logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਭਗਵੰਤ ਮਾਨ ਸਰਕਾਰ ਨੇ 4 ਸਾਲਾ ਵਿੱਚ ਆਪਣੇ ਲਗਭਗ ਸਾਰੇ ਵਾਅਦੇ ਤੇ ਗ੍ਰੰਟੀਆਂ ਕੀਤੀਆ ਪੂਰੀਆਂ

ਭਗਵੰਤ ਮਾਨ ਸਰਕਾਰ ਨੇ 4 ਸਾਲਾ ਵਿੱਚ ਆਪਣੇ ਲਗਭਗ ਸਾਰੇ ਵਾਅਦੇ ਤੇ ਗ੍ਰੰਟੀਆਂ ਕੀਤੀਆ ਪੂਰੀਆਂ
ਸਿਹਤ, ਸਿੱਖਿਆਂ, ਮਾਵਾ- ਧੀਆਂ ਸਤਿਕਾਰ ਯੋਜਨਾਂ ਵਰਗੇ ਮਹੱਤਵਪੂਰਨ ਫੈਸਲੇ ਨਾਲ ਆਮ ਲੋਕਾਂ ਦਾ ਜੀਵਨ ਸਰਲ ਹੋਇਆ
10 ਲੱਖ ਤੱਕ ਇਲਾਜ਼ ਦੀ ਹਰ ਪਰਿਵਾਰ ਨੂੰ ਸਹੂਲਤ ਦਾ ਲਾਭ ਹਰ ਲੋੜਵੰਦ ਪਰਿਵਾਰ ਤੱਕ ਪਹੁੰਚਣਾਂ ਹੋਇਆ ਸ਼ੁਰੂ
1000 ਰੁਪਏ ਦੀ ਗ੍ਰੰਟੀ ਪੂਰੀ ਕਰਕੇ ਮਾਨ ਸਰਕਾਰ ਨੇ ਹਰ ਵਰਗ ਨੂੰ ਦਿੱਤੀ ਵੱਡੀ ਰਾਹਤ
ਮਹਿਲਾ ਸਸ਼ਕਤੀਕਰਨ ਨਾਲ ਅਨੰਦਪੁਰ ਸਾਹਿਬ ਵਿੱਚ ਨਵੀਂ ਨੁਮਾਇੰਦਗੀ ਦੀ ਸ਼ੁਰੂਆਤ
ਨੰਗਲ : ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ 4 ਸਾਲਾਂ ਦੇ ਕਾਰਜਕਾਲ ਦੌਰਾਨ ਵੱਡੇ ਪੱਧਰ ‘ਤੇ ਲੋਕ ਪੱਖੀ ਫੈਸਲੇ ਕਰਕੇ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਹੈ। ਇਹ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸਿਹਤ, ਸਿੱਖਿਆ ਅਤੇ ਸਮਾਜਿਕ ਸੁਰੱਖਿਆ ਨਾਲ ਜੁੜੀਆਂ ਯੋਜਨਾਵਾਂ ਰਾਹੀਂ ਆਮ ਲੋਕਾਂ ਦੇ ਜੀਵਨ ਨੂੰ ਸਰਲ ਬਣਾਉਣ ਵਿੱਚ ਸਰਕਾਰ ਕਾਮਯਾਬ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਇਹ ਯੋਜਨਾ ਸਿਰਫ਼ ਵਿੱਤੀ ਸਹਾਇਤਾ ਨਹੀਂ, ਸਗੋਂ ਪੰਜਾਬ ਦੀਆਂ ਮਾਵਾਂ, ਭੈਣਾਂ ਅਤੇ ਧੀਆਂ ਦੇ ਸਨਮਾਨ ਦਾ ਪ੍ਰਤੀਕ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਿਹਤ ਖੇਤਰ ਵਿੱਚ ਮਹੱਤਵਪੂਰਨ ਕਦਮ ਚੁੱਕਦੇ ਹੋਏ ਹਰ ਪਰਿਵਾਰ ਲਈ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ, ਜਿਸਦਾ ਲਾਭ ਹੁਣ ਹਰ ਲੋੜਵੰਦ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਹੈ। ਇਸ ਨਾਲ ਗਰੀਬ ਅਤੇ ਮੱਧਵਰਗ ਪਰਿਵਾਰਾਂ ‘ਤੇ ਇਲਾਜ ਦਾ ਆਰਥਿਕ ਬੋਝ ਘਟਿਆ ਹੈ ਅਤੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।
ਸ.ਬੈਂਸ ਨੇ ਕਿਹਾ ਕਿ ਸਮਾਜਿਕ ਭਲਾਈ ਦੇ ਖੇਤਰ ਵਿੱਚ ਮਾਨ ਸਰਕਾਰ ਵੱਲੋਂ 1000 ਰੁਪਏ ਮਹੀਨਾ ਦੀ ਗ੍ਰੰਟੀ ਪੂਰੀ ਕਰਕੇ ਹਰ ਵਰਗ ਨੂੰ ਮਜ਼ਬੂਤੀ ਦਿੱਤੀ ਗਈ ਹੈ। ਇਸ ਵਿੱਤੀ ਸਹਾਇਤਾ ਨਾਲ ਮਹਿਲਾਵਾ ਦੀ ਆਰਥਿਕਤਾ ਦੇ ਨਾਲ ਨਾਲ ਆਤਮ ਸਨਮਾਨ ਨੂੰ ਵੀ ਮਜ਼ਬੂਤੀ ਮਿਲੇਗੀ। ਬਲਾਕ ਸੰਮਤੀ ਚੇਅਰਮੈਨ ਤੇ ਵਾਈਸ ਚੇਅਰਮੈਨ ਵੱਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਸਿਰਾਪਾਓ ਪਾ ਕੇ ਧੰਨਵਾਦ ਕੀਤਾ ਗਿਆ। ਹਲਕਾ ਅਨੰਦਪੁਰ ਸਾਹਿਬ ਵਿੱਚ ਦੋਨੋਂ ਬਲਾਕ ਸੰਮਤੀਆਂ ‘ਚ ਆਮ ਆਦਮੀ ਪਾਰਟੀ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਚੁਣੇ ਜਾਣ ਨਾਲ ਵੱਡਾ ਬਦਲਾਅ ਵੇਖਣ ਨੂੰ ਮਿਲਿਆ ਹੈ। ਖਾਸ ਗੱਲ ਇਹ ਹੈ ਕਿ ਚਾਰੋਂ ਅਹੁਦਿਆਂ ‘ਤੇ ਮਹਿਲਾਵਾਂ ਦੀ ਨਿਯੁਕਤੀ ਹੋਈ ਹੈ, ਜਿਸ ਨਾਲ ਹਰ ਵਰਗ ਅਤੇ ਸਮਾਜ ਦੀ ਸੰਤੁਲਿਤ ਨੁਮਾਇੰਦਗੀ ਯਕੀਨੀ ਬਣੀ ਹੈ। ਇਸ ਤੋਂ ਇਲਾਵਾ 300 ਯੂਨਿਟ ਤੱਕ ਮੁਫ਼ਤ ਬਿਜਲੀ ਦੀ ਸਹੂਲਤ ਨੇ 90 ਪ੍ਰਤੀਸ਼ਤ ਘਰੇਲੂ ਖਪਤਕਾਰਾਂ ਲਈ ਵਰਦਾਨ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲੇ ਸਿੱਧੇ ਤੌਰ ‘ਤੇ ਲੋਕਾਂ ਦੀ ਜੇਬ ‘ਤੇ ਪੈਣ ਵਾਲੇ ਬੋਝ ਨੂੰ ਘਟਾਉਂਦੇ ਹਨ ਅਤੇ ਘਰੇਲੂ ਆਰਥਿਕਤਾ ਨੂੰ ਮਜ਼ਬੂਤ ਕਰਦੇ ਹਨ।
ਸਿੱਖਿਆ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਂਦੇ ਹੋਏ ਸਰਕਾਰੀ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਸਮਾਰਟ ਕਲਾਸਰੂਮ, ਨਵੇਂ ਕੰਪਿਊਟਰ ਅਤੇ ਉੱਚ ਮਿਆਰੀ ਸਿੱਖਿਆ ਪ੍ਰਣਾਲੀ ਰਾਹੀਂ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਅੱਗੇ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦਾ ਮਕਸਦ ਹਰ ਬੱਚੇ ਨੂੰ ਵਧੀਆ ਅਤੇ ਬਰਾਬਰ ਮੌਕਾ ਦੇਣਾ ਹੈ, ਜਿਸ ਨਾਲ ਪੰਜਾਬ ਇੱਕ ਮੋਹਰੀ ਸੂਬੇ ਵਜੋਂ ਉਭਰ ਰਿਹਾ ਹੈ।

15
616 views

Comment