logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਸਰਕਾਰੀ ਹਾਈ ਸਕੂਲ ਟਹਿਣਾ ਨੂੰ 2 ਸਮਾਰਟ ਪੈਨਲ ਅਤੇ 13 ਕੰਪਿਊਟਰ ਮਿਲੇ- ਸਰਬਜੀਤ ਕੌਰ

ਫਰੀਦਕੋਟ: 22, ਮਾਰਚ ( ਕੰਵਲ ਸਰਾਂ)-ਸ਼ਹੀਦ ਲਾਂਸ ਹਵਲਦਾਰ ਪਰਮਿੰਦਰ ਸਿੰਘ ਪੀ.ਐਮ.ਸ੍ਰੀ ਸਰਕਾਰੀ ਹਾਈ ਸਕੂਲ ਟਹਿਣਾ ਫਰੀਦਕੋਟ ਵਿਖੇ ਅੱਜ ਪੰਜਾਬ ਸਰਕਾਰ ਦੀ ਸਕੂਲ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ। ਸਰਕਾਰੀ ਹਾਈ ਸਕੂਲ ਸਕੂਲ ਨੂੰ 2 ਵੱਡੇ ਸਮਾਰਟ ਪੈਨਲ ਅਤੇ 13 ਨਵੇਂ ਕੰਪਿਊਟਰ ਮੁਹੱਈਆ ਕਰਵਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਹੈਡ ਮਿਸਟ੍ਰੈਸ ਸਰਬਜੀਤ ਕੌਰ ਨੇ ਦੱਸਿਆ ਕਿ ਹੁਣ ਸਕੂਲ ਦੇ 12 ਕਮਰੇ ਸਮਾਰਟ ਕਲਾਸਰੂਮ ’ਚ ਤਬਦੀਲ ਹੋ ਗਏ ਹਨ, ਜੋ ਬੱਚਿਆਂ ਨੂੰ ਆਧੁਨਿਕ ਅਤੇ ਤਕਨਾਲੋਜੀ ਨਾਲ ਜੁੜੀ ਸਿੱਖਿਆ ਦੇਣ ਲਈ ਵੱਡਾ ਯੋਗਦਾਨ ਪਾਉਣਗੇ। ਇਹ ਉਪਰਾਲਾ ਸਾਡੇ ਵਿਦਿਆਰਥੀਆਂ ਨੂੰ ਸਮੇਂ ਦੇ ਨਾਲ ਕਦਮ ਮਿਲਾ ਕੇ ਚਲਣ ਅਤੇ ਭਵਿੱਖ ਵਿੱਚ ਹੋਰ ਮਜ਼ਬੂਤ ਬਣਨ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਕਿਹਾ ਸਾਡੇ ਹੁਣ ਸਾਡੇ ਬੱਚੇ ਡਿਜ਼ੀਟਲ ਸਿੱਖਿਆ ਰਾਹੀਂ ਨਵੀਆਂ ਉਚਾਈਆਂ ਨੂੰ ਛੂਹਣਗੇ ਅਤੇ ਸਮੇਂ ਦੇ ਹਾਣੀ ਬਣਨਗੇ। ਸਮਾਰਟ ਪੈਨਲ ਅਤੇ ਕੰਪਿਊਟਰ, ਵਿਦਿਆਰਥੀਆਂ ਨੂੰ ਅਰਪਣ ਕਰਨ ਸਮੇਂ ਨਵਾਂ ਟਹਿਣਾ ਅਤੇ ਟਹਿਣਾ ਪਿੰਡ ਦੇ ਸਰਪੰਚ ਸ੍ਰੀ ਜਗਦੇਵ ਸਿੰਘ, ਰਣਜੀਤ ਸਿੰਘ ਅਤੇ ਸਰਕਾਰੀ ਸਕੂਲ ਟਹਿਣਾ ਦਾ ਸਮੂਹ ਸਟਾਫ ਹਾਜ਼ਰ ਸੀ। ਅੰਤ ’ਚ ਪਹੁੰਚੇ ਪ੍ਰਮੁੱਖ ਸੱਜਣਾਂ, ਸਕੂਲ ਦੇ ਹੈਡ ਮਿਸਟ੍ਰੈਸ ਅਤੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।

9
365 views

Comment