logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਸੁੱਤੀ ਪਈ ਝਾੜੂ ਸਰਕਾਰ ਨੂੰ ਜਗਾਉਣ ਲਈ ਪੰਜਾਬ ਕਾਂਗਰਸ ਵੱਲੋਂ ‘ਵਿਧਾਨ ਸਭਾ ਕੀਤਾ ਗਿਆ ਘਿਰਾਓ

ਸੁੱਤੀ ਪਈ ਝਾੜੂ ਸਰਕਾਰ ਨੂੰ ਜਗਾਉਣ ਲਈ ਪੰਜਾਬ ਕਾਂਗਰਸ ਵੱਲੋਂ ‘ਵਿਧਾਨ ਸਭਾ ਘਿਰਾਓ’ ਦੇ ਤਹਿਤ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੈਂ ਵੀ ਆਪਣੇ ਸਾਥੀਆਂ ਸਮੇਤ ਧਰਨੇ ਵਿੱਚ ਸ਼ਮੂਲੀਅਤ ਕੀਤੀ।
ਚਾਰ ਸਾਲ ਬੀਤ ਜਾਣ ਦੇ ਬਾਵਜੂਦ ਇਸ ਫੋਕੇ ਬਦਲਾਅ ਦੀ ਸਰਕਾਰ ਨੇ ਪੰਜਾਬੀਆਂ ਨੂੰ ਝੂਠੇ ਲਾਰੇ, ਧੋਖੇ ਅਤੇ ਨਾਮੋਸ਼ੀ ਤੋਂ ਇਲਾਵਾ ਕੁਝ ਵੀ ਨਹੀਂ ਦਿੱਤਾ। ਲੋਕਾਂ ਦੀਆਂ ਉਮੀਦਾਂ ਨਾਲ ਖੇਡਣ ਵਾਲੀ ਇਹ ਸਰਕਾਰ ਅੱਜ ਵੀ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰ ਰਹੀ ਹੈ।
ਹੁਣ ਪਾਣੀ ਸਿਰ ਤੋਂ ਉੱਪਰ ਲੰਘ ਚੁੱਕਾ ਹੈ। ਨਾ ਔਰਤਾਂ ਨੂੰ 1000 ਰੁਪਏ ਮਿਲੇ, ਨਾ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਹੋਈ, ਨਾ ਬਕਾਇਆ DA ਦਿੱਤਾ ਗਿਆ, ਨਾ ਨਵੇਂ ਮੈਡੀਕਲ ਕਾਲਜ ਬਣੇ, ਨਾ ਹੀ 2500 ਰੁਪਏ ਬੁੱਢਾਪਾ ਪੈਨਸ਼ਨ ਮਿਲੀ।
ਮਾਈਨਿੰਗ ਤੋਂ ਸਲਾਨਾ 20,000 ਕਰੋੜ ਦੀ ਆਮਦਨ ਦੇ ਦਾਅਵੇ ਕੀਤੇ ਗਏ ਸਨ, ਪਰ ਹਕੀਕਤ ਇਹ ਹੈ ਕਿ ਪੰਜਾਬ ਦੇ ਸਿਰ ਲਗਭਗ 4 ਲੱਖ ਕਰੋੜ ਦਾ ਕਰਜ਼ਾ ਚੜ੍ਹਾ ਦਿੱਤਾ ਗਿਆ ਹੈ। 5 ਮਿੰਟਾਂ ਵਿੱਚ MSP ਦੀ ਗਾਰੰਟੀ ਦੇਣ ਦੀ ਗੱਲ ਕਰਨ ਵਾਲੀ ਸਰਕਾਰ ਨੇ ਕਿਸਾਨਾਂ ਨਾਲ ਵੀ ਧੱਕੇਸ਼ਾਹੀ ਕੀਤੀ।
ਅਸੀਂ ਪੰਜਾਬ ਦੇ ਲੋਕਾਂ ਦੇ ਹੱਕ ਲਈ ਆਪਣੀ ਲੜਾਈ ਜਾਰੀ ਰੱਖਾਂਗੇ ਅਤੇ ਸਰਕਾਰ ਨੂੰ ਆਪਣੇ ਕੀਤੇ ਵਾਅਦੇ ਯਾਦ ਕਰਵਾਉਂਦੇ ਰਹਾਂਗੇ। ਹੱਕ ਲੈ ਕੇ ਰਹਾਂਗੇ।

7
1433 views

Comment