logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਗ੍ਰੰਟੀਆਂ ਪੂਰੀਆਂ ਕਰਨ ਵਾਲੀ ਮਾਨ ਸਰਕਾਰ ਨੇ ਔਰਤਾਂ ਨਾਲ ਕੀਤਾ ਵਾਅਦਾ ਪੂਰਾ ਕਰਕੇ

ਗ੍ਰੰਟੀਆਂ ਪੂਰੀਆਂ ਕਰਨ ਵਾਲੀ ਮਾਨ ਸਰਕਾਰ ਨੇ ਔਰਤਾਂ ਨਾਲ ਕੀਤਾ ਵਾਅਦਾ ਪੂਰਾ ਕਰਕੇ ਵਿਰੋਧੀਆਂ ਦਾ ਮੂੰਹ ਬੰਦ ਕੀਤਾ- ਗੁਰਵਿੰਦਰ ਕੌਰ
ਆਮ ਆਦਮੀ ਪਾਰਟੀ ਹਲਕਾ ਮਹਿਲਾ ਵਿੰਗ ਅਹੁਦੇਦਾਰਾਂ ਨੇ ਜਾਗੋ ਕੱਢ ਕੇ ਜਾਗਰੂਕਤਾ ਅਭਿਆਨ ਕੀਤਾ ਸੁਰੂ
ਸ੍ਰੀ ਅਨੰਦਪੁਰ ਸਾਹਿਬ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੁਣ ਗ੍ਰੰਟੀਆਂ ਪੂਰੀਆਂ ਕਰਨ ਵਾਲੀ ਸਰਕਾਰ ਬਣ ਗਈ ਹੈ। ਆਮ ਆਦਮੀ ਪਾਰਟੀ ਨੇ ਚੋਣ ਤੋ ਪਹਿਲਾ ਜੋ ਵਾਅਦਾ ਪੰਜਾਬ ਦੀਆਂ ਮਹਿਲਾਵਾਂ ਨਾਲ ਕੀਤਾ ਸੀ ਉਸ ਨੂੰ 1000 ਰੁਪਏ ਅਤੇ 1500 ਰੁਪਏ ਦੇ ਕੇ ਪੂਰਾ ਕਰ ਦਿੱਤਾ ਹੈ। ਪੰਜਾਬ ਵਿਧਾਨ ਸਭਾ ਦੀਆਂ 2027 ਵਿਚ ਹੋਣ ਵਾਲੀਆਂ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਨੂੰ ਪੰਜਾਬ ਦੀਆਂ ਔਰਤਾਂ ਮੂੰਹ ਤੋੜਵਾ ਜਵਾਬ ਦੇਣਗੀਆਂ।
ਇਹ ਪ੍ਰਗਟਾਵਾ ਆਪ ਦੀ ਹਲਕਾ ਮਹਿਲਾ ਕੋਆਰਡੀਨੇਟਰ ਗੁਰਵਿੰਦਰ ਕੌਰ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਵਿਸੇਸ਼ ਜਾਗੋ ਮੁਹਿੰਮ ਜਾਗਰੂਕਤਾ ਅਭਿਆਨ ਨੂੰ ਸੁਰੂ ਕਰਨ ਮੌਕੇ ਕੀਤਾ। ਉਨ੍ਹਾਂ ਦੇ ਨਾਲ ਜਿਲ੍ਹਾ ਕੋਆਰਡੀਨੇਟਰ ਅਮ੍ਰਿਤ ਕੌਰ ਨਾਗਰਾ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਮਾਤਾ ਬਲਵਿੰਦਰ ਕੌਰ ਬੈਂਸ ਸਮੇਤ ਹਲਕੇ ਦੀਆਂ ਸੈਂਕੜੇ ਮਹਿਲਾ ਵਰਕਰ, ਪੰਚ, ਸਰਪੰਚ ਅਤੇ ਅਹੁਦੇਦਾਰ ਮੋਜੂਦ ਸਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਗ੍ਰੰਟੀਆਂ ਪੂਰੀਆਂ ਕਰਨ ਵਾਲੀ ਮਾਨ ਸਰਕਾਰ ਨੇ ਸਾਰੀਆਂ ਰਵਾਇਤੀ ਪਾਰਟੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ। ਹੁਣ ਆਪ ਦੀ ਸਰਕਾਰ ਲੋਕਾਂ ਦੀਆਂ ਆਸਾਂ ਤੋ ਵੀ ਵੱਧ ਕੇ ਕੰਮ ਕਰ ਰਹੀ ਹੈ। ਪੰਜਾਬ ਵਿੱਚ ਸਿਹਤ ਅਤੇ ਸਿੱਖਿਆ ਸੁਧਾਰ, ਬੁਨਿਆਦੀ ਢਾਂਚੇ ਦਾ ਵਿਕਾਸ, ਮੁਫਤ ਬਿਜਲੀ ਸਪਲਾਈ, ਖੇਤਾਂ ਦੀਆਂ ਟੇਲਾ ਤੱਕ ਸਿੰਚਾਈ ਲਈ ਪਾਣੀ ਪਹੁੰਚਾਉਣ ਵਰਗੇ ਜਿਕਰਯੋਗ ਫੈਸਲੇ ਲਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅਸੀ ਪੰਜਾਬੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਉਪਰੰਤ ਇਹ ਜਾਗੋ ਜਾਗਰੂਕਤਾ ਅਭਿਆਨ ਸੁਰੂ ਕੀਤਾ ਹੈ, ਜਿਸ ਵਿਚ ਮਹਿਲਾਵਾਂ ਭਰਪੂਰ ਸਹਿਯੋਗ ਦੇ ਰਹੀਆਂ ਹਨ। ਜਦੋ ਵੀ ਵਿਰੋਧੀ ਬੇਲੋੜੀ ਖੁਕਤਾਚੀਨੀ ਕਰਕੇ ਸਸਤੀ ਸੋਹਰਤ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ ਪਿੰਡ, ਗਲੀ ਗਲੀ ਵਿਚ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਚੱਲ ਰਹੀ ਹੈ। ਇਸ ਮੌਕੇ ਮਹਿਲਾਵਾ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਅੱਜ ਇਸ ਜਾਗਰੂਕਤਾ ਜਾਗੋ ਰੈਲੀ ਵਿਚ ਗੁਰਵਿੰਦਰ ਕੌਰ ਮਾਤਾ ਸ੍ਰੀ ਹਰਜੋਤ ਸਿੰਘ ਜੀ ਬੈਂਸ , ਅੰਮ੍ਰਿਤ ਨਾਗਰਾ ਜ਼ਿਲਾ ਪ੍ਰਧਾਨ , ਰਣਜੀਤ ਕੌਰ ਹਰਸਾ ਬੇਲਾ , ਮਧੂ ਬਾਲਾ ਸਰਪੰਚ, ਗੁਰਵਿੰਦਰ ਕੌਰ ਸੇਖੋ ਹਲਕਾ ਕੋਆਰਡੀਨੇਟਰ , ਰੀਟਾ ਬਾਲਾ ਅਪਰ ਪੱਟੀ , ਚੇਅਰਮੈਨ ਮਮਤਾ ਦੇਵੀ, ਹਰਦੀਪ ਰਾਏਪੁਰ, ਹਰਪਾਲ ਕੌਰ, ਮਨਜੀਤ ਕੌਰ, ਹਰਜੀਤ ਕੌਰ, , ਪ੍ਰਕਾਸ਼ ਕੌਰ, ਰਿੰਕੀ, ਅਮਰਜੋਤ, ਸੀਸ਼ਮਾ, ਹਰਪ੍ਰੀਤ ਕੌਰ ਬਰਾਰੀ , ਜਸਪ੍ਰੀਤ ਕੌਰ ਨੇ ਮਾਵਾ ਧੀਆਂ ਸਤਿਕਾਰ ਯੋਜਨਾ ਦੇ ਲਾਗੂ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਹੈ।

15
693 views

Comment