾਸਨ ਦੀ ਡਿਊਟੀ ਲਗਾਈ ਗਈ। ਪ੍ਰਸ਼ਾਸਨ ਨਾਲ ਕਈ ਬੈਠਕਾਂ ਹੋਈਆਂ ਅੱਜ ਪਰਮਾਤਮਾ ਦੀ ਕਿਰਪਾ ਨਾਲ ਕੰਮ ਸਿਰੇ ਚੜ ਗਿਆ ਤੇ ਟੈਂਡਰ ਹੋਣ ਤੇ ਕੰਮ ਸ਼ੁਰੂ ਹੋ ਚੁਕਾ ਹੈ। ਅੱਜ ਦੀ ਮੀਟਿੰਗ ਵਿੱਚ ਹਰਿਆਣਾ ਸਰਕਾਰ ਦੇ ਸਿੰਜਾਈ ਵਿਭਾਗ ਦੇ SE ਨੀਰਜ ਸ਼ਰਮਾ,ਐਕਸੀਅਨ ਗੁਰਿੰਦਰ ਸਿੰਘ ਦਿਓਲ, ਐਸਡੀਓ ਅਜਮੇਰ ਸਿੰਘ ਅਤੇ ਹਰਿਆਣਾ ਦੇ ਕਿਸਾਨ ਯੂਨੀਅਨ ਦੇ ਆਗੂ ਅਤੇ ਸਰਪੰਚ ਸਾਹਿਬਾਨ ਅਤੇ ਪੰਜਾਬ ਤੋਂ ਹਰਚਰਨ ਸਿੰਘ ਸਰਪੰਚ ਧਰਮੇਹੜੀ ,ਵਿਸ਼ਵ ਅਮਨ ਸਿੰਘ ਗਿੱਲ,ਜਸਕਰਨ ਸਿੰਘ ਸੋਨੀ ਅਤੇ ਸਰਬਜੀਤ ਸਿੰਘ ਢਿੱਲੋਂ ਆਦਿ ਹਾਜ਼ਰ ਸਨ।

1
526 views

Comment