logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਸਿ੍ ਪਟਨਾ ਸਾਹਿਬ ਜਾਣਾਂ ਸੀ ਕਿ ਪਹਿਲਾਂ ਹੀ ਵਾਪਰਿਆ ਭਾਣਾਂ।

ਮਹਿਲ ਕਲਾਂ (ਬਲਵਿੰਦਰ ਸਿੰਘ) : ਅੱਜ ਪਿੰਡ ਮਹਿਲ ਕਲਾਂ ਦੇ ਰੋਸ਼ਨ ਖੇੜਾ ਨਜ਼ਦੀਕ ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਐੱਚਸੀ ਹਸਪਤਾਲ ਮਹਿਲ ਕਲਾਂ ਦੇ ਮੈਡੀਕਲ ਡਾਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਵਾਸੀ ਪਿੰਡ ਧਨੇਰ ਜਿਸ ਦੀ ਪਤਨੀ ਨੇ ਸਵੇਰੇ ਸ੍ਰੀ ਪਟਨਾ ਸਾਹਿਬ ਵਿਖੇ ਦਰਸ਼ਨਾਂ ਲਈ ਜਾਣਾ ਸੀ। ਜਿਸ ਲਈ ਉਹ ਮਹਿਲ ਕਲਾਂ ਦੇ ਇਕ ਬੈਂਕ ਵਿਚੋਂ ਪੈਸੇ ਕਢਵਾ ਕੇ ਵਾਪਸ ਪਿੰਡ ਜਾ ਰਿਹਾ ਸੀ ਤਾਂ ਰੋਸ਼ਨ ਖੇੜੇ ਨਜ਼ਦੀਕ ਸੱਜਾ ਸਿੰਘ ਤੇ ਸੰਜੂ ਜੋ ਕਿ ਧਨੇਰ ਵੱਲ ਨੂੰ ਹੀ ਜਾ ਰਹੇ ਸਨ, ਨੇ ਅੱਗੇ ਜਾ ਕੇ ਮੋਟਰਸਾਈਕਲ ਨੂੰ ਅਚਾਨਕ ਮਹਿਲ ਕਲਾਂ ਵੱਲ ਨੂੰ ਮੋੜ ਦਿੱਤਾ।

ਇਸ ਨਾਲ ਉਕਤ ਦੋਵੇਂ ਮੋਟਰਸਾਈਕਲਾਂ ਦੀ ਆਪਸੀ ਟੱਕਰ ਹੋ ਗਈ ਅਤੇ ਮੌਕੇ ਉੱਪਰ ਮਿਸਤਰੀ ਰਣਜੀਤ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਕਤ ਦੋ ਨੌਜਵਾਨਾਂ ਦਾ ਇਲਾਜ ਮਹਿਲ ਕਲਾਂ ਦੇ ਹਸਪਤਾਲ ਵਿਖੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਥਾਣਾ ਮਹਿਲ ਕਲਾਂ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਖਬਰ ਲਿਖੇ ਜਾਣ ਤੱਕ ਮ੍ਰਿਤਕ ਵਿਅਕਤੀ ਦੀ ਲਾਸ਼ ਮਹਿਲ ਕਲਾਂ ਹਸਪਤਾਲ ਵਿਖੇ ਪਈ ਸੀ। ਜ਼ਿਕਰਯੋਗ ਹੈ ਕਿ ਮ੍ਰਿਤਕ ਦੇ ਦੋ ਬੇਟੇ ਅਤੇ ਇਕ ਬੇਟੀ ਹੈ। ਜਿਨ੍ਹਾਂ ਵਿਚੋਂ ਇੱਕ ਬੇਟਾ ਉਨ੍ਹਾਂ ਕੋਲ ਅਤੇ ਇਕ ਬੇਟੀ ਅਤੇ ਬੇਟਾ ਵਿਦੇਸ਼ ਰਹਿੰਦੇ ਹਨ ਉਕਤ ਘਟਨਾ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਹੈ।

0
88 views

Comment