ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਦੇ ਕਾਲਜ ਭਾਸ਼ਾ ਮੰਚ ਵੱਲੋਂ ਕੰਧ-ਪੱਤ੍ਰਿਕਾ 'ਸੁਨਹਿਰੀ ਕਲਮਾਂ' ਦਾ 14ਵਾਂ ਅੰਕ ਜਾਰੀ
ਫਰੀਦਕੋਟ:15,ਮਾਰਚ ( ਨਾਇਬ ਰਾਜ)
ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ ਦੇ ਕਾਲਜ ਭਾਸ਼ਾ ਮੰਚ ਵੱਲੋਂ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਦੀ ਯੋਗ ਰਹਿਨੁਮਾਈ ਹੇਠ ਕੰਧ-ਪੱਤ੍ਰਿਕਾ 'ਸੁਨਹਿਰੀ ਕਲਮਾਂ' ਦੇ 14ਵੇਂ ਅੰਕ ਨੂੰ ਜਾਰੀ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਗੁਲਸ਼ਨ ਕੁਮਾਰ ਆਹੂਜਾ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਇਸ ਸ਼ਲਾਘਾਯੋਗ ਸਾਹਿਤਕ ਉਪਰਾਲੇ ਲਈ ਕਾਲਜ ਦੇ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ, ਕਾਲਜ ਭਾਸ਼ਾ ਮੰਚ ਦੇ ਸਰਪ੍ਰਸਤ ਅਤੇ ਮੁੱਖ ਸੰਪਾਦਕ ਪ੍ਰੋ.ਬੀਰਇੰਦਰਜੀਤ ਸਿੰਘ, ਇੰਚਾਰਜ ਪ੍ਰੋ. ਰਾਜੇਸ਼ਵਰੀ ਦੇਵੀ, ਪ੍ਰੋ. ਮਨਵਿੰਦਰ ਕੌਰ, ਪ੍ਰੋ. ਜਸਬੀਰ ਕੌਰ ਅਤੇ ਸਾਰੇ ਅਹੁਦੇਦਾਰ-ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ, ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ, ਸ਼ਿਵਜੀਤ ਸਿੰਘ ਸੰਘਾ, ਪ੍ਰਿੰ. ਕੁਮਾਰ ਜਗਦੇਵ ਸਿੰਘ ਬਰਾੜ, ਕੰਵਰਜੀਤ ਸਿੰਘ, ਪ੍ਰਸਿੱਧ ਸ਼ਾਇਰਾਂ ਅਤੇ ਲੇਖਕਾਂ ਵਿੱਚੋਂ ਅਜ਼ੀਮ ਸ਼ੇਖਰ(ਯੂ.ਕੇ.), ਜਸਵਿੰਦਰ ਰੱਤੀਆਂ (ਯੂ.ਕੇ.), ਪ੍ਰੀਤ ਮਨਪ੍ਰੀਤ (ਕੈਨੇਡਾ), ਜੱਗੀ ਜੌਹਲ (ਆਸਟ੍ਰੇਲੀਆ), ਜੀਤ ਸੁਰਜੀਤ (ਬੈਲਜੀਅਮ) ਨੇ ਸ਼ਿਰਕਤ ਕੀਤੀ।
ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਨੇ ਦੱਸਿਆ ਕਿ ਸਾਡੇ ਕਾਲਜ ਭਾਸ਼ਾ ਮੰਚ ਅਤੇ ਵਿਦਿਆਰਥੀ-ਲੇਖਕਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਪ੍ਰੇਰਨਾਸਰੋਤ ਸਖ਼ਸ਼ੀਅਤਾਂ ਅਤੇ ਦੁਨੀਆਂ ਭਰ ਵਿੱਚ ਨਾਮਣਾ ਖੱਟਣ ਵਾਲੇ ਪ੍ਰਸਿੱਧ ਸ਼ਾਇਰਾਂ ਤੇ ਲੇਖਕਾਂ ਨੇ 'ਸੁਨਹਿਰੀ ਕਲਮਾਂ' ਦਾ 14ਵਾਂ ਅੰਕ ਜਾਰੀ ਕੀਤਾ ਅਤੇ ਵਿਦਿਆਰਥੀਆਂ ਨੂੰ ਹੋਰ ਵਧੀਆ ਲਿਖਣ ਦੀ ਪ੍ਰੇਰਣਾ ਦਿੱਤੀ ਹੈ। ਵਿਦਿਆਰਥੀ-ਲੇਖਕਾਂ ਦੀਆਂ ਮਾਤ ਭਾਸ਼ਾ ਅਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਰਚਨਾਵਾਂ ਜਿਵੇਂ ਕਿ ਗੀਤ, ਕਵਿਤਾਵਾਂ, ਲੇਖ, ਕਹਾਣੀਆਂ, ਪੋਸਟਰ ਆਦਿ ਇਸ ਕੰਧ-ਪੱਤ੍ਰਿਕਾ 'ਸੁਨਹਿਰੀ ਕਲਮਾਂ' ਦੇ 14ਵੇਂ ਅੰਕ ਦਾ ਸ਼ਿੰਗਾਰ ਬਣੀਆਂ ਹਨ। ਇਸ ਮੌਕੇ ਕਾਲਜ ਪ੍ਰੋ. ਸੰਦੀਪ ਸਿੰਘ, ਪ੍ਰੋ. ਰਣਜੀਤ ਸਿੰਘ ਬਾਜਵਾ, ਡਾ. ਰੁਪਿੰਦਰਜੀਤ ਕੌਰ, ਪ੍ਰੋ. ਸੁਖਪਾਲ ਕੌਰ, ਪ੍ਰੋ. ਫੈਨੀ ਚਾਵਲਾ, ਡਾ. ਰਤਨ ਲਾਲ, ਪ੍ਰੋ. ਕਰਮਜੀਤ ਸਿੰਘ, ਪ੍ਰੋ. ਰਿੰਮੀ ਅਤੇ ਕਾਲਜ ਭਾਸ਼ਾ ਮੰਚ ਦੇ ਵਿਦਿਆਰਥੀ ਹਾਜ਼ਰ ਸਨ।