logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

-ਲਾਇਨਜ਼ ਕਲੱਬ ਫਰੀਦਕੋਟ ਵੱਲੋ ਪੰਜਾਬ ਡਿਗਰੀ ਕਾਲਜ ਮਹਿਮੂਆਣਾ ਵਿਖੇ ਮਾਨਸਿਕ ਸਿਹਤ ਸਬੰਧੀ ਲਗਾਇਆ ਗਿਆ ਸੈਮੀਨਾਰ- ਰਜਨੀਸ਼ ਗਰੋਵਰ

-ਲਾਇਨਜ਼ ਕਲੱਬ ਫਰੀਦਕੋਟ ਵੱਲੋ ਪੰਜਾਬ ਡਿਗਰੀ ਕਾਲਜ ਮਹਿਮੂਆਣਾ ਵਿਖੇ ਮਾਨਸਿਕ ਸਿਹਤ ਸਬੰਧੀ ਲਗਾਇਆ ਗਿਆ ਸੈਮੀਨਾਰ- ਰਜਨੀਸ਼ ਗਰੋਵਰ
-ਸੈਮੀਨਾਰ ਵਿੱਚ ਡਾ.ਚੰਦਰ ਸ਼ੇਖਰ ਕੱਕੜ ਤੇ ਡਾ.ਅਕਰਮ ਸਿੰਘ ਬਰਾੜ ਨੂੰ ਕੀਤਾ ਗਿਆ ਸਨਮਾਨਿਤ

ਫਰੀਦਕੋਟ:11,ਮਾਰਚ ( ਕੰਵਲ ਸਰਾਂ) ਬੀਤੇ ਦਿਨੀਂ ਲਾਇਨਜ਼ ਕਲੱਬ ਫਰੀਦਕੋਟ ਵੱਲੋ ਮਾਨਸਿਕ ਸਿਹਤ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਸੈਮੀਨਾਰ ਪੰਜਾਬ ਡਿਗਰੀ ਕਾਲਜ ਮਹਿਮੂਆਣਾ ਵਿਖੇ ਮੋਹਿਤ ਗੁਪਤਾ ਕਲੱਬ ਪ੍ਰਧਾਨ ਤੇ ਰਜਨੀਸ਼ ਗਰੋਵਰ ਲਾਇਨਜ਼ ਕਲੱਬਾਂ ਦੇ ਡਿਪਟੀ ਗਵਰਨਰ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡਾ.ਚੰਦਰ ਸ਼ੇਖਰ ਸਿਵਲ ਸਰਜਨ ਫਰੀਦਕੋਟ (ਰਿਟਾ.) ਅਤੇ ਸੈਮੀਨਾਰ ਦੇ ਮੁੱਖ ਬੁਲਾਰੇ ਡਾ. ਅਕਰਮ ਸਿੰਘ ਬਰਾੜ ਨੇ ਸ਼ਿਰਕਤ ਕੀਤੀ। ਇਸ ਤੋ ਇਲਾਵਾ ਸੈਮੀਨਾਰ ਵਿੱਚ ਸਨਮਾਨਿਤ ਮਹਿਮਾਨ ਜਨਜੀਤ ਸਿੰਘ ਸੇਖੋਂ,ਵਿਸ਼ੇਸ਼ ਮਹਿਮਾਨ ਸੁਮੀਤ ਸੁਖੀਜਾ,ਡਾਇਰੈਕਟਰ ਜਰਮਨ ਜੀਤ ਸਿੰਘ ਸੰਧੂ ਸ਼ਾਮਲ ਹੋਏ। ਲਾਇਨਜ਼ ਕਲੱਬ ਫਰੀਦਕੋਟ ਦੇ ਮੈਬਰ ਜਿੰਨਾਂ ਵਿੱਚ ਗੁਰਮੇਲ ਜੱਸਲ,ਐਸ.ਐਸ.ਬੇਦੀ,ਕਲੱਬ ਕੈਸ਼ੀਅਰ ਦਵਿੰਦਰ ਧੀਂਗੜਾ,ਭੁਪਿੰਦਰ ਪਾਲ ਸਿੰਘ,ਮਦਨ ਮੁਖੀਜਾ, ਲੁਕਿੰਦਰ ਸ਼ਰਮਾਂ ਆਦਿ ਹਾਜ਼ਰ ਸਨ। ਸੈਮੀਨਾਰ ਨਾਲ ਵਿੱਚ ਜਿੰਨਾ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਉਹਨਾਂ ਵਿੱਚ ਡਾ.ਚੰਦਰ ਸ਼ੇਖਰ ਕੱਕੜ, ਰਜਨੀਸ਼ ਗਰੋਵਰ, ਮੋਹਿਤ ਗੁਪਤਾ ਅਤੇ ਡਾ.ਅਕਰਮ ਸਿੰਘ ਬਰਾੜ ਸਨ। ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆ ਦੱਸਿਆ ਕਿ ਅਸੀ ਆਪਣੀ ਸਿਹਤ ਨੂੰ ਕਿਸ ਤਰਾ ਤੰਦਰੁਸਤ ਰੱਖ ਸਕਦੇ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਸੈਮੀਨਾਰ ਦੌਰਾਨ ਡਾ. ਚੰਦਰ ਸ਼ੇਖਰ ਸਿਵਲ ਸਰਜਨ ਫਰੀਦਕੋਟ (ਰਿਟਾ.) ਤੇ ਡਾ.ਅਕਰਮ ਸਿੰਘ ਬਰਾੜ ਨੂੰ ਸ਼ਾਨਦਾਰ ਉਪਹਾਰ ਦੇ ਕੇ ਸਨਮਾਨਿਤ ਕੀਤਾ ਗਿਆ। ਸੈਮੀਨਾਰ ਦੇ ਅਖੀਰ ਵਿੱਚ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਭੁਪਿੰਦਰਪਾਲ ਸਿੰਘ ਨੇ ਸਾਰਿਆ ਦਾ ਸੈਮੀਨਾਰ ਤੇ ਪਹੁੰਚਣ ਤੇ ਕਲੱਬ ਮੈਬਰਾਂ ਤੇ ਕਾਲਜ ਦੀ ਮੈਨੇਜਮੈਂਟ ਦਾ ਧੰਨਵਾਦ ਕੀਤਾ।

0
369 views

Comment