ਐਸ. ਡੀ .ਓ . ਹੇਮ ਰਾਜ ਬਣੇ ਸ਼ਹੀਦ ਭਗਤ ਸਿੰਘ ਵੈਲਫੇਅਰ ਸੋਸਾਇਟੀ ਦੇ ਮੈਂਬਰ
ਗੁਰਦਾਸਪੁਰ 8 ਮਾਰਚ
ਐਸ. ਡੀ .ਓ . ਹੇਮ ਰਾਜ ਬਣੇ ਸ਼ਹੀਦ ਭਗਤ ਸਿੰਘ ਵੈਲਫੇਅਰ ਸੋਸਾਇਟੀ ਦੇ ਮੈਂਬਰ
ਸ਼ਹੀਦ ਭਗਤ ਸਿੰਘ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸ੍ਰੀ ਰਮੇਸ਼ ਪਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੋਸਾਇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਸੁਸਾਇਟੀ ਦੇ ਦਫਤਰ ਪਿੰਡ ਦਬੁਰਜੀ ਸ਼ਾਮ ਸਿੰਘ ਵਿਖੇ ਹੋਈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਰਿਟਾਇਰਡ ਐਸ ਡੀ ਓ ਹੇਮ ਰਾਜ ਜੀ ਨੂੰ ਸ਼ਹੀਦ ਭਗਤ ਸਿੰਘ ਵੈਲਫੇਅਰ ਸੋਸਾਇਟੀ ਦੀਨਾਨਗਰ ਦਾ ਮੈਂਬਰ ਚੁਣਿਆ ਗਿਆ। ਇਸ ਮੌਕੇ ਐਸ ਡੀ ਓ ਹੇਮ ਰਾਜ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਸੁਸਾਇਟੀ ਲਈ ਦਿਨ ਰਾਤ ਪੂਰੀ ਮਿਹਨਤ , ਲਗਨ ਤੇ ਇਮਾਨਦਾਰੀ ਨਾਲ ਕੰਮ ਕਰਨਗੇ। ਸਮਾਜ ਭਲਾਈ ਕੰਮਾਂ ਨੂੰ ਜਾਰੀ ਰੱਖਣ ਗਏ। ਇਸ ਮੌਕੇ ਸੀਨੀਅਰ ਵਾਇਸ ਪ੍ਰਧਾਨ ਭਗਵਾਨ ਦਾਸ, ਜਨਰਲ ਸਕੱਤਰ ਕਿਰਪਾਲ ਸਿੰਘ, ਵਾਇਸ ਪ੍ਰਧਾਨ ਭੁਪਿੰਦਰ ਸਿੰਘ, ਪ੍ਰੈਸ ਸਕੱਤਰ ਪ੍ਰੋ,:ਸੁਬੀਰ ਰੰਗਬੋਤਰਾ, ਖਜਾਨਚੀ ਹਰਜਿੰਦਰ ਕੁਮਾਰ, ਬੀ ਪੀ ਈ ਓ ਨੰਦ ਲਾਲ, ਗੁਲਜ਼ਾਰੀ ਲਾਲ, ਸੁਰਿੰਦਰ ਸਿੰਘ, ਮਾਸਟਰ ਕਰਨੈਲ ਸਿੰਘ ਸੈਣੀ, ਸੁਨੀਲ ਕੁਮਾਰ, ਸੁਭਾਸ਼ ਕੁਮਾਰ, ਦਲਬੀਰ ਚੰਦ, ਪਰਮਜੀਤ, ਡਾ.ਸੁਭਸ ਕੁਮਾਰ, ਤੀਰਥ ਰਾਜ, ਠਾਕੁਰ ਸੁਭਾਸ਼ ਸਿੰਘ , ਐਸ ਐਚ ਓ ਜਗਦੀਸ਼ ਰਾਜ, ਜੋਧ ਰਾਜ,ਓਮ ਪ੍ਰਕਾਸ਼, ਆਦਿ ਹਾਜ਼ਰ ਸਨ।