ਦੀ ਰੈਵੀਨਿਊ ਅਫਸਰ ਅਤੇ ਇੰਮਲਾਈਜ਼ ਰਿਟਾਇਰਡ ਐਸੋਸੀਏਸ਼ਨ ਜਿਲਾ ਫਰੀਦਕੋਟ ਦੀ ਵਿਸ਼ੇਸ਼ ਮੀਟਿੰਗ ਹੋਈ- ਰਜਿੰਦਰ ਸਰਾਂ
ਫਰੀਦਕੋਟ:15,ਮਾਰਚ ( ਨਾਇਬ ਰਾਜ)
ਅੱਜ ਸਥਾਨਕ ਜਿਲਾ ਰੈਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫਰੀਦਕੋਟ ਵਿਖੇ ਦੀ ਰੈਵੀਨਿਊ ਅਫਸਰ ਅਤੇ ਇੰਮਲਾਈਜ਼ ਰਿਟਾਇਰਡ ਐਸੋਸੀਏਸ਼ਨ ਜਿਲਾ ਫਰੀਦਕੋਟ ਦੀ ਵਿਸ਼ੇਸ਼ ਇੱਕਤਰਤਾ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਸਰਾਂ ਰਿਟਾਇਰਡ ਨਾਇਬ ਤਹਿਸੀਲਦਾਰ ਤੇ ਜਰਨਲ ਸਕੱਤਰ ਰਾਜਾ ਰਵਿੰਦਰ ਸਿੰਘ ਨਾਇਬ ਤਹਿਸੀਲਦਾਰ (ਰਿਟਾ.) ਦੀ ਰਹਿਨੁਮਾਈ ਹੇਠ ਹੋਈ। ਇਸ ਮੀਟਿੰਗ ਵਿੱਚ ਐਸੋਸੀਏਸ਼ਨ ਦੀਆਂ ਸਾਂਝੀਆਂ ਮੰਗਾਂ ਜੋ ਪਿਛਲੇ ਸਮੇਂ ਤੋ ਸਰਕਾਰ ਵੱਲੋ ਵਿਚਾਰੀਆਂ ਨਹੀ ਗਈਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਜਿੰਨਾ ਵਿੱਚ ਸਾਰੇ ਪੈਨਸ਼ਨਰਜ ਨੂੰ ਛੇਵੇਂ ਪੇ ਕਮਿਸ਼ਨ ਦਾ ਬਕਾਇਆ ਦਿੱਤਾ ਜਾਵੇ,ਡੀ.ਏ ਦੀਆ ਪੈਂਡਿੰਗ ਕਿਸ਼ਤਾਂ ਤੁਰੰਤ ਦਿੱਤੀਆ ਜਾਣ ਤੇ ਇਹਨਾਂ ਦਾ ਬਣਦਾ ਬਕਾਇਆ ਤੁਰੰਤ ਰਿਲੀਜ ਕੀਤਾ ਜਾਵੇ,ਐਲ.ਟੀ.ਸੀ ਦਾ ਬਕਾਇਆ ਅਤੇ ਨਵੇਂ ਪੇ ਸਕੇਲਾਂ ਅਨੁਸਾਰ ਦਿੱਤਾ ਜਾਵੇ,01.01.2016 ਤੋਂ ਰਿਵਾਈਜ਼ਡ ਸਕੇਲਾਂ ਦਾ ਐਲ.ਟੀ.ਸੀ ਦਿੱਤਾ ਜਾਵੇ,ਸੱਤਵਾਂ ਪੇ ਕਮਿਸ਼ਨ ਤੁਰੰਤ ਗਠਿਤ ਕੀਤਾ ਜਾਵੇ ਅਤੇ ਸਮਾਂ ਬੱਧ ਕਰਕੇ ਤੁਰੰਤ ਰਿਪੋਰਟ ਜਾਰੀ ਕੀਤੀ ਜਾਵੇ। ਐਸੋਸੀਏਸ਼ਨ ਵੱਲੋ ਜਿੰਨਾਂ ਮੰਗਾਂ ਦਾ ਪ੍ਰੈੱਸ ਨੋਟ ਵਿਚ ਜਿਕਰ ਕੀਤਾ ਗਿਆ ਹੈ ਇਹਨਾਂ ਵਿੱਚ ਪੰਜਾਬ ਦੇ ਸਾਰੇ ਕਰਮਚਾਰੀ ਆਉਂਦੇ ਹਨ। ਅੱਜ ਦੀ ਮੀਟਿੰਗ ਵਿੱਚ ਜਿੰਨਾ ਮੈਂਬਰ ਨੇ ਸ਼ਿਰਕਤ ਕੀਤੀ ਉਹਨਾਂ ਵਿੱਚ ਹਰਕੀਰਤ ਸਿੰਘ ਨਾਇਬ ਤਹਿਸੀਲਦਾਰ ਰਿਟਾ.,ਜਗਦੀਸ਼ ਕੁਮਾਰ ਕਾਨੂੰਗੋ,ਗੁਰਮੀਤ ਸਿੰਘ ਕਾਨੂੰਗੋ,ਰਣਜੀਤ ਸਿੰਘ ਕਾਨੂੰਗੋ,ਕੌਰ ਸਿੰਘ ਕਾਨੂੰਗੋ,ਸੁਖਵਿੰਦਰ ਪਾਲ ਕਾਨੂੰਗੋ,ਸੁਖਦੇਵ ਸਿੰਘ ਪਟਵਾਰੀ ਅਤੇ ਨਾਹਰ ਸਿੰਘ ਰਿਟਾਇਰਡ ਆਰਮੀ ਆਫੀਸਰ ਸ਼ਾਮਲ ਹੋਏ।