ਹਲਕਾ ਜ਼ੀਰਾ ਤੋ ਕਾਂਗਰਸ ਦੇ ਸੀਨੀਅਰ ਆਗੂ ਕੁਲਬੀਰ ਸਿੰਘ ਜੀਰਾ ਨੂੰ ਚਾਹੁੰਣ ਵਾਲਿਆਂ ਦਾ ਕਾਫ਼ਲਾ ਲੰਮਾ ਹੁੰਦਾ ਜਾ ਰਿਹਾ
ਹਰਦੇਵ ਸਿੰਘ ਪੰਨੂ 11 ਮਾਰਚ (ਮੋਗਾ) ਜਿਓ ਜਿਓ ਵਿਧਾਨ ਸਭਾ 2027 ਚੋਣਾਂ ਨੇੜੇ ਆ ਰਹੀਆਂ ਪੰਜਾਬ ਚ ਇਲੈਕਸ਼ਨ ਲੜਣ ਵਾਲੇ ਚਾਹਵਾਨਾਂ ਦੀਆਂ ਇਲੈਕਸ਼ਨ ਪ੍ਰਤੀ ਗਤੀਵਿਧੀਆਂ ਤੇਜ਼ ਹੁੰਦੀਆਂ ਨਜ਼ਰ ਆ ਰਹੀਆ ਇਸੇ ਤਰ੍ਹਾਂ ਹਲਕਾ ਜ਼ੀਰਾ ਤੋ ਕੁਲਬੀਰ ਸਿੰਘ ਜੀਰਾ ਤੋ ਜੋ ਕਿ ਹਮੇਸਾ ਐਕਸ਼ਨ ਮੂਡ ਵਿੱਚ ਰਹਿੰਦੇ ਪਿਛਲੇ ਦਿਨਾਂ ਤੋ ਕੁਲਬੀਰ ਸਿੰਘ ਨੇ ਪਿੰਡਾਂ ਵਿੱਚ ਸਰਗਰਮੀਆਂ ਹੋਰ ਵੀ ਤੇਜ਼ ਕਰ ਦਿੱਤੀਆ ਆਪਣੇ ਨਾਲ ਕਾਂਗਰਸੀ ਵਰਕਰਾਂ ਦਾ ਕਾਫ਼ਲਾ ਲੰਮਾ ਕਰਨ ਲਈ ਪਿਛਲੇ ਲੰਘੇ ਕੁਝ ਦਿਨਾਂ ਤੋ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਕਟਾਰੀਆ ਨੂੰ ਜ਼ਬਰਦਸਤ ਝਟਕੇ ਦਿੰਦੇ ਹੋਏ ਨਜ਼ਰ ਆ ਰਹੇ ਅਤੇ ਬਹੁਗਿਣਤੀ ਵਿੱਚ ਆਪ ਵਰਕਰਾਂ ਨੂੰ ਆਪਣੇ ਨਾਲ ਲੈ ਕੇ ਚੱਲਣ ਲਈ ਸਫਲ ਹੋ ਰਹੇ ਪਿੰਡ ਬੂਟੇਵਾਲਾ ਤੋ ਬਾਅਦ ਸੱਧਰਵਾਲਾ ਦੇ ਆਪ ਵਰਕਰਾਂ ਅਤੇ ਵੱਖ ਵੱਖ ਪਾਰਟੀਆਂ ਦੇ ਵਰਕਰਾਂ ਨੇ ਕਾਂਗਰਸ ਦਾ ਪੱਲਾ ਫੜਿਆ ਅੱਜ ਫਿਰ ਤੋਂ ਆਮ ਆਦਮੀ ਪਾਰਟੀ ਉਸ ਹੋਰ ਵੱਡਾ ਝਟਕਾ ਦਿੱਤਾ ਜਦੋਂ ਪਿੰਡ ਅੰਮੀ ਵਾਲਾ ਪਿੰਡ ਦੇ ਮਜੂਦਾ ਸਰਪੰਚ ਹਰਪ੍ਰੀਤ ਸਿੰਘ ਹੀਰਾ ਨੇ ਸਾਥੀਆਂ ਸਮੇਤ ਆਪ ਛੱਡ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ ਇਸ ਮੌਕੇ ਕੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਆਉਣ ਵਾਲੇ ਸਾਰੇ ਵਰਕਰਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ