logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਭਾਜਪਾ ਅਤੇ ਯੁਵਾ ਮੋਰਚਾ ਵੱਲੋਂ ਸੰਗਰੂਰ ਦੇ ਐਮਪੀ ਮੀਤ ਹੇਅਰ ਦੀ ਕੋਠੀ ਦਾ ਘਿਰਾਓ ਸੀਬੀਆਈ ਜਾਂਚ ਦੀ ਮੰਗ ਤੇਜ਼

ਅੱਜ ਡੀਐਮ ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਅਤੇ ਯੁਵਾ ਮੋਰਚਾ ਵੱਲੋਂ ਲੋਕ ਸਭਾ ਸੰਗਰੂਰ ਦੇ ਐਮਪੀ ਮੀਤ ਹੇਅਰ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਇਹ ਪ੍ਰਦਰਸ਼ਨ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ਵਿੱਚ ਦਿੱਤੇ ਗਏ ਬਿਆਨ ਦੇ ਹੱਕ ਵਿੱਚ ਕੀਤਾ ਗਿਆ, ਜਿਸ ਮੁਤਾਬਕ ਪੰਜਾਬ ਦੇ 13 ਸੰਸਦ ਮੈਂਬਰਾਂ ਵੱਲੋਂ ਸੀਬੀਆਈ ਜਾਂਚ ਲਈ ਲਿਖਤੀ ਮੰਗ ਪੱਤਰ ਗ੍ਰਹਿ ਮੰਤਰੀ ਨੂੰ ਦੇਣਾ ਸੀ, ਜੋ ਅਜੇ ਤੱਕ ਨਹੀਂ ਦਿੱਤਾ ਗਿਆ। ਇਸ ਮੌਕੇ ਯੁਵਾ ਮੋਰਚਾ ਦੀ ਜ਼ਿਲਾ ਪ੍ਰਧਾਨ ਰਮਨ ਜਵੰਦਾ, ਭਾਜਪਾ ਆਗੂ ਰਜਿੰਦਰ ਉੱਪਲ ਅਤੇ ਜ਼ਿਲਾ ਸਕੱਤਰ ਸੰਦੀਪ ਜੇਠੀ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਬਹੁਤ ਖ਼ਰਾਬ ਹੋ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰੋਜ਼ਾਨਾ ਕਤਲ, ਲੁੱਟ-ਖੋਹ, ਫਿਰੋਤੀ ਅਤੇ ਨਸ਼ਿਆਂ ਕਾਰਨ ਮੌਤਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸੂਬਾ ਸਰਕਾਰ ਪ੍ਰਸ਼ਾਸਨ ਚਲਾਉਣ ਵਿੱਚ ਅਸਫਲ ਰਹੀ ਹੈ ਅਤੇ ਪੰਜਾਬ ਵਿੱਚ ਗੈਂਗਸਟਰਾਂ ਦਾ ਪ੍ਰਭਾਵ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਵਪਾਰੀਆਂ ਅਤੇ ਆਮ ਲੋਕਾਂ ਤੋਂ ਧਮਕੀਆਂ ਦੇ ਜ਼ਰੀਏ ਉਗਰਾਹੀ ਕੀਤੀ ਜਾ ਰਹੀ ਹੈ। ਡੀਐਮ ਗਗਨਦੀਪ ਸਿੰਘ ਰੰਧਾਵਾ ਦੇ ਮਾਮਲੇ ਬਾਰੇ ਗੱਲ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ‘ਤੇ ਮਾਨਸਿਕ ਦਬਾਅ ਅਤੇ ਪਰਤਾੜਨਾ ਕੀਤੀ ਗਈ, ਜਿਸ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰੰਧਾਵਾ ਪਰਿਵਾਰ ਵੱਲੋਂ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਹੈ ਤਾਂ ਜੋ ਸੱਚ ਸਾਹਮਣੇ ਆ ਸਕੇ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲੇ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਇਸ ਮਾਮਲੇ ਵਿੱਚ ਪੁਲਿਸ ਕਾਰਵਾਈ ਧੀਮੀ ਰਹੀ ਹੈ ਅਤੇ ਇਨਸਾਫ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਸੰਸਦ ਮੈਂਬਰਾਂ ਦੇ ਘਰਾਂ ਦਾ ਵੀ ਘਿਰਾਓ ਕੀਤਾ ਜਾਵੇਗਾ। ਭਾਜਪਾ ਯੁਵਾ ਮੋਰਚਾ ਨੇ ਕਿਹਾ ਕਿ ਉਹ ਰੰਧਾਵਾ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਅਤੇ ਇਨਸਾਫ ਲਈ ਲੜਾਈ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਰਜਿੰਦਰ ਉੱਪਲ ਸੀਨੀਅਰ ਭਾਜਪਾ ਆਗੂ ਅਤੇ ਰਮਨ ਜਵੰਧਾ ਜਿੱਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ, ਜਿਲਾ ਸਕੱਤਰ ਸੰਦੀਪ ਜੇਠੀ, ਨੰਦ ਲਾਲ, ਹਨੀ ਸਿੰਗਲਾ, ਹਰਦੀਪ ਚੀਮਾ, ਲਵਲੀਨ ਭਾਰਦਵਾਜ ਧਨੋਲਾ, ਬੇਅੰਤ ਸਿੰਘ ਐਸਸੀ ਮੋਰਚਾ, ਬਾਰੂ ਸਿੰਘ ਐਸੀ ਮੋਰਚਾ ਸਾਬਕਾ ਜਿਲਾ ਜਨਰਲ ਸਕੱਤਰ, ਜੋਰੀ ਸਿੰਘ,ਸਾਹਿਲ ਕੁਮਾਰ ਸਾਬਕਾ ਬਲਾਕ ਪ੍ਰਧਾਨ ਤਪਾ, ਚੀਨਾ ਜੱਸੜ ਕਾਲੇ ਕੇ, ਦਰਸ਼ਨ ਸਿੰਘ ਚੀਮਾ, ਸੁਖਦੀਪ ਸਿੰਘ ਧੋਲਾ, ਦੀਪੀ ਖੁੱਡੀ, ਕਮਲ ਸ਼ਰਮਾ ਸਾਬਕਾ ਬਲਾਕ ਪ੍ਰਧਾਨ ਬਰਨਾਲਾ, ਪੰਪੋਸ਼ ਕੋਲ ਸਾਬਕਾ ਆਈਟੀ ਸੈਲ ਇੰਚਾਰਜ, ਕਰਨ ਸ਼ਰਮਾ, ਮਨੀ ਸਿੰਘ ਭੈਣੀ ਜੱਸਾ, ਡਾਕਟਰ ਮੱਖਨ ਜੈਮਲ ਸਿੰਘ ਵਾਲਾ ਆਦਿ ਮੌਜੂਦ ਸਨ

8
2081 views

Comment