logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਦੇ 64ਵੇਂ ਸਲਾਨਾ ਖੇਡ ਸਮਾਗਮ ਦਾ ਇਨਾਮ ਵੰਡ ਸਮਾਗਮ ਯਾਦਗਰੀ ਰਿਹਾ

-ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਦੇ 64ਵੇਂ ਸਲਾਨਾ ਖੇਡ ਸਮਾਗਮ ਦਾ ਇਨਾਮ ਵੰਡ ਸਮਾਗਮ ਯਾਦਗਰੀ ਰਿਹਾ

-ਰਾਜਦੀਪ ਸਿੰਘ ਅਤੇ ਸਿਮਰਨਪ੍ਰੀਤ ਕੌਰ ਨੂੰ ਸਰਵੋਤਮ ਖਿਡਾਰੀ ਐਲਾਨਿਆ ਗਿਆ

-ਓਵਰ-ਆਲ ਟਰਾਫ਼ੀ ਸ਼ਹੀਦ ਊਧਮ ਸਿੰਘ ਹਾਊਸ ਨੇ ਜਿੱਤੀ

ਫ਼ਰੀਦਕੋਟ, 22 ਮਾਰਚ ( ਕੰਵਲ ਸਰਾਂ)-ਦੇਸ਼ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਦਾ 64ਵਾਂ ਸਲਾਨਾ ਖੇਡ ਸਮਾਗਮ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਦੀ ਯੋਗ ਰਹਿਨੁਮਾਈ ਹੇਠ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਸ਼ਾਨਦਾਰ ਢੰਗ ਨਾਲ ਸੰਪੰਨ ਹੋਇਆ। ਇਸ ਸਮਾਰੋਹ ਦੇ ਦੂਜੇ ਦਿਨ ਸਮਾਪਤੀ ਮੌਕੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਸਮੇਂ ਮੁੱਖ-ਮਹਿਮਾਨ ਵਜੋਂ ਗੁਰਦਿੱਤ ਸਿੰਘ ਸੇਖੋਂ ਹਲਕਾ ਵਿਧਾਇਕ ਫ਼ਰੀਦਕੋਟ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨ ਵਜੋਂ ਪ੍ਰਿੰਸੀਪਲ ਮੰਜੂ ਕਪੂਰ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਨੇ ਸ਼ਿਰਕਤ ਕੀਤੀ । ਇਸ ਮੌਕੇ ਮਾਰਕੀਟ ਕਮੇਟੀ ਫ਼ਰੀਦਕੋਟ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ, ਓ.ਐੱਸ.ਏ ਦੇ ਆਗੂ ਪ੍ਰਿੰਸੀਪਲ ਸੁਰੇਸ਼ ਅਰੋੜਾ, ਸਟੇਟ ਐਵਾਰਡੀ ਗੁਰਵਿੰਦਰ ਸਿੰਘ ਧੀਂਗੜਾ, ਵਿਸ਼ਵਜੀਤ ਸਿੰਘ ਡੇਜ਼ੀ ਉਚੇਚੇ ਤੌਰ ਤੇ ਸ਼ਾਮਲ ਸਨ। ਕਾਲਜ ਦੇ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਵੱਲੋਂ ਮੁੱਖ-ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਸਾਰੇ ਸ਼ਾਮਲ ਮਹਿਮਾਨਾਂ ਨੂੰ ‘ਜੀ ਆਇਆਂ ਨੂੰ’ ਆਖਿਆ ਗਿਆ। ਮੁੱਖ ਮਹਿਮਾਨ ਨੇ ਕਾਲਜ ਨੂੰ ਲਗਾਤਾਰ 64ਵੇਂ ਸਲਾਨਾ ਖੇਡ ਸਮਾਗਮ ਕਰਵਾਉਣ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਜ਼ਰੂਰੀ ਹਨ। ਖੇਡਾਂ ਦੇ ਨਾਲ ਵਿਦਿਆਰਥੀਆਂ ਅੰਦਰ ਅਨੁਸ਼ਾਸਨ, ਲਗਨ, ਮਿਹਨਤ, ਸਹਿਯੋਗ, ਲੀਡਰਸ਼ਿਪ ਵਰਗੇ ਗੁਣ ਸਹਿਜੇ ਹੀ ਪੈਦਾ ਹੁੰਦੇ ਹਨ। ਇਹ ਸਲਾਨਾ ਖੇਡ ਸਮਾਗਮ ਪ੍ਰਬੰਧਕ ਪ੍ਰੋ. ਰਣਜੀਤ ਸਿੰਘ ਬਾਜਵਾ, ਹਾਊਸ ਇੰਚਾਰਜਾਂ, ਪ੍ਰੋਫ਼ੈਸਰ ਸਾਹਿਬਾਨ, ਸਮੂਹ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸਲਾਨਾ ਖੇਡ ਸਮਾਗਮ ’ਚ ਕਾਲਜ ਦੇ ਵਿਦਿਆਰਥੀਆਂ ਨੂੰ ਚਾਰ ਹਾਊਸਾਂ ਸ਼ਹੀਦ ਭਗਤ ਸਿੰਘ ਹਾਊਸ, ਲਾਲਾ ਲਾਜਪਤ ਰਾਏ ਹਾਊਸ, ਸਰਦਾਰ ਪਟੇਲ ਹਾਊਸ, ਸ਼ਹੀਦ ਊਧਮ ਸਿੰਘ ਹਾਊਸ ਅੰਦਰ ਵੰਡਿਆ ਗਿਆ ਸੀ। ਇਸ ਦੌਰਾਨ ਇਨ੍ਹਾਂ ਹਾਊਸਾਂ ਦੇ ਖਿਡਾਰੀਆਂ ਨੇ ਦੋ-ਦਿਨ ਚੱਲੇ ਵੱਖ-ਵੱਖ ਖੇਡ ਮੁਕਾਬਲਿਆਂ ’ਚੋਂ 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ, 800 ਮੀਟਰ ਦੌੜ, 1500 ਮੀਟਰ ਦੌੜ, 3000 ਮੀਟਰ ਦੌੜ, ਗੋਲਾ ਸੁੱਟਣਾ, ਨੇਜਾ ਸੁੱਟਣਾ, ਲੰਬੀ ਛਾਲ, ਡਿਸਕਸ ਥਰੋਅ, 4100 ਮੀਟਰ ਰਿਲੇਅ ਦੌੜ, 4400 ਮੀਟਰ ਰਿਲੇਅ ਦੌੜ ਅਤੇ ਮਿਕਸ ਰਿਲੇਅ ਦੌੜ ਅੰਦਰ ਭਾਰੀ ਉਤਸ਼ਾਹ ਨਾਲ ਭਾਗ ਲਿਆ । ਇਸ ਸਮੇਂ ਵਿਦਿਆਰਥੀਆਂ ਦੀਆਂ ਹੋਰ ਮੰਨੋਰੰਜਨ ਖੇਡਾਂ ਜਿਵੇਂ ਕਿ ਬੋਰੀ ਦੌੜ, ਚਮਚਾ ਦੌੜ, ਤਿੰਨ ਟੰਗੀ ਦੌੜ, ਚਾਟੀ ਦੌੜ ਵੀ ਕਰਵਾਈਆਂ ਗਈਆਂ । ਮੁੱਖ-ਮਹਿਮਾਨ ਗੁਰਦਿੱਤ ਸਿੰਘ ਸੇਖੋਂ ਹਲਕਾ ਵਿਧਾਇਕ ਫ਼ਰੀਦਕੋਟ ਅਤੇ ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਮੰਜੂ ਕਪੂਰ ਨੇ ਕਾਲਜ ਦੇ ਪ੍ਰਿੰਸੀਪਲ, ਜੇਤੂ ਖਿਡਾਰੀਆਂ, ਹਾਊਸ ਇੰਚਾਰਜਾਂ ਤੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਵੱਖ-ਵੱਖ ਮੁਕਾਬਲਿਆਂ ’ਚੋਂ ਜੇਤੂ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ । ਇਸ ਖੇਡ ਸਮਗਮ ’ਚ ਲੜਕਿਆਂ ’ਚੋਂ ਰਾਜਦੀਪ ਸਿੰਘ ਸ਼ਹੀਦ ਊਧਮ ਸਿੰਘ ਹਾਊਸ ਅਤੇ ਲੜਕੀਆਂ ’ਚੋਂ ਸਿਮਰਨਪ੍ਰੀਤ ਕੌਰ ਸ਼ਹੀਦ ਭਗਤ ਸਿੰਘ ਹਾਊਸ ਨੂੰ ਸਰਵੋਤਮ ਖਿਡਾਰੀ ਐਲਾਨਿਆ ਗਿਆ।

ਓਵਰ-ਆਲ ਟਰਾਫ਼ੀ ਸ਼ਹੀਦ ਊਧਮ ਸਿੰਘ ਹਾਊਸ ਨੇ 79 ਅੰਕਾਂ ਨਾਲ ਜਿੱਤੀ ਅਤੇ 57 ਅੰਕਾਂ ਨਾਲ ਦੂਸਰਾ ਸਥਾਨ ਸ਼ਹੀਦ ਭਗਤ ਸਿੰਘ ਹਾਊਸ ਨੇ ਪ੍ਰਾਪਤ ਕੀਤਾ। ਇਸ ਸਲਾਨਾ ਖੇਡ ਸਮਾਗਮ ਲਈ ਡਾ. ਕੰਵਲਦੀਪ ਸਿੰਘ ਬਰਾੜ ਦੇ ਪਰਿਵਾਰ ਵੱਲੋਂ ਜੇਤੂ ਹਾਊਸ ਅਤੇ ਰਨਰ-ਅੱਪ ਹਾਊਸ ਨੂੰ ਚਲੰਤ-ਟ੍ਰਾਫ਼ੀਆਂ ਤੇ ਜੇਤੂ ਖਿਡਾਰੀਆਂ ਨੂੰ ਮੈਡਲ ਪ੍ਰਦਾਨ ਕੀਤੇ ਗਏ । ਖੇਡ ਸਮਾਗਮ ਦੇ ਸਰਵੋਤਮ ਅਥਲੀਟਾਂ ਨੂੰ ਡਾ. ਸ਼ਸ਼ੀ ਜਿੰਦਲ ਸੇਵਾ ਮੁਕਤ ਐਸੋਸੀਏਟ ਪ੍ਰੋਫੈਸਰ ਵੱਲੋਂ ਟਰੈਕ ਸੂਟ ਤੇ ਪਰਮਜੀਤ ਸਿੰਘ ਪਲੇਨ ਅਤੇ ਓ.ਐੱਸ.ਏ. ਵੱਲੋਂ ਟਰਾਫ਼ੀਆਂ ਦਿੱਤੀਆਂ ਗਈਆਂ । ਇਸ ਸਮਾਗਮ ਦੌਰਾਨ ਜੇਤੂ ਖਿਡਾਰੀਆਂ ਨੂੰ ਸੇਵਾ ਮੁਕਤ ਪ੍ਰਿੰਸੀਪਲ ਡਾ.ਸੁਰਜੀਤ ਸਿੰਘ ਵੱਲੋਂ ਵੀ ਦੇਸੀ ਘਿਓ ਦਿੱਤਾ ਗਿਆ । ਜੇਤੂ ਖਿਡਾਰੀਆਂ ਨੂੰ ਜਸਬੀਰ ਸਿੰਘ ਜੱਸੀ ਮੰਚ ਸੰਚਾਲਕ ਨੇ ਵਿਸ਼ੇਸ਼ ਨਕਦ ਇਨਾਮ ਦਿੱਤੇ । ਕਾਲਜ ਦੇ ਓ.ਐੱਸ.ਏ. ਅਤੇ ਪਰਮਜੀਤ ਸਿੰਘ ਪਲੇਨ ਵੱਲੋਂ ਮੁੱਖ ਮਹਿਮਾਨ ਅਤੇ ਪ੍ਰੋ. ਰਣਜੀਤ ਸਿੰਘ ਬਾਜਵਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਮੁੱਖ ਮਹਿਮਾਨ ਗੁਰਦਿੱਤ ਸਿੰਘ ਸੇਖੋਂ ਅਤੇ ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਮੰਜੂ ਕਪੂਰ ਅਤੇ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ, ਪ੍ਰੋ. ਰਣਜੀਤ ਸਿੰਘ ਬਾਜਵਾ, ਪਰਮਜੀਤ ਸਿੰਘ ਪਲੇਨ ਵੱਲੋਂ ਸਰਵੋਤਮ ਖਿਡਾਰੀਆਂ ਨੂੰ ਚਲੰਤ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਦੀ ਰਿਫਰੈਸ਼ਮੈਂਟ ਦਾ ਪ੍ਰਬੰਧ ਕਾਲਜ ਵੱਲੋਂ ਅਤੇ ਸੇਵਾ ਮੁਕਤ ਪ੍ਰਿੰਸੀਪਲ ਜਗਦੀਪ ਸਿੰਘ ਵੱਲੋਂ ਕੀਤਾ ਗਿਆ। ਇਸ ਖੇਡ ਸਮਾਗਮ ਨੂੰ ਸਫ਼ਲ ਬਣਾਉਣ ’ਚ ਕਾਲਜ ਦੇ ਸਮੂਹ ਪ੍ਰੋਫ਼ੈਸਰ ਸਾਹਿਬਾਨਾਂ ਨੇ ਵਧੀਆ ਭੂਮਿਕਾ ਨਿਭਾਈ, ਇਸ ਤੋਂ ਇਲਾਵਾ ਖੇਡ ਅਧਿਕਾਰੀਆਂ ਵਜੋਂ ਪ੍ਰੋ. ਹਰਜਿੰਦਰ ਸਿੰਘ ਸਰਕਾਰੀ ਬ੍ਰਿਜਿੰਦਰਾ ਕਾਲਜ ਤੋਂ ਇਲਾਵਾ ਹੈਰੀ, ਸੁਖਜਿੰਦਰ ਸਿੰਘ, ਫ਼ਰਿਆਦ ਖਾਨ, ਸੁਖਪ੍ਰੀਤ ਕੌਰ, ਨੀਲਮ, ਹਰਪ੍ਰੀਤ ਕੌਰ ਅਤੇ ਪੂਜਾ, ਸਟੇਡੀਅਮ ਸਟਾਫ਼ ਅਤੇ ਐਮ.ਐੱਡ ਕਲਾਸ ਦੇ ਵਿਦਿਆਰਥੀਆਂ ਨੇ ਵੀ ਆਪਣਾ ਵਿਸ਼ੇਸ਼ ਸਹਿਯੋਗ ਦਿੱਤਾ। ਸਰਕਾਰੀ ਬ੍ਰਿਜਿੰਦਰਾ ਕਾਲਜ ਦੇ ਐੱਨ.ਸੀ.ਸੀ. ਵਿਭਾਗ ਦੇ ਵਿਦਿਆਰਥੀਆਂ ਵੱਲੋਂ ਪਾਇਲਟ ਪਰੇਡ ਦੀ ਭੂਮਿਕਾ ਨਿਭਾਈ ਗਈ । ਲਿਟਲ ਏਂਜਲ ਸਕੂਲ ਫ਼ਰੀਦਕੋਟ ਦੇ ਵਿਦਿਆਰਥੀਆਂ ਨੇ ਮਾਰਚ ਪਾਸਟ ਲਈ ਬੈਂਡ ਦੀਆਂ ਸੇਵਾਵਾਂ ਦਿੱਤੀਆਂ। ਕਾਲਜ ਦੇ ਵਿਦਿਆਰਥੀਆਂ ਨੇ ਇਸ ਦੌਰਾਨ ਰੰਗੋਲੀ ਡੈਕੋਰੇਸ਼ਨ, ਸਕੋਰ ਬੋਰਡ, ਮੁੱਢਲੀ ਸਹਾਇਤਾ, ਰਿਫ਼ਰੈਸ਼ਮੈਂਟ ਆਦਿ ਵੱਖ-ਵੱਖ ਕਾਰਜਾਂ ’ਚ ਸਹਿਯੋਗ ਦਿੱਤਾ। ਇਸ ਮੌਕੇ ਭਾਈ ਘਨੱਈਆ ਸੁਸਾਇਟੀ ਫ਼ਰੀਦਕੋਟ ਵੱਲੋਂ ਮੋਹਨ ਸਿੰਘ ਨੇ ਦੋਹੇਂ ਦਿਨ ਜਲ ਸੇਵਾ ਕੀਤੀ। ਇਸ ਮੌਕੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਵਲੋਂ ਮੁੱਖ ਮਹਿਮਾਨ ਗੁਰਦਿੱਤ ਸਿੰਘ ਸੇਖੋਂ ਹਲਕਾ ਵਿਧਾਇਕ ਫ਼ਰੀਦਕੋਟ ਅਤੇ ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਮੰਜੂ ਕਪੂਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ । ਅੰਤ ’ਚ ਪ੍ਰੋ. ਸੰਦੀਪ ਸਿੰਘ ਨੇ ਮੁੱਖ-ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ, ਇਸ ਸਮਾਗਮ ਦੇ ਖੇਡ ਪ੍ਰਬੰਧਕ ਪ੍ਰੋ.ਰਣਜੀਤ ਸਿੰਘ, ਪ੍ਰੋਫ਼ੈਸਰ ਸਾਹਿਬਾਨ, ਹਾਊਸ ਇੰਚਾਰਜਾਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਮੰਚ ਸੰਚਾਲਕ ਦੀ ਭੂਮਿਕਾ ਪ੍ਰੋ. ਬੂਟਾ ਸਿੰਘ ਅਤੇ ਪ੍ਰੋ. ਬੀਰਇੰਦਰਜੀਤ ਸਿੰਘ ਨੇ ਬਾਖ਼ੂਬੀ ਨਿਭਾਈ । ਖੇਡ ਸਮਾਗਮ ਦਾ ਰਿਕਾਰਡ ਤਿਆਰ ਕਰਨ ’ਚ ਡਾ. ਰਤਨ ਲਾਲ ਤੇ ਲਖਣ ਕੁਮਾਰ ਨੇ ਸਹਿਯੋਗ ਦਿੱਤਾ। 64ਵਾਂ ਸਲਾਨਾ ਖੇਡ ਸਮਾਰੋਹ ਕਾਲਜ ਦਾ ਝੰਡਾ ਉਤਾਰਨ ਦੀ ਰਸਮ ਉਪਰੰਤ ਰਾਸ਼ਟਰੀ ਗਾਣ ਨਾਲ ਸਫ਼ਲਤਾਪੂਰਵਕ ਸੰਪੰਨ ਹੋਇਆ। ਇਸ ਸਲਾਨਾ ਖੇਡ ਸਮਾਗਮ ਦੇ ਇਨਾਮ ਵੰਡ ਸਮਾਗਮ ’ਚ ਕਾਲਜ ਦੇ ਓ.ਐੱਸ.ਏ. ਦੇ ਅਹੁਦੇਦਾਰ, ਸਰਕਾਰੀ ਬ੍ਰਿਜਿੰਦਰਾ ਕਾਲਜ ਦੇ ਸਟਾਫ ਅਤੇ ਹੋਰ ਪਤਵੰਤੇ ਸੱਜਣ ਵਿਸ਼ੇਸ਼ ਰੂਪ ਚ ਹਾਜ਼ਰ ਹੋਏ।

16
531 views

Comment