ਸਮਾਣਾ ਵਿੱਚ ਪੰਜਾਬ ਬਚਾਉਣ ਵਾਲਿਆਂ ਪ੍ਰਤੀ ਸਖ਼ਤ ਰੋਸ ਪ੍ਰਦਰਸ਼ਨ
ਜੇ ਸਿਆਣਪ ਤੋ ਕੰਮ ਲੈਂਦੇ ਤਾਂ ਸਮਾਣਾ ਵਿੱਚ ਰੈਲੀ ਨਾ ਕਰਦੇ
ਸਮਾਣਾ ਵਿੱਚ ਪੰਜਾਬ ਬਚਾਉਣ ਵਾਲਿਆਂ ਪ੍ਰਤੀ ਸਖ਼ਤ ਰੋਸ
ਬਲਬੀਰ ਸਿੰਘ ਬੱਬੀ
ਜਦੋਂ 2015 ਦੇ ਵਿੱਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੁੰਦੇ ਹਨ ਛੇ ਮਹੀਨੇ ਬਾਅਦ ਬਰਗਾੜੀ ਦੀਆਂ ਗਲੀਆਂ ਵਿੱਚ ਉਸੇ ਸਰੂਪ ਨੂੰ ਬਹੁਤ ਗਲਤ ਤਰੀਕੇ ਨਾਲ ਖੰਡਤ ਕਰਕੇ ਗਲੀਆਂ ਦੇ ਵਿੱਚ ਅੰਗ ਖਿਲਾਰੇ ਗਏ ਉਸ ਤੋਂ ਬਾਅਦ ਸਮੁੱਚਾ ਪੰਜਾਬ ਹੀ ਨਹੀਂ ਦੇਸ਼ ਦੇ ਲੋਕਾਂ ਵਿੱਚ ਵੀ ਰੋਸ ਪ੍ਰਗਟ ਹੋਇਆ। ਉਸ ਵੇਲੇ ਅਕਾਲੀ ਭਾਜਪਾ ਸਰਕਾਰ ਸੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਅਵਤਾਰ ਸਿੰਘ ਮੱਕੜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ ਇਹਨਾਂ ਨੂੰ ਬਰਗਾੜੀ ਵਿੱਚ ਪਹੁੰਚਣ ਤੱਕ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਸਰਸੇ ਵਾਲੇ ਰਾਮ ਰਹੀਮ ਸਾਧ ਦੀ ਗੱਲਬਾਤ ਸਾਹਮਣੇ ਆਉਂਦੀ ਹੈ ਉਸ ਦੀ ਮਾਫੀ ਹੋਰ ਬੜਾ ਕੁਝ ਚੱਲਿਆ ਤੇ ਸ਼੍ਰੋਮਣੀ ਅਕਾਲੀ ਦਲ ਬੇਅਦਬੀ ਦੇ ਮੁੱਦੇ ਉੱਤੇ ਪੰਜਾਬ ਦੇ ਰਾਜਨੀਤਿਕ ਮੰਚ ਤੋਂ ਲੋਕਾਂ ਨੇ ਬਿਲਕੁਲ ਹੀ ਗਾਇਬ ਕਰ ਦਿੱਤਾ ਉਸ ਤੋਂ ਬਾਅਦ ਪੰਜਾਬ ਦੇ ਅਨੇਕਾਂ ਥਾਵਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੇ ਗੁਟਕਿਆਂ ਦੀ ਬੇਅਦਬੀ ਲਗਾਤਾਰ ਹੁੰਦੀ ਆ ਰਹੀ ਹੈ ਇਸ ਸਬੰਧ ਵਿੱਚ ਸਰਕਾਰਾਂ ਨੇ ਰੱਜ ਕੇ ਰਾਜਨੀਤੀ ਕੀਤੀ। ਜਿਲਾ ਪਟਿਆਲਾ ਦੇ ਸਮਾਣਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਦੇ ਕਨੂੰਨ ਸਬੰਧੀ ਜਗਜੀਤ ਸਿੰਘ ਫੌਜੀ ਨਾਮ ਦਾ ਵਿਅਕਤੀ ਪਿਛਲੇ 16 ਮਹੀਨਿਆਂ ਤੋਂ ਟਾਵਰ ਤੇ ਮੋਰਚਾ ਲਾਈ ਬੈਠਾ ਹੈ ਤੇ ਅੱਜ ਕੱਲ ਸਮਾਣਾ ਦੇ ਵਿੱਚ ਇਸ ਮਾਮਲੇ ਦੇ ਉੱਪਰ ਪੱਕਾ ਮੋਰਚਾ ਲੱਗਿਆ ਹੋਇਆ ਹੈ ਜੋ ਆਪਣੇ ਆਪ ਚਰਚਾ ਵਿੱਚ ਹੈ ਤੇ ਉੱਥੇ ਵੀ ਤਾ ਜੀ ਬੇਅਦਬੀ ਹੋ ਕੇ ਹਟੀ ਹੈ। ਇਸੇ ਦਰਮਿਆਨ ਪੰਜਾਬ ਬਚਾਓ ਸੁਖਬੀਰ ਬਾਦਲ ਲਿਆਓ ਰੈਲੀਆਂ ਬਾਦਲ ਦਲ ਵੱਲੋਂ ਸਮੁੱਚੇ ਪੰਜਾਬ ਵਿੱਚ ਕੀਤੀਆਂ ਜਾ ਰਹੀਆਂ ਹਨ ਤੇ ਇਕੱਠ ਕੀਤਾ ਜਾ ਰਿਹਾ ਹੈ ਪੰਜਾਬ ਬਚਾਓ ਸੁਖਬੀਰ ਬਾਦਲ ਦੀ ਰੈਲੀ ਅੱਜ ਉਸੇ ਸਮਾਣਾ ਸ਼ਹਿਰ ਵਿੱਚ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਸਬੰਧ ਵਿੱਚ ਟਾਵਰ ਮੋਰਚਾ ਲੱਗਿਆ ਹੋਇਆ ਹੈ ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਉਸ ਮੋਰਚੇ ਦੇ ਵਿੱਚ ਕਈ ਤਲਖੀਆਂ ਤੇ ਹੋਰ ਗੱਲਾਂ ਬਾਤਾਂ ਵੀ ਸਾਹਮਣੇ ਆ ਰਹੀਆਂ ਹਨ ਇਸ ਮੋਰਚੇ ਨੂੰ ਜਿਉਂ ਹੀ ਪਤਾ ਲੱਗਾ ਕਿ ਅੱਜ ਸੁਖਬੀਰ ਬਾਦਲ ਦੀ ਸਮਾਣਾ ਵਿੱਚ ਰੈਲੀ ਹੈ ਤਾਂ ਮੋਰਚੇ ਵਿੱਚ ਸ਼ਾਮਿਲ ਲੋਕਾਂ ਨੇ ਜਿਸ ਥਾਂ ਉਪਰ ਸੁਖਬੀਰ ਬਾਦਲ ਦੀ ਰੈਲੀ ਸੀ ਉਸ ਵੱਲ ਨੂੰ ਕੂਚ ਕਰ ਦਿੱਤਾ ਪੰਜਾਬ ਪੁਲਿਸ ਨੇ ਮਾਮਲੇ ਨੂੰ ਵਧਣ ਦੇ ਡਰ ਤੋਂ ਰੋਕਾਂ ਲਗਾਈਆਂ ਗਈਆਂ ਤੇ ਰੋਕਾਂ ਪਾਰ ਕਰਦੇ ਹੋਏ ਵੱਡੀ ਗਿਣਤੀ ਵਿੱਚ ਲੋਕ ਸੁਖਬੀਰ ਬਾਦਲ ਦੀ ਰੈਲੀ ਵੱਲ ਉਸ ਦਾ ਘਿਰਾਓ ਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਲਈ ਉਤਾਵਲੇ ਹੋ ਕੇ ਜਾ ਰਹੇ ਸਨ ਪੁਲਿਸ ਨੂੰ ਸਥਿਤੀ ਦਾ ਸਾਹਮਣਾ ਕਰਨਾ ਵੀ ਔਖਾ ਹੋ ਗਿਆ ਜਦੋਂ ਲੋਕਾਂ ਨੇ ਪੁਲਿਸ ਦੀਆਂ ਰੋਕਾਂ ਨੂੰ ਪਾਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਫਿਰ ਪੁਲਿਸ ਨੇ ਵੱਡੇ ਟਿੱਪਰ ਉਸ ਰਸਤੇ ਵਿੱਚ ਖੜ੍ਹੇ ਕਰ ਦਿੱਤੇ । ਡੀਐਸਪੀ ਸਮਾਣਾ ਹੱਥ ਜੋੜ ਕੇ ਲੋਕਾਂ ਅੱਗੇ ਬੇਨਤੀ ਕਰਦੇ ਨਜ਼ਰ ਆਏ ਕਿ ਤੁਸੀਂ ਅਜਿਹਾ ਕੁਝ ਨਾ ਕਰੋ ਪਰ ਗੁੱਸੇ ਵਿੱਚ ਆਏ ਹੋਏ ਲੋਕ ਸੁਖਬੀਰ ਬਾਦਲ ਦੀ ਰੈਲੀ ਵੱਲ ਨੂੰ ਕੂਚ ਕਰ ਰਹੇ ਸਨ। ਚਲੋ ਸਥਿਤੀ ਠੀਕ ਰਹੀ ਪੁਲਿਸ ਨੇ ਜਿੰਮੇਵਾਰੀ ਨਿਭਾਈ ਜੇਕਰ ਦੋਵੇਂ ਧਿਰਾਂ ਆਮ ਸਾਹਮਣੇ ਹੋ ਜਾਂਦੀਆਂ ਤਾਂ ਉਥੇ ਨਵਾਂ ਹੀ ਕੰਮ ਹੋ ਸਕਦਾ ਸੀ।
ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਸਮਾਣਾ ਦੇ ਵਿੱਚ ਬੇਅਦਬੀ ਦੇ ਸੰਬੰਧ ਵਿੱਚ ਮੋਰਚਾ ਲੱਗਿਆ ਹੋਇਆ ਹੈ ਜਿਹੜੀਆਂ ਪਿਛਲੀਆਂ ਬੇਅਦਬੀਆਂ ਹੋਈਆਂ ਸਨ ਉਸ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਨਾਮ ਸਿੱਧੇ ਤੌਰ ਉੱਤੇ ਆ ਰਿਹਾ ਸੀ ਤੇ ਦੋ ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਇਹਨਾਂ ਦੀ ਪੇਸ਼ੀ ਦੌਰਾਨ ਇਹਨਾਂ ਨੇ ਸਭ ਕੁਝ ਮੰਨਿਆ ਵੀ ਹੈ ਅਜਿਹੇ ਕਾਰਨਾਂ ਕਰਕੇ ਲੋਕਾਂ ਵਿੱਚ ਬਾਦਲ ਦਲ ਪ੍ਰਤੀ ਰੋਸ ਵੀ ਹੈ ਪਰ ਕਿੰਨਾ ਚੰਗਾ ਹੁੰਦਾ ਜੇ ਸਿਆਣਪ ਤੋਂ ਕੰਮ ਲੈਂਦਿਆਂ ਹੋਇਆ ਅੱਜ ਸਮਾਣਾ ਵਿੱਚ ਪੰਜਾਬ ਬਚਾਓ ਰੈਲੀ ਨਾ ਕੀਤੀ ਜਾਂਦੀ ਜਾਂ ਮੀਂਹ ਦੇ ਬਹਾਨੇ ਕਾਰਨ ਰੱਦ ਕਰ ਦਿੱਤੀ ਜਾਂਦੀ ਪਰ ਨਹੀਂ ਜਿਨਾਂ ਰਾਜਨੀਤਿਕ ਆਗੂਆਂ ਨੂੰ ਗੁਆਚੀ ਸਿਆਸੀ ਕੁਰਸੀ ਦਿਖਦੀ ਹੈ ਉਹਨਾਂ ਲਈ ਕੋਈ ਮੋਰਚਾ ਜਾਂ ਕੁਝ ਹੋਰ ਕੁਝ ਨਹੀਂ।