logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਦੇ ਸਕੱਤਰ ਸੁਨੀਲ ਚੰਦਿਆਣਵੀ ਨੂੰ ਸਦਮਾ, ਪਿਤਾ ਦਾ ਦੇਹਾਂਤ ਸਵ. ਸੂਬੇਦਾਰ ਆਤਮਾ ਰਾਮ ਦਾ ਹੋਵੇਗਾ ਅੰਤਿਮ ਸੰਸਕਾਰ 23 ਮਾਰਚ ਨੂੰ..

ਫ਼ਰੀਦਕੋਟ: 22, ਮਾਰਚ (ਕੰਵਲ ਸਰਾਂ)-ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਰਜਿ:ਫ਼ਰੀਦਕੋਟ ਦੇ ਜਨਰਲ ਸਕੱਤਰ, ਪੰਜਾਬ ਦੇ ਨਾਮਵਰ ਸ਼ਾਇਰ ਸੁਨੀਲ ਚੰਦਿਆਣਵੀ ਦੇ ਪਿਤਾ ਸਵ.ਸੂਬੇਦਾਰ ਆਤਮਾ ਰਾਮ ਦਾ ਅਚਾਨਕ ਦੇਹਾਂਤ ਹੋ ਗਿਆ ਹੈ। ਸਵ.ਸੂਬੇਦਾਰ ਆਤਮਾ ਰਾਮ ਦਾ ਅੰਤਿਮ ਸੰਸਕਾਰ 23 ਮਾਰਚ ਨੂੰ ਉਨ੍ਹਾਂ ਦੇ ਜੱਦੀ ਪਿੰਡ ਚੰਦਿਆਣੀ ਕਲਾਂ, ਨੇੜੇ ਬਲਾਚੌਰ, ਵਿਖੇ ਸਵੇਰੇ 10:00 ਵਜੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ’ਚ ਸ਼ਾਇਰ ਸੁਨੀਲ ਚੰਦਿਆਣਵੀਂ ਨਾਲ ਸੇਵਾ ਮੁਕਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ ਜਗਜੀਤ ਸਿੰਘ ਚਾਹਲ, ਜ਼ਿਲਾ ਭਾਸ਼ਾ ਅਫ਼ਸਰ ਫ਼ਰੀਦਕੋਟ ਮਨਜੀਤ ਪੁਰੀ, ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਮਿੰਟੂ, ਪੀ.ਆਰ.ਓ. ਜਸਬੀਰ ਸਿੰਘ ਜੱਸੀ, ਕਲੱਬ ਦੇ ਸੀਨੀਅਰ ਆਗੂ ਪਾਲ ਸਿੰਘ ਸੰਧੂ ਰੁਪਈਆਂ ਵਾਲਾ, ਸੰਗੀਤਕਾਰ/ਲੋਕ ਗਾਇਕ ਕੁਲਵਿੰਦਰ ਕੰਵਲ, ਲੋਕ ਗਾਇਕ ਹਰਿੰਦਰ ਸੰਧੂ, ਲੋਕ ਗਾਇਕ ਸੁਰਜੀਤ ਗਿੱਲ, ਲਾਇਨਜ਼ ਕਲੱਬ ਫ਼ਰੀਦਕੋਟ ਦੇ ਜਨਰਲ ਸਕੱਤਰ ਇੰਜ.ਬਲਤੇਜ ਸਿੰਘ ਤੇਜੀ ਜੌੜਾ, ਨੈਸ਼ਨਲ ਯੂਥ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼, ਸਮਾਜ ਸੇਵੀ ਗੁਰਿੰਦਰ ਸਿੰਘ ਗੋਰਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

41
1303 views

Comment