*ਸ਼ਹੀਦੇ ਆਜਮ ਭਗਤ ਸਿੰਘ ਨੂੰ ਸੂਬਾ ਪੱਧਰੀ ਗੇਟ ਰੈਲੀਆਂ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ :-ਹਰਪ੍ਰੀਤ ਸਿੰਘ ਸੋਡੀ ਹਰਜਿੰਦਰ ਸਿੰਘ
ਫਰੀਦਕੋਟ 23.03.26(ਨਾਇਬ ਰਾਜ)
*ਸਰਕਾਰ ਵੱਲੋਂ ਆਗੂਆਂ ਤੇ ਨਜਾਇਜ ਪਰਚੇ ਪਾਕੇ ਜੇਲਾਂ ਵਿੱਚ ਬੰਦ ਕਰਕੇ ਮੁਲਾਜ਼ਮਾਂ ਨਾਲ ਕੀਤਾ ਜਾ ਰਿਹਾ ਸ਼ੋਸ਼ਣ ਅਤੇ ਵਿਭਾਗਾ ਦਾ ਨਿੱਜੀਕਾਰਣ : - ਹਰਦੀਪ ਸਿੰਘ ਧਾਲੀਵਾਲ ਜਸਦੀਪ ਸਿੰਘ *
ਪੀ.ਆਰ.ਟੀ.ਸੀ ਵਿੱਚ ਕੰਮ ਕਰਦੇ ਮੁਲਾਜ਼ਮਾ ਦੀ ਹੁਣ ਤੱਕ ਨਹੀ ਹੋਈ ਤਨਖਾਹ ਜਾਰੀ 25 ਮਾਰਚ ਨੂੰ ਹੈਡ ਆਫਿਸ ਅੱਗੇ ਦਿੱਤਾ ਜਾਵੇਗਾ ਰੋਸ ਧਰਨਾ - ਲਵਪ੍ਰੀਤ ਸਿੰਘ ਬਰਾੜ੍ਹ ਗੁਰਧਿਆਨ ਸਿੰਘ ਬਰਾੜ੍ਹ
ਅੱਜ ਮਿਤੀ 23/03/2026 ਨੂੰ ਪੰਜਾਬ ਰੋਡਵੇਜ਼ ਪਨਬਸ / ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵੱਲੋਂ ਸੂਬੇ ਭਰ ਦੇ ਡਿਪੂਆ ਅੱਗੇ ਗੇਟ ਰੈਲੀ ਕੀਤੀ ਗਈ ਸੂਬਾ ਚੇਅਰਮੈਨ ਅਮਨਦੀਪ ਸਿੰਘ ਨੇ ਗੇਟ ਰੈਲੀ ਨੂੰ ਸਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਭਾਰਤ ਦੇ ਮਹਾਨ ਕ੍ਰਾਂਤੀਕਾਰੀ ਅਤੇ ਆਜ਼ਾਦੀ ਸੰਘਰਸ਼ ਦੇ ਪ੍ਰਮੁੱਖ ਹੀਰੋ ਸਨ ਜਿਨਾ ਨੇ ਦੇਸ਼ ਦੀ ਅਜ਼ਾਦੀ ਲਈ ਵੱਡਾ ਸ਼ਘੰਰਸ਼ ਲੜਿਆ 23 ਮਾਰਚ 1931 ਨੂੰ ਸਿਰਫ 23 ਸਾਲ ਦੀ ਉਮਰ ਵਿੱਚ ਸ਼ਹੀਦ ਦੇ ਗਏ,ਪਰ ਉਨ੍ਹਾਂ ਦੀ ਕੁਰਬਾਨੀ ਨੇ ਦੇਸ਼ ਨੂੰ ਆਜ਼ਾਦੀ ਦੀ ਲੜਾਈ ਵਿੱਚ ਨਵੀਂ ਪ੍ਰੇਰਣਾ ਦਿੱਤੀ। ਅੱਜ ਵੀ ਉਹਨਾਂ ਦੀ ਦਿੱਤੀ ਕੁਰਬਾਨੀ ਨੂੰ ਪੂਰੇ ਭਾਰਤ ਵਿੱਚ ਯਾਦ ਕੀਤਾ ਜਾਂਦਾ ਹੈ। ਅੱਜ ਵੀ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਜੱਥੇਬੰਦੀਆਂ ਸੰਘਰਸ਼ ਕਰਦੀਆਂ ਆ ਰਹੀਆਂ ਹਨ। ਉਸ ਸਮੇਂ ਅੰਗਰੇਜ਼ੀ ਰਾਜ ਸੀ ਪ੍ਰੰਤੂ ਗੋਰੇ ਅੰਗਰੇਜ ਤਾਂ ਚੱਲ ਗਏ ਪਰ ਕਾਲੇ ਭਾਰਤੀ ਅੱਜ ਵੀ ਭਾਰਤ ਨੂੰ ਲੁੱਟ ਰਹੇ ਹਨ ਤੇ ਲੋਕ ਤੰਤਰ ਦਾ ਘਾਂਣ ਕਰ ਰਹੇ ਹਨ ਇਸ ਤਰ੍ਹਾਂ ਭਗਤ ਸਿੰਘ ਦੀ ਪੱਗ ਬੰਨ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਅਵਾਜ਼ ਨੂੰ ਦਬਾਉਣਾ ਦੀ ਕੋਸ਼ਿਸ਼ ਕਰ ਰਹੀ ਹੈ । ਪਬਲਿਕ ਤੇ ਤਸ਼ੱਦਦ ਕਰ ਰਹੀ ਹੈ ਪਿੱਛਲੇ ਸਮੇਂ ਦੌਰਾਨ ਕਿਲੋਮੀਟਰ(ਪ੍ਰਾਈਵੇਟ) ਬੱਸਾ ਨਾ ਪਾਉਣ ਦੇ ਵਿਰੁੱਧ ਸੰਘਰਸ਼ ਕਰਦੇ ਮੁਲਾਜ਼ਮਾਂ ਤੇ ਨਜਾਇਜ਼ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਸੁਟਿਆ ਗਿਆ ਤੇ ਅਵਾਜ਼ ਨੂੰ ਦਬਾਉਣਾ ਦੀ ਕੋਸ਼ਿਸ਼ ਕੀਤੀ ਜਦੋ ਕਿ ਵਾਰ-ਵਾਰ ਮੀਟਿੰਗ ਦੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਨੂੰ ਘਾਟੇ ਬੰਦ ਸਾਬਤ ਕਰ ਚੁੱਕੇ ਹਾਂ ਪ੍ਰੰਤੂ ਟਰਾਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਆਪਣੇ ਨਿੱਜੀ ਨੇੜਤਾ ਪੁਗਾਉਣ ਵਾਸਤੇ ਆਪਣੇ ਕਰਿੰਦਿਆਂ ਨੂੰ ਖੁਸ਼ ਕਰਨ ਦੇ ਲਈ ਆਮ ਆਦਮੀ ਪਾਰਟੀ ਦਾ ਰੰਗ ਦੇ ਕੇ ਕਿਲੋਮੀਟਰ ਸਕੀਮ ਬੱਸਾਂ ਪਾਇਆ ਜਾ ਰਹੀਆਂ ਹਨ ਜ਼ੋ ਕਿ ਵਿਭਾਗ ਨੂੰ ਸਿੱਧੇ ਤੌਰ ਤੇ ਕਰੋੜਾਂ ਰੁਪਏ ਦਾ ਨੁਕਸਾਨ ਕਰ ਰਹੀਆਂ ਹਨ ਨੁਕਸਾਨ ਦੇ ਸਬੂਤ ਦੇਣ ਦੇ ਬਾਵਜੂਦ ਵੀ ਸੰਘਰਸ ਕਰਦੇ ਕਰਮਚਾਰੀਆਂ ਨੂੰ ਧੱਕੇ ਨਾਲ ਜੇਲ੍ਹਾਂ ਵਿੱਚ ਬੰਦ ਕਰਕੇ ਕਿਲੋਮੀਟਰ ਸਕੀਮ ਦਾ ਟੈਂਡਰ ਧੱਕੇਸ਼ਾਹੀ ਨਾਲ ਜਬਰੀ ਖੋਲਿਆ ਗਿਆ ਅਤੇ ਅੱਗੇ ਹੋਰ ਆਪਣੀ ਚਹੇਤਿਆਂ ਨੂੰ ਲਾਭ ਦੇਣ ਲਈ ਵਿਭਾਗਾਂ ਦੀ ਲੁੱਟ ਕਰਵਾਉਣ ਲਈ ਟੈਡਰ ਲਾਉਣ ਦੀਆ ਕੋਸ਼ਿਸਾ ਕੀਤੀਆਂ ਜਾ ਰਹੀਆਂ ਹਨ।
, ਪ੍ਰਧਾਨ ਹਰਜਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਪੰਜਾਬ ਮੁੱਖ ਮੰਤਰੀ ਪੰਜਾਬ ਅਤੇ ਹਰ ਮੰਤਰੀ ਵਿਧਾਨ ਸਭਾ ਸ਼ੈਸ਼ਨ ਦੋਰਾਨ ਇਹ ਕਹਿੰਦਾ ਹੈ ਕਿ ਆਊਟ ਸੋਰਸ ਠੇਕੇਦਾਰ ਰਾਹੀਂ ਮੁਲਾਜ਼ਮਾਂ ਦੀ ਲੁਟ ਹੁੰਦੀ ਹੈ ਜਦੋਂ ਕਿ ਠੇਕੇਦਾਰ ਪਿਛਲੀਆ ਸਰਕਾਰ ਦੇ ਮੰਤਰੀਆ ਦੇ ਆਪਣੇ ਚਹੇਤੇ ਰਿਸ਼ਤੇਦਾਰ ਹਨ ਇਹਨਾਂ ਕਰਕੇ ਪਨਬਸ/ਪੀ ਆਰ ਟੀ ਸੀ ਦਾ 28 ਕਰੋੜ ਰੁਪਏ ਸਲਾਨਾ ਜੀ ਐ ਟੀ ਅਤੇ ਕਮਿਸ਼ਨ ਦੇ ਰੂਪ ਵਿੱਚ ਵਿਭਾਗਾਂ ਦੀ ਲੁੱਟ ਹੋ ਰਹੀ ਹੈ ਅਤੇ ਠੇਕੇਦਾਰਾ ਵੱਲੋ ਮੁਲਾਜ਼ਮਾਂ ਦਾ EPF, ESI ਸਮੇ ਸਿਰ ਜਮਾ ਨਾ ਕਰਵਾਕੇ ਅਤੇ ਤਨਖਾਹਾ ਵਿੱਚੋ ਨਜਾਇਜ ਕਟੋਤੀਆ ਕਰਕੇ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਪਰ ਇਸ ਸਰਕਾਰ ਨੇ ਠੇਕੇਦਾਰਾਂ ਰਾਹੀਂ ਲੁੱਟ ਕਰਾਉਣ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਇਸ ਸਰਕਾਰ ਸਮੇ ਪਨਬਸ ਵਿਚ ਚਾਰ ਠੇਕੇਦਾਰ ਹੁਣ ਤੱਕ ਬਦਲੇ ਗਏ ਹਨ ਹਰੇਕ ਠੇਕੇਦਾਰ ਵਲੋਂ ਵਰਕਰਾਂ ਦੀ ਲੁੱਟ ਕੀਤੀ ਗਈ ਹੈ ਜਿਸ ਵਿੱਚ ਮੁਲਾਜ਼ਮਾਂ ਦੇ EPF,ESI ਅਤੇ ਸਕਿਊਰਟੀਆ ਦੇ ਕਰੋੜਾਂ ਰੁਪਏ ਠੇਕੇਦਾਰਾ ਰਾਹੀਂ ਠੱਗੀ ਮਾਰੀ ਗਈ ਹੈ। ਠੇਕੇਦਾਰ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਪੱਕੇ ਕਰਨ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਸਰਕਾਰ ਨੇ ਹੁਣ ਤੱਕ ਇੱਕ ਵੀ ਮੁਲਾਜ਼ਮ ਪੱਕਾ ਨਹੀ ਕੀਤਾ ਗਿਆ ਜ਼ੋ ਸਰਕਾਰ ਝੂਠੇ ਵਾਅਦੇ ਕਰਦੀ ਸੀ ਕਿ ਸਰਕਾਰ ਸੱਤਾ ਆਉਣ ਤੋਂ ਬਾਅਦ ਤੁਰੰਤ ਠੇਕੇਦਾਰੀ ਸਿਸਟਮ ਖਤਮ ਕਰਕੇ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਪੱਕਾ ਕਰੇਗੀ। ਅਤੇ ਨਾਲ ਹੀ ਇਸ ਪੀ.ਆਰ.ਟੀ.ਸੀ ਮਨੇਜਮੈਂਟ ਵੱਲੋਂ ਮਿੰਨੀ ਬੱਸਾਂ ਪਾਉਣ ਦੀ ਕਮੇਟੀ ਗਠਿਤ ਕੀਤੀ ਗਈ ਜਿਸ ਵਿੱਚ ਜੱਥੇਬੰਦੀ ਆਗੂ ਨੂੰ ਸ਼ਾਮਲ ਕੀਤਾ ਗਿਆ ਜਦੋਂ ਜੰਥੇਬੰਦੀ ਆਗੂ ਆਪਣੇ ਤਰਕ ਰੱਖਣ ਦੀ ਕੋਸ਼ਿਸ਼ ਕੀਤੀ ਉਸ ਨੂੰ ਅਣਦੇਖਿਆਂ ਕੀਤਾ ਗਿਆ ਜਦੋਂ ਕਿ ਕਮੇਟੀ ਬੱਸਾਂ ਦੀ ਬਾਡੀ ਵਿੱਚ ਕਮੀਆਂ ਨੂੰ ਦੂਰ ਕਰਨ ਦੀ ਬਣੀ ਸੀ ਆਗੂ ਨੇ ਕਿਹਾ ਕਿ ਜਦੋਂ ਤੁਸੀਂ ਕੋਈ ਸੁਣਵਾਈ ਹੀ ਨਹੀਂ ਕਰਨ ਤੇ ਬੱਸ ਤੇ ਲੱਗੀ ਲਗਾਈ ਬਾਡੀ ਵਾਲੀ ਬੱਸ ਲੈਣੀ ਹੈ ਤਾਂ ਇਸ ਕਮੇਟੀ ਦਾ ਕੋਈ ਰੋਲ ਨਹੀਂ ਰਹਿ ਜਾਂਦਾ ਅਤੇ ਮਨੇਜਮੈਂਟ ਆਪਣੇ ਪੱਧਰ ਤੇ ਫ਼ੈਸਲਾ ਕਰੇ ਤਾਂ ਮਨੇਜਮੈਂਟ ਵੱਲੋਂ ਜਵਾਬ ਤਲਬੀ ਨੋਟਿਸ ਕੱਢ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕੁਰੱਪਸ਼ਨ ਦੀ ਜੜ ਮਜ਼ਬੂਤ ਕਰਨ ਲਈ ਧੱਕੇ ਨਾਲ ਸਹਿਮਤੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਲੋਕਤੰਤਰ ਦਾ ਘਾਂਣ ਕੀਤਾ ਜਾ ਰਿਹਾ ਜਿਸ ਦਾ ਜਥੇਬੰਦੀ ਸਖਤ ਵਿਰੋਧ ਕਰਦੀ ਹੈ। ਜਥੇਬੰਦੀ ਵੱਲੋ 30 ਮਾਰਚ ਨੂੰ ਸੂਬਾ ਪੱਧਰੀ ਮੀਟਿੰਗ ਕਰਕੇ ਅਗਲੇ ਸ਼ਘੰਰਸ਼ਾ ਲਈ ਸਮੁੱਚੇ ਆਗੂ ਵਰਕਰਾ ਨੂੰ ਲਾਮਬੰਦ ਕੀਤਾ ਜਾਵੇਗਾ।
ਸੀ ਮੀਤ ਪ੍ਰਦਾਨ ਹਰਚਰਨ ਸਿੰਘ ਕੈਸੀਅਰ ਧਰਵਿੰਦਰ ਸਿੰਘ ਸੁਖਦੀਪ ਸਿੰਘ ਨੇ ਬੋਲਦਿਆਂ ਕਿਹਾ ਕਿ ਅੱਜ 23 ਮਾਰਚ ਹੋ ਚੁੱਕੀ ਹੈ ਪੀ.ਆਰ.ਟੀ.ਸੀ ਵਿੱਚ ਕੰਮ ਕਰਦੇ ਮੁਲਾਜ਼ਮਾ ਦੀ ਹੁਣ ਤੱਕ ਤਨਖਾਹ ਖਾਤਿਆਂ ਵਿੱਚ ਨਹੀ ਪਾਈ ਗਈ ਨਿਗੁਣਿਆ ਤਨਖਾਹ ਤੇ ਕੰਮ ਕਰਦੇ ਮੁਲਾਜ਼ਮਾ ਦੇ ਚੂਲੇ ਠੰਡੇ ਹੋ ਰਹੇ ਹਨ ਸਰਕਾਰ ਤੇ ਮਨੇਜਮੈਂਟ ਨੂੰ ਕੋਈ ਚਿੰਤਾ ਨਹੀਂ ਹੈ । ਜਦੋਂ ਕਿ ਵਿਭਾਗਾ ਦਾ 12 ਸੋ ਕਰੋੜ ਰੁਪਏ ਤੋਂ ਵੱਧ ਫਰੀ ਸਫ਼ਰ ਦਾ ਸਰਕਾਰ ਵੱਲ ਪੈਡਿਗ ਹੈ ਤੇ ਸਰਕਾਰ ਮੁਫ਼ਤ ਸਫ਼ਰ ਦਾ ਪੈਸਾ ਬਿਲਕੁੱਲ ਵੀ ਜਾਰੀ ਨਹੀਂ ਆ ਰਿਹਾ ਸਿਰਫ ਬਜਟ ਦਾ ਰੱਖਿਆ ਪੈਸਾ ਹੀ ਵਿਭਾਗਾਂ ਨੂੰ ਮਿਲਦਾ ਜੋਕਿ ਬਹੁਤ ਘੱਟ ਆ ਸਰਕਾਰ ਮੁਫ਼ਤ ਸਫ਼ਰ ਦੀ ਰਕਮਰੋਕ ਕੇ ਬੱਸਾਂ ਨੂੰ ਖੜਾਉਣਾ ਚਾਹੁੰਦੀ ਹੈ ਅਤੇ ਜੇਕਰ ਸਰਕਾਰ ਵੱਲੋ ਤਰੁੰਤ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਨਾ ਕੀਤੀਆਂ ਤਾ 25 ਮਾਰਚ ਨੂੰ ਹੈਡ ਆਫਿਸ ਪੀ ਆਰ ਟੀ ਸੀ ਦੇ ਗੇਟ ਤੇ ਧਰਨਾ ਦਿੱਤਾ ਜਾਵੇਗਾ ਅਤੇ ਅਗਲੇ ਤਿਖੇ ਸੰਘਰਸ਼ ਦਾ ਐਲਾਨ ਕੀਤਾ ਜਾਏਗਾ।