logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਜਲ ਜੀਵਨ ਬਚਾਓ ਮੋਰਚਾ ਫ਼ਰੀਦਕੋਟ ਦੇ ਕਨਵੀਨਰ ਸ਼ੰਕਰ ਸ਼ਰਮਾ ਨੇ ਪ੍ਰਸ਼ਾਸਨ ਨੂੰ ਦੋ ਟੁੱਕ ਸਪਸ਼ਟ ਕੀਤਾ ਕਿ ਰਾਜਸਥਾਨ ਫੀਡਰ ਨਹਿਰ ਇੱਟਾਂ ਦੀ ਬਣੇਗੀ। ਮੋਰਚਾ ਸੰਘਰਸ਼ ਲਈ ਤਿਆਰ

ਸਤਿਕਾਰਯੋਗ ਸਾਥੀਓ, ਅੱਜ ਮਿਤੀ 19 ਮਾਰਚ ਨੂੰ ਜਲ ਜੀਵਨ ਬਚਾਓ ਮੋਰਚਾ ਵੱਲੋਂ ਰਾਜਸਥਾਨ ਨਹਿਰ ਦੀ ਲਾਈਨਿੰਗ ਨੂੰ ਲੈ ਕੇ ਇੱਟਾਂ ਦਾ ਮਾਡਲ ਮੁੜ ਨਵਿਂਆਉਣ ਸਬੰਧੀ ਇੱਕ ਮੰਗ ਪੱਤਰ ਮਾਣਯੋਗ ਅਸਿਸਟੈਂਟ ਡਿਪਟੀ ਕਮਿਸ਼ਨਰ ਸ੍ਰ ਬਿਕਰਮਜੀਤ ਜੀ ਨੂੰ ਦਿੱਤਾ ਗਿਆ। ਵਰ੍ਹਦੇ ਮੀਂਹ ਦੇ ਬਾਵਜੂਦ ਮੋਰਚੇ ਦੇ ਸਾਥੀ ਮੰਗ ਪੱਤਰ ਦੇਣ ਲਈ ਮਿਨੀ ਸੈਕਟਰੀਏਟ ਪਹੁੰਚੇ ਅਤੇ ਪ੍ਰਸ਼ਾਸਨ ਨੂੰ ਆਪਣੀ ਮੰਗ ਸਪਸ਼ਟ ਕੀਤੀ ਕਿ ਨਹਿਰਾਂ ਨੂੰ ਇੱਟਾਂ ਨਾਲ ਦੁਬਾਰਾ ਬਣਾ ਲਿਆ ਜਾਵੇ ਕਿਉਂਕਿ ਕੰਕਰੀਟ ਮਾਡਲ ਨਾਲ ਪਾਣੀ ਧਰਤੀ ਵਿੱਚ ਜੀਰਨਾ ਬੰਦ ਹੋ ਜਾਂਦਾ ਹੈ ਤੇ ਧਰਤੀ ਹੇਠਲੇ ਪਾਣੀ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਇਹ ਅਹਿਮ ਗੱਲਾਂ ਮੋਰਚਾ ਸਰਹਿੰਦ ਨਹਿਰ ਦੀ ਲਾਇਨਿੰਗ ਵੇਲੇ ਸਾਬਿਤ ਕਰ ਚੁੱਕਾ ਹੈ। ਇਸ ਮੌਕੇ ਜਲ ਜੀਵਨ ਬਚਾਓ ਮੋਰਚਾ ਕਨਵੀਨਰ ਸ਼ੰਕਰ ਸ਼ਰਮਾ, ਸ਼ਰਨਜੀਤ ਸਿੰਘ ਸਰਾਂ ਪ੍ਰਧਾਨ ਆਲ ਇੰਡੀਆ ਕਿਸਾਨ ਯੂਨੀਅਨ ਏਕਤਾ ਫਤਿਹ, ਮੋਰਚਾ ਨਿਗਰਾਨ ਕਮੇਟੀ ਮੈਂਬਰ ਕੇਵਲ ਕ੍ਰਿਸ਼ਨ ਕਟਾਰੀਆ, ਕੇਵਲ ਸਿੰਘ ਗਿੱਲ, ਗੁਰਜੀਤ ਸਿੰਘ ਹੈਰੀ ਢਿੱਲੋਂ, ਸਾਡੇ ਸੀਨੀਅਰ ਮੈਂਬਰ ਐਚਐਸ ਬਰਾੜ ਐਕਸ ਚੇਅਰਮੈਨ ਪੀਐੱਸਪੀਸੀਐਲ ਮਦਨ ਲਾਲ ਸ਼ਰਮਾ, ਸੰਨੀ ਸ਼ਾਮਿਲ ਹੋਏ। ਜਲਦੀ ਇੱਕ ਮੀਟਿੰਗ ਕਰਕੇ ਅੱਗੇ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਮੰਗ ਪੱਤਰ ਵਿੱਚ ਦਰਖਤਾਂ, ਸੀਪੇਜ ਦੇ ਨਾਲ ਨਾਲ ਲਾਇਨਿੰਗ ਸਮੇਂ ਇੱਕ ਨਿਗਰਾਨ ਕਮੇਟੀ ਬਣਾਉਣ ਦੀ ਮੰਗ ਵੀ ਰੱਖੀ ਗਈ ਜਿਸ ਵਿੱਚ 5 ਮੈਂਬਰ ਮੋਰਚੇ ਦੇ ਤੇ 5 ਮੈਂਬਰ ਨਹਿਰ ਮਹਿਕਮੇ ਦੇ ਹੋਣਗੇ। ਮੋਰਚਾ ਫ਼ਰੀਦਕੋਟ ਦੇ ਲੋਕਾਂ, ਸਮਾਜ ਸੇਵੀ ਸੰਸਥਾਵਾਂ ਅਤੇ ਸ਼ਹਿਰ ਦੇ ਐਮਸੀ ਸਾਹਿਬਾਨ ਨੂੰ ਵੀ ਸੱਦਾ ਦਿੰਦਾ ਹੈ ਕਿ ਆਓ ਇੱਕ ਵਾਰ ਫ਼ੇਰ ਸਰਕਾਰ ਦੇ ਇਸ ਕੁਦਰਤ ਵਿਰੋਧੀ ਫ਼ੈਸਲੇ ਦਾ ਵਿਰੋਧ ਕਰੀਏ ਤੇ ਦੱਸੀਏ ਕਿ ਫ਼ਰੀਦਕੋਟ ਦੇ ਲੋਕ ਸੁੱਤੇ ਨਹੀਂ ਹਨ ਸਗੋਂ ਆਪਣੇ ਹੱਕਾਂ ਅਤੇ ਮਾਂ ਕੁਦਰਤ ਪ੍ਰਤੀ ਸੁਹਿਰਦ ਤੇ ਸੁਚੇਤ ਹਨ।

4
243 views

Comment