ਵਧੀਆ ਕਾਰਗੁਜ਼ਾਰੀ ਵਾਲੇ ਸਕੂਲਾਂ ਦੇ ਅਧਿਆਪਕਾਂ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਵੱਲੋਂ ਕੀਤਾ ਗਿਆ ਸਨਮਾਨਿਤ
ਅਜਿਹੇ ਕਾਰਜ ਅੱਗੇ ਵੀ ਜਾਰੀ ਰਹਿਣਗੇ --ਨਰੇਸ਼ ਪਨਿਆੜ
ਗੁਰਦਾਸਪੁਰ 25 ਮਾਰਚ
ਅੱਜ ਬਲਾਕ ਦੋਰਾਂਗਲਾ ਵਿੱਚ ਅਕਾਦਮਿਕ ਸਪੋਰਟ ਗਰੁੱਪ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਵੱਲੋਂ ਅਧਿਆਪਕਾਂ ਦਾ ਇੱਕ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਨਿਲ ਕੁਮਾਰ ਸ਼ਰਮਾ ਅਤੇ ਮਿਸ਼ਨ ਸਮਰੱਥ ਦੇ ਜਿਲ੍ਹਾ ਕੋਆਰਡੀਨੇਟਰ ਗੁਰਨਾਮ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ l ਬੀ ਪੀ ਈ ਓ ਸਾਹਿਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ ਉਹ ਮੋਮਬੱਤੀ ਹੈ ਜੋ ਖੁਦ ਜਲ ਕੇ ਦੂਸਰਿਆਂ ਨੂੰ ਰੋਸ਼ਨ ਕਰਦੀ ਹੈ ਸਹੀ ਅਰਥਾਂ ਵਿੱਚ ਅਧਿਆਪਕ ਉਹ ਹੈ ਜੋ ਬੱਚਿਆਂ ਦੇ ਸਰਬਪੱਖੀ ਵਿਕਾਸ ਨੂੰ ਮੁੱਖ ਰੱਖ ਕੇ ਸਿੱਖਿਆ ਦਿੰਦਾ ਹੈ ਅੱਜ ਜਿਹੜੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਉਹ ਬਲਾਕ ਦੇ ਸਰਵੋਤਮ ਅਧਿਆਪਕ ਹਨ ਜਿਨਾਂ ਨੇ ਮਿਸ਼ਨ ਸਮਰੱਥ 3.0, ਖੇਡਾਂ ,ਸਹਾਇਕ ਸਮਗਰੀ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ l ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਰਿਸੋਰਸ ਪਰਸਨ ਮਨਜੀਤ ਸਿੰਘ ਅਤੇ ਸਮਿਤ ਮਹਾਜਨ ਨੇ ਸਾਂਝੇ ਤੌਰ ਤੇ ਦੱਸਿਆ ਕਿ ਅੱਜ 12 ਅਧਿਆਪਕ ਮਿਸ਼ਨ ਸਮਰੱਥ 3.0 ਵਿੱਚ 70%ਤੋਂ ਵੱਧ ਟੀਚੇ ਪ੍ਰਾਪਤ ਕਰਨ, 8 ਅਧਿਆਪਕ ਨੇ ਨਵੋਦਿਆ ਵਿਦਿਆਲੇ ਵਿੱਚ ਬੱਚੇ ਦਾਖ਼ਲ ਕਰਵਾਉਣ ,14 ਅਧਿਆਪਕ ਵਧੀਆ ਸਿੱਖਣ ਸਹਾਇਕ ਤਿਆਰ ਕਰਨ,6 ਅਧਿਆਪਕ ਖੇਡਾਂ ਵਿੱਚ ਯੋਗਦਾਨ ਪਾਉਣ ਕਰਨ ਸਨਮਾਨਿਤ ਕੀਤੇ ਗਏl ਇਸ ਮੌਕੇ ਜਸਪਿੰਦਰ ਸਿੰਘ, ਸੈਂਟਰ ਹੈਡ ਟੀਚਰ ਸ਼ਸ਼ੀ, ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਮਾਨ,ਸੋਨੂ ਕੁਮਾਰ, ਮਦਨ ਗੋਪਾਲ, ਰਵੀ ਕੁਮਾਰ, ਹੈਡ ਟੀਚਰ ਕੁਲਬੀਰ ਕੌਰ, ਜੋਤ ਪ੍ਰਕਾਸ਼ ਸਿੰਘ, ਅਨਿਲ ਕੁਮਾਰ ,ਹੀਰਾ ਸਿੰਘ ਸੁਖਜਿੰਦਰ ਸਿੰਘ ਅਰੁਣ ਕੁਮਾਰ, ਹੀਰਾ ਲਾਲ ਵਿਕਰਮਦੀਪ ਸਿੰਘ ਮਨਜੀਤ ਸਿੰਘ ਰਮਿੰਦਰ ਕੌਰ ਸਾਲਿਨੀ ਸ਼ਰਮਾ, ਬਲਾਕ ਸਪੋਰਟਸ ਅਫਸਰ ਹਰਪ੍ਰੀਤ ਸਿੰਘ ਅਤੇ ਸ਼ਿਖਾ ਸ਼ਰਮਾ ਆਦਿ ਹਾਜ਼ਰ ਸਨ।