logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਲਹਿਰਾਗਾਗਾ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਯਾਦ ‘ਚ ਵਿਸ਼ਾਲ ਸੱਭਿਆਚਾਰਕ ਪ੍ਰੋਗਰਾਮ।

ਲਹਿਰਾਗਾਗਾ, 23 ਮਾਰਚ (ਸੁਰੇਸ਼ ਜਵਾਹਰ ਵਾਲਾ) ਲੋਕ ਚੇਤਨਾ ਮੰਚ, ਲਹਿਰਾਗਾਗਾ ਵੱਲੋਂ ਸਥਾਨਕ ਪੁਰਾਣੀ ਅਨਾਜ ਮੰਡੀ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਵਿੱਚ ਵਿਸ਼ਾਲ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ।
ਇਹ ਪ੍ਰੋਗਰਾਮ ਜਮਹੂਰੀ ਹੱਕਾਂ ਦੀ ਲਹਿਰ ਦੇ ਨਿਧੜਕ ਜਰਨੈਲ ਮਰਹੂਮ ਹਰੀ ਸਿੰਘ ਤਰਕ ਅਤੇ ਇਨਕਲਾਬੀ ਕਵੀ ਪਾਸ਼ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਮੰਚ ਵੱਲੋਂ ਮਰਹੂਮ ਹਰੀ ਸਿੰਘ ਤਰਕ ਯਾਦਗਾਰੀ ਸਾਲਾਨਾ ਸਨਮਾਨ ਨਾਲ ਵਿਛੜੇ ਸਾਥੀ ਰਣਜੀਤ ਲਹਿਰਾ ਦੀ ਸਾਹਿਤਕ ਅਤੇ ਸਿਆਸੀ ਘਾਲਣਾ ਦੇ ਸਨਮਾਨ ਵਜੋਂ ਉਹਨਾਂ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਦਾ ਆਗਾਜ਼ ਮਾਲਵਾ ਹੇਕ, ਲਹਿਰਾਗਾਗਾ ਵੱਲੋਂ ਡਾ. ਜਗਦੀਸ਼ ਪਾਪੜਾ ਦੀ ਰਹਿਨੁਮਾਈ ਹੇਠ ਸ਼ਹੀਦਾਂ ਦੀਆਂ ਵਾਰਾਂ ਅਤੇ ਇਨਕਲਾਬੀ ਗੀਤਾਂ ਨਾਲ ਕੀਤਾ ਗਿਆ। ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਨੇ ਸ਼ਹੀਦਾ ਮੰਚ ਨਾਲ ਸਹਿਯੋਗ ਦੀ ਅਪੀਲ ਕੀਤੀ।
ਇਸ ਦੌਰਾਨ ਮਸਤਾਨੇ ਥਿਏਟਰ ਗਰੁੱਪ, ਰਾਮਪੁਰਾ ਫੂਲ ਵੱਲੋਂ ਸੋਨੀ ਢਿੱਲੋਂ ਦੀ ਨਿਰਦੇਸ਼ਨਾ ਹੇਠ ‘ਇੱਕ ਸੀ ਰੰਗ ਸਫੈਦ’ ਅਤੇ ਕ੍ਰਾਂਤੀ ਕਲਾ ਮੰਚ, ਮੋਗਾ ਵੱਲੋਂ ਬਲਜੀਤ ਸਿੰਘ ਦੀ ਨਿਰਦੇਸ਼ਨਾ ਹੇਠ ‘ਛਿਪਣ ਤੋਂ ਪਹਿਲਾਂ’ ਨਾਟਕਾਂ ਦਾ ਭਾਵਪੂਰਤ ਮੰਚਨ ਕੀਤਾ ਗਿਆ। ਜਗਸੀਰ ਜੀਦਾ ਦੀ ਲੋਕ ਸੰਗੀਤ ਮੰਡਲੀ ਨੇ ਇਨਕਲਾਬੀ ਗੀਤ ਪੇਸ਼ ਕਰਕੇ ਮਾਹੌਲ ਨੂੰ ਜੋਸ਼ੀਲਾ ਬਣਾਇਆ।
ਇਸ ਮੌਕੇ ਮਾ. ਰਘਵੀਰ ਭੁਟਾਲ ਨੇ ਮਤੇ ਪੇਸ਼ ਕਰਦਿਆਂ ਫਲਸਤੀਨ, ਇਜਰਾਇਲ, ਇਰਾਨ, ਯੂਕਰੇਨ ਅਤੇ ਰੂਸ ਸੰਕਟ ਦੇ ਸੰਦਰਭ ਵਿੱਚ ਸਾਮਰਾਜੀ ਤਾਕਤਾਂ ਵੱਲੋਂ ਦੁਨੀਆ ਵਿੱਚ ਜੰਗੀ ਮਾਹੌਲ ਬਣਾਉਣ ਦਾ ਵਿਰੋਧ ਕੀਤਾ। ਉਨ੍ਹਾਂ ਕਿਸਾਨਾਂ, ਮਜ਼ਦੂਰਾਂ ਅਤੇ ਵਿਦਿਆਰਥੀਆਂ ਦੇ ਸੰਘਰਸ਼ਾਂ ਦੀ ਹਮਾਇਤ ਕਰਦੇ ਹੋਏ ਲੇਬਰ ਕੋਡ ਅਤੇ ਅਮਰੀਕਾ ਨਾਲ ਕੀਤੇ ਖੇਤੀਬਾੜੀ ਸਮਝੌਤਿਆਂ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਫਿਰੋਜ਼ਪੁਰ ਵਿੱਚ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਟਿਕਾਣੇ ਨੂੰ ਮਿਊਜ਼ੀਅਮ ਬਣਾਉਣ ਦੀ ਵੀ ਮੰਗ ਉਠਾਈ ਗਈ।
ਮੰਚ ਦਾ ਸੰਚਾਲਨ ਮਾ. ਹਰਭਗਵਾਨ ਗੁਰਨੇ ਨੇ ਸੁਚੱਜੇ ਢੰਗ ਨਾਲ ਕੀਤਾ। ਇਸ ਮੌਕੇ ਮਾ. ਜੀਵਨ ਰਾਮ ਚੋਟੀਆਂ, ਗੁਰਚਰਨ ਸਿੰਘ, ਪੂਰਨ ਖਾਈ, ਸ਼ਮਿੰਦਰ ਸਿੰਘ, ਮਹਿੰਦਰ ਸਿੰਘ, ਲਛਮਣ ਅਲੀਸ਼ੇਰ, ਸੁਖਦੇਵ ਚੰਗਾਲੀਵਾਲਾ, ਰਾਮ ਖਾਈ, ਹਰੀ ਸਿੰਘ ਅੜਕਵਾਸ, ਸੁਖਜਿੰਦਰ ਲਾਲੀ, ਜੋਰਾ ਸਿੰਘ, ਪਿਆਰਾ ਲਾਲ, ਰਤਨਪਾਲ ਡੂਡੀਆਂ, ਬਲਦੇਵ ਚੀਮਾ, ਬਰਿੰਦਰ ਸਿੰਘ, ਪਰਵੀਨ ਖੋਖਰ ਅਤੇ ਰਣਦੀਪ ਸੰਗਤਪੁਰਾ ਸਮੇਤ ਵੱਡੀ ਗਿਣਤੀ ਵਿੱਚ ਮਾਣਯੋਗ ਹਸਤੀਆਂ ਅਤੇ ਆਮ ਲੋਕ ਹਾਜ਼ਰ ਸਨ।

15
1979 views

Comment