-ਗੁਰਦੁਆਰਾ ਅਕਾਲਗੜ੍ਹ ਸਾਹਿਬ ਫਰੀਦਕੋਟ ਵਿਖੇ ਚੇਤ ਦੀ ਸੰਗਰਾਂਦ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ 14 ਮਾਰਚ-ਗੋਗਾ ਪ੍ਰਧਾਨ
-ਗੁਰਦੁਆਰਾ ਅਕਾਲਗੜ੍ਹ ਸਾਹਿਬ ਫਰੀਦਕੋਟ ਵਿਖੇ ਚੇਤ ਦੀ ਸੰਗਰਾਂਦ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ 14 ਮਾਰਚ-ਗੋਗਾ ਪ੍ਰਧਾਨ
-ਗੁਰਦੁਆਰਾ ਸਾਹਿਬ ਵਿਖੇ ਸੰਗਰਾਂਦ ਤੇ ਚਾਹ ਤੇ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ
ਫਰੀਦਕੋਟ:13,ਮਾਰਚ (ਕੰਵਲ ਸਰਾਂ) ਗੁਰਦੁਆਰਾ ਅਕਾਲਗੜ੍ਹ ਸਾਹਿਬ ਬਾਠਾਂ ਵਾਲਾ ਮੁਹੱਲਾ ਫਰੀਦਕੋਟ ਵਿਖੇ ਚੇਤ ਦੀ ਸੰਗਰਾਂਦ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ 14 ਮਾਰਚ ਦਿਨ ਸ਼ਨਿਚਰਵਾਰ ਨੂੰ ਸਵੇਰੇ 8 ਵਜੇ ਤੋ 10 ਵਜੇ ਤੱਕ ਪਾਏ ਜਾਣਗੇ । ਸਵੇਰੇ 10 ਵਜੇ ਤੋੰ 11 ਵਜੇ ਤੱਕ ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ ਦੇ ਰਾਗੀ ਜੱਥੇ ਵੱਲੋ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀ ਨਿਹਾਲ ਕੀਤਾ ਜਾਵੇਗਾ ਅਤੇ ਉਪਰੰਤ 11 ਵਜੇ ਅਰਦਾਸ ਹੋਵੇਗੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਗਾ ਵੱਲੋ ਸ਼ਹਿਰ ਨਿਵਾਸੀਆ ਤੇ ਮੁਹੱਲਾ ਨਿਵਾਸੀਆ ਨੂੰ ਬੇਨਤੀ ਕੀਤੀ ਕੀਤਾ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਸਮੇਂ ਸਿਰ ਪਹੁੰਚ ਕੇ ਗੁਰੂ ਘਰ ਦੀਆ ਖੁਸ਼ੀਆ ਪ੍ਰਾਪਤ ਕਰੋ। ਗੋਗਾ ਪ੍ਰਧਾਨ ਨੇ ਦੱਸਿਆ ਕਿ ਪਾਠ ਦੇ ਆਰੰਭ ਵਿਚ ਗੁਰਦੁਆਰਾ ਸਾਹਿਬ ਵਿਖੇ ਚਾਹ ਤੇ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਸਮਾਪਤੀ ਉਪਰੰਤ ਗੁਰੂ ਦਾ ਲੰਗਰ ਅਤੁੱਟ ਵਰਤੇਗਾ ।