logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪਨਬਸ/ਪੀ.ਆਰ.ਟੀ.ਸੀ ਦਾ ਨਿੱਜੀਕਰਨ ਕਰਕੇ ਆਪਣੇ ਚਹੇਤਿਆਂ ਨੂੰ ਕਿਲੋਮੀਟਰ ਸਕੀਮ ਬੱਸਾਂ ਰਾਹੀਂ ਲਾਭ ਦੇਣ ਲਈ ਮੁਲਾਜ਼ਮਾਂ ਨੂੰ 3 ਮਹੀਨੇ ਤੋਂ ਜੇਲ੍ਹਾਂ ਵਿੱਚ ਕੀਤਾ ਬੰਦ,

, ਵਿਧਾਨ ਸਭਾ ਇਜਲਾਸ ਦੌਰਾਨ 9 ਮਾਰਚ ਤੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ-ਰੇਸ਼ਮ ਸਿੰਘ ਗਿੱਲ*

ਫਰੀਦਕੋਟ 06.03.26(ਨਾਇਬ ਰਾਜ)

*ਆਪ ਸਰਕਾਰ ਨੇ ਟਰਾਂਸਪੋਰਟ ਵਿਭਾਗ ਵਿੱਚ ਇੱਕ ਵੀ ਸਰਕਾਰੀ ਬੱਸਾਂ ਨਹੀਂ ਪਾਈ ਨਾ ਕੋਈ ਮੁਲਾਜ਼ਮਾਂ ਪੱਕਾ ਨਹੀਂ ਕੀਤਾ,ਆਊਟ ਸੋਰਸ ਭਰਤੀ ਜਾਰੀ-ਸ਼ਮਸ਼ੇਰ ਸਿੰਘ ਢਿੱਲੋ*
*ਸਰਕਾਰੀ ਵਿਭਾਗਾਂ ਦੀ ਲੁੱਟ ਜਾਰੀ ਸਰਕਾਰ ਦੇ ਚਹੇਤਿਆਂ ਵਲੋਂ ਨੋਜੁਆਨਾਂ ਦਾ ਹੋ ਰਿਹਾ ਸ਼ੋਸ਼ਣ ਪਰਚਿਆਂ ਨਾਲ ਜ਼ੁਬਾਨ ਤਾਲਾਬੰਦੀ ਕਰਨ ਦੀ ਕੋਸ਼ਿਸ਼-ਹਰਕੇਸ ਕੁਮਾਰ ਵਿੱਕੀ*
ਅੱਜ ਮਿਤੀ 06/03/2026 ਨੂੰ ਪੰਜਾਬ ਰੋਡਵੇਜ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਵੱਲੋ ਸਮੂਹ ਡਿਪੂਆਂ ਦੇ ਗੇਟਾ ਤੇ ਗੇਟ ਰੈਲੀਆਂ ਕੀਤੀਆਂ ਗਈਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਟਰਾਂਸਪੋਰਟ ਵਿਭਾਗ ਨੂੰ ਚਲਾਉਣ ਵਿੱਚ ਫੇਲ ਸਾਬਤ ਹੋ ਚੁੱਕੀ ਹੈ ਕਿਉਂਕਿ ਪਿਛਲੇ 4 ਸਾਲਾਂ ਵਿੱਚ ਇੱਕ ਵੀ ਸਰਕਾਰੀ ਬੱਸ ਨਹੀਂ ਪਈ ਕਿਸੇ ਵੀ ਕੱਚੇ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਵਿਧਾਨ ਸਭਾ ਇਜ਼ਲਾਸ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਡੇ ਵੱਡੇ ਝੂਠ ਠੇਕੇਦਾਰ ਵਿਚੋਲੀਏ ਮੰਤਰੀਆਂ ਦੇ ਹਨ ਬਾਹਰ ਕੱਢਾਂਗੇ ਸੁਣਨ ਨੂੰ ਮਿਲਦੇ ਹਨ ਪਰ ਪਨਬੱਸ ਵਿੱਚ 4 ਸਾਲਾਂ ਵਿੱਚ 4 ਠੇਕੇਦਾਰ ਵਿਚੋਲੀਏ ਬਦਲੇ ਗਏ ਹਨ ਹਰੇਕ ਠੇਕੇਦਾਰ ਵਲੋਂ ਸਕਿਊਰਟੀਆ,EPF,ESI ਦੀ ਕਰੋੜਾਂ ਰੁਪਏ ਰਕਮ ਵਿਭਾਗ ਅਤੇ ਮੁਲਾਜ਼ਮਾਂ ਦੀ ਲੁੱਟ ਕੀਤੀ ਗਈ ਹੈ ਆਊਟ ਸੋਰਸ ਤੇ ਭਰਤੀ ਲੱਖਾਂ ਰੁਪਏ ਰਿਸ਼ਵਤਖੋਰੀ ਰਾਹੀਂ ਕੀਤੀ ਜਾ ਰਹੀ ਹੈ ਜਿਸਦੇ ਸਬੂਤ ਤੱਕ ਸਰਕਾਰ ਨੂੰ ਦਿੱਤੇ ਗਏ ਪਰ ਕੋਈ ਕਾਰਵਾਈ ਨਹੀਂ ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਦੇ ਵੱਡੇ ਦਾਅਵੇ ਸਨ ਕੀ ਟਰਾਂਸਪੋਰਟ ਮਾਫੀਆ ਖਤਮ ਕਰ ਦਿਆਗੇ ਪਰ ਉਲਟਾ ਸਰਕਾਰੀ ਟਰਾਂਸਪੋਰਟ ਹੀ ਖਤਮ ਕਰਨ ਵੱਲ ਸਰਕਾਰ ਚੱਲੀ ਹੋਈ ਹੈ ਪਿੱਛਲੇ 4 ਸਾਲਾਂ ਵਿੱਚ ਇੱਕ ਵੀ ਸਰਕਾਰੀ ਬੱਸ ਨਹੀਂ ਪਈ ਉਲਟਾ ਆਪਣੇ ਚਹੇਤਿਆਂ ਦੀਆਂ ਬੱਸਾਂ ਨੂੰ ਕਿਲੋਮੀਟਰ ਸਕੀਮ ਰਾਹੀਂ ਵਿਭਾਗ ਦੀ ਲੁੱਟ ਕਰਵਾਉਣ ਲਈ ਵੱਡੇ ਪੱਧਰ ਤੇ ਸਰਕਾਰੀ ਪਰਮਿਟਾਂ ਉਪਰ ਚਲਾ ਕੇ ਵਿਭਾਗਾਂ ਨੂੰ ਖਤਮ ਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ ਪਿਛਲੀਆਂ ਸਰਕਾਰਾਂ ਸਮੇਂ ਹਰ ਸਰਕਾਰ ਨੇ ਆਪਣੇ ਪੰਜ ਸਾਲ ਦੇ ਕਾਰਜਕਾਲ ਵਿੱਚ 12-1300 ਸਰਕਾਰੀ ਬੱਸਾ ਪੰਜਾਬ ਰੋਡਵੇਜ਼ ਪਨਬਸ /ਪੀ.ਆਰ.ਟੀ.ਸੀ ਵਿੱਚ ਵਿਭਾਗ ਦੀਆਂ ਆਪਣੀ ਮਾਲਕੀ ਦੀਆਂ ਬੱਸਾਂ ਵੀ ਪੈਂਦੀਆਂ ਰਹੀਆਂ ਹਨ ਪ੍ਰੰਤੂ ਇਸ ਆਪ ਸਰਕਾਰ ਬਣੀ ਨੂੰ 4 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਹੁਣ ਤੱਕ ਸਰਕਾਰ ਨੇ ਇੱਕ ਵੀ ਸਰਕਾਰੀ ਬੱਸ ਨਹੀਂ ਪਈ ਉਲਟਾ ਸਰਕਾਰ ਦੇ ਕਾਰਜਕਾਲ ਦੋਰਾਨ 500 ਤੋ ਵੱਧ ਬੱਸਾ ਕੰਡਮ ਹੋ ਗਈਆਂ ਹਨ ਮੌਜੂਦਾ ਸਰਕਾਰ ਸਿਰਫ ਬਿਆਨ ਦੇ ਸਕਦੀ ਹੈ ਇਸ਼ਤਿਹਾਰ ਲਗਾ ਸਕਦੀ ਪ੍ਰੰਤੂ ਗਰਾਉਂਡ ਲੈਂਬਲ ਤੇ ਇੱਕ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ ਅਤੇ ਵਿਭਾਗਾਂ ਨੂੰ ਬਚਾਉਣ ਅਤੇ ਨਿੱਜੀਕਰਨ ਨੂੰ ਰੋਕਣ ਦੇ ਨਾਲ-ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਮੁਲਾਜ਼ਮਾਂ ਨੂੰ ਘਰਾਂ ਤੋ ਚੱਕੇ ਕੇ 28-11-2025 ਨੂੰ ਪਰਚੇ ਦਰਜ ਕਰਕੇ ਤੇ 307 ਵਰਗੀਆਂ ਧਰਾਵਾਂ ਲਗਾਕੇ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ ਹੁਣ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ (ਪ੍ਰਾਈਵੇਟ ਮਾਲਕਾਂ )ਆਪਣੇ ਚਹੇਤਿਆਂ ਦੀਆਂ ਕਿਲੋਮੀਟਰ ਸਕੀਮ ਬੱਸਾਂ ਜਿਨ੍ਹਾਂ ਦੇ ਨੀਲੇ ਅਤੇ ਬਸੰਤੀ ਰੰਗ ਅਤੇ ਰਾਜਸਥਾਨ ਤੋਂ ਬਾਡੀਆਂ ਲੱਗਣ ਦਾ ਰੌਲਾ ਪੈ ਰਿਹਾ ਹੈ ਅਸਲ ਵਿੱਚ ਉਹ ਬੱਸਾਂ ਕਿਲੋਮੀਟਰ ਸਕੀਮ ਬੱਸਾਂ ਹਨ ਜ਼ੋ ਸਰਕਾਰ ਦੇ ਚਹੇਤਿਆਂ ਦੀਆਂ ਹਨ ਅਤੇ ਕਰੋੜਾਂ ਰੁਪਏ ਵਿਭਾਗ ਅਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਉਣ ਦੇ ਲਈ ਲਿਆਂਦੀਆਂ ਗਈਆਂ ਹਨ ਉਹਨਾਂ ਬੱਸਾਂ ਦੇ ਕਾਰਨ ਪੈਣ ਵਾਲੇ ਘਾਟੇ ਦੇ ਸਾਰੇ ਪਰੂਫ ਸਰਕਾਰ ਵੱਲੋਂ ਬਣੀ ਕਮੇਟੀ ਨੂੰ ਵੀ ਦਿੱਤੇ ਗਏ ਸਨ ਤੇ ਵਿਭਾਗ ਦੇ ਅਧਿਕਾਰੀ ਨੂੰ ਲੀਂਗਲ ਨੋਟਿਸ ਦੇ ਰਹੀ ਵੀ ਜਾਣੂ ਕਰਵਾਇਆ ਗਿਆ ਸੀ ਪ੍ਰੰਤੂ ਸਰਕਾਰ ਦੀ ਮਨਸ਼ਾ ਸੀ ਕਿ ਪ੍ਰਾਈਵੇਟ ਅਪਰੇਟਰਾਂ ਨੂੰ ਫਾਇਦਾ ਦੇਣ ਅਤੇ ਵਿਭਾਗਾਂ ਦਾ ਨਿੱਜੀਕਰਨ ਕਰਨ ਦੀ ਮਨਸ਼ਾ ਪੂਰੀ ਕਰਨ ਲਈ ਮੁਲਾਜ਼ਮਾਂ ਦੀ ਜ਼ੁਬਾਨ ਦੀ ਤਾਲਾਬੰਦੀ ਕਰਨ ਲਈ ਨਜਾਇਜ਼ ਪਰਚੇ ਦਰਜ ਕਰਕੇ ਟੈਂਡਰ ਨੂੰ ਖੋਲਿਆ ਗਿਆ ਤੇ ਪੰਜਾਬ ਦੇ ਲੋਕਾਂ ਦੇ ਅਦਾਰੇ ਦਾ ਨੁਕਸਾਨ ਕਰਵਾਇਆ ਜਾ ਰਿਹਾ ਹੈ ਕਹਿਣ ਤੋਂ ਭਾਵ ਕੀ ਵਿਭਾਗਾ ਨੂੰ ਕਾਰਪੋਰੇਟ ਘਰਾਣਿਆ ਨੂੰ ਹੌਲੀ-ਹੌਲੀ ਵੇਚਿਆ ਜਾ ਰਿਹਾ ਹੈ। ਇਸ ਤੋਂ ਸਰਕਾਰ ਦੀ ਮਾਨਸਿਕਤ ਦਾ ਪਤਾ ਲਗਦਾ ਹੈ ਕਿ ਇਹ ਸਰਕਾਰ ਲੋਕ ਪੱਖੀ ਸਰਕਾਰ ਨਹੀਂ ਹੈ ਸਿਰਫ਼ ਝੂਠੇ ਪ੍ਰਚਾਰ ਦੇ ਸਿਰ ਤੇ ਬਣੀ ਸਰਕਾਰ ਹੈ ਪੰਜਾਬ ਨੂੰ ਲੁੱਟਣ ਲਈ ਮੁਲਾਜ਼ਮਾਂ ਦੀਆਂ ਮੰਗਾ ਹੱਲ ਕਰਨ ਦੀ ਬਿਜਾਏ ਮੁਲਾਜ਼ਮਾਂ ਦੀ ਅਵਾਜ਼ ਦਬਾ ਰਹੀ ਹੈ।
ਸੂਬਾ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ ਨੇ ਪ੍ਰੈਸ ਨੂੰ ਬਿਆਨ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 4 ਸਾਲ ਬੀਤ ਚੁੱਕੇ ਹਨ ਹਰ ਤਿਉਹਾਰ ਅਤੇ ਸਮੇ ਸਮੇ ਤੇ ਸ਼ੋਸ਼ਲ ਮੀਡੀਆ ਤੇ ਇਸ਼ਤਿਹਾਰ ਜਾਰੀ ਕੀਤੇ ਜਾਦੇ ਹਨ ਕਿ ਮੁਲਾਜ਼ਮਾਂ ਅਤੇ ਨੋਜਵਾਨਾਂ ਲਈ ਰੋਜ਼ਗਾਰ ਦੇਣ ਲਈ ਟਰਾਸਪੋਰਟ ਵਿਭਾਗਾਂ ਨੂੰ ਮੁਨਾਫੇ ਵਿੱਚ ਲਿਆਉਣਾ ਲਈ ਕੰਮ ਕਰ ਰਹੇ ਹਾਂ ਪ੍ਰੰਤੂ ਹਕੀਕਤ ਵਿੱਚ ਟਰਾਂਸਪੋਰਟ ਦਾ ਇੱਕ ਵੀ ਮੁਲਾਜ਼ਮ ਪੱਕਾ ਨਹੀ ਕੀਤਾ ਸਿਰਫ ਲਾਰੇ ਤੇ ਲਾਰਾ ਲਾ ਕੇ ਸਮਾਂ ਟਪਾਇਆ ਗਿਆ ਹੈ ਮੁੱਖ ਮੰਤਰੀ ਪੰਜਾਬ ਨੇ 1 ਜੁਲਾਈ 2024 ਨੂੰ ਮੀਟਿੰਗ ਕਰਕੇ ਇਹ ਲਿਖਤੀ ਭਰੋਸਾ ਦਿੱਤਾ ਸੀ ਕਿ 1 ਮਹੀਨੇ ਦੇ ਵਿੱਚ ਮੰਗਾਂ ਦਾ ਹੱਲ ਕੀਤਾ ਜਾਵੇਗਾ ਜਦੋਂਕਿ ਇਸ ਤੇ ਬਣੀ ਕਮੇਟੀ ਦੀਆਂ ਵਾਰ-ਵਾਰ ਮੀਟਿੰਗ ਹੋਈਆਂ ਪਰ ਹੱਲ ਨਹੀਂ ਕੀਤਾ ਗਿਆ ਪਨਬਸ/ਪੀ ਆਰ ਟੀ ਸੀ ਵਿੱਚ 10-12 ਸਾਲ ਤੋਂ ਕੰਟਰੈਕਟ ਤੇ ਅਤੇ 15-20 ਸਾਲ ਤੋਂ ਆਊਟ ਸੋਰਸ ਤੇ ਮੁਲਾਜ਼ਮ ਕੰਮ ਕਰ ਰਹੇ ਹਨ ਜੱਥੇਬੰਦੀ ਵੱਲੋਂ ਟਰਾਂਸਪੋਰਟ ਮੰਤਰੀ ਨੂੰ ਸਵਾਲ ਕੀਤਾ ਗਿਆ ਕਿ ਮੁੱਖ ਮੰਤਰੀ ਪੰਜਾਬ ਨੇ 1 ਮਹੀਨੇ ਦਾ ਸਮਾਂ ਦਿੱਤਾ ਸੀ ਮੰਗਾਂ ਦਾ ਹੱਲ ਕਰਨ ਦੇ ਲਈ ਪ੍ਰੰਤੂ ਅੱਜ 2 ਸਾਲ ਬੀਤਣ ਨੂੰ ਹੋ ਚੱਲੇ ਹਨ ਤੁਸੀਂ ਇੱਕ ਵੀ ਮੰਗ ਦਾ ਹੱਲ ਨਹੀਂ ਕੀਤਾ ਟਰਾਂਸਪੋਰਟ ਮੰਤਰੀ ਦਾ ਕਹਿਣਾ ਹੈ ਕਿ ਉਹਨਾ ਨੇ ਵੋਟਾਂ ਸਮੇਂ ਤੁਹਾਨੂੰ ਲਾਰਾ ਲਾ ਦਿੱਤਾ ਹੋਣ ਇਸ ਤੋਂ ਸਾਫ ਸਿੱਧ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਝੂਠ ਦਾ ਸਹਾਰਾ ਲੈ ਕੇ ਚੱਲ ਰਹੀ ਹੈ ਸਿਰਫ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਜ਼ੋ ਕਿ ਝੂਠ ਪੰਜਾਬ ਦੀ ਪਬਲਿਕ ਦੇ ਸਾਹਮਣੇ ਆ ਰਹੇ ਹਨ।
ਸੂਬਾ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਅਤੇ ਸੂਬਾ ਕੈਸ਼ੀਅਰ ਬਲਜੀਤ ਸਿੰਘ ਨੇ ਪ੍ਰੈਸ ਨੂੰ ਬਿਆਨ ਦਿੰਦਿਆਂ ਕਿਹਾ ਕਿ ਪਿਛਲੇ ਦਿਨਾ ਤੋ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦੇ ਝੰਡੇ ਦੇ ਰੰਗ ਦੀਆਂ ਪੀ ਆਰ ਟੀ ਸੀ ਬੱਸਾਂ ਦੀਆਂ ਵੀਡੀਉ ਵਾਇਰਲ ਹੋ ਰਹੀਆਂ ਹਨ ਜਿਸ ਤੇ ਵਿਰੋਧੀਆਂ ਨੇ ਤੰਜ ਵੀ ਕੱਸੇ ਅਤੇ ਆਮ ਆਦਮੀ ਪਾਰਟੀ ਆਗੂਆਂ ਨੇ ਆਪਣੇ ਤਰਕ ਦਿੱਤੇ ਕਿ ਅਸੀ ਬੱਸਾ ਪਾ ਰਹੇ ਹਾ ਪਰ ਇਹ ਪੰਜਾਬ ਨੇ ਲੋਕਾਂ ਨਾਲ ਵੱਡਾ ਧੋਖਾ ਹੈ ਕਿਉਂਕਿ ਇਹ (ਪ੍ਰਾਈਵੇਟ) ਕਿਲੋਮੀਟਰ ਸਕੀਮ ਬੱਸਾ ਹਨ ਜੋ ਪ੍ਰਾਈਵੇਟ ਉਪਰੇਟਰਾਂ ਅਤੇ ਆਮ ਆਦਮੀ ਪਾਰਟੀ ਸਰਕਾਰ ਦੇ ਚਹੇਤਿਆਂ ਨੂੰ ਵਿਭਾਗਾਂ ਵਿੱਚ ਪ੍ਰਾਈਵੇਟ ਬੱਸਾ ਪਾਕੇ ਲੁੱਟ ਕਰਨ ਦੀ ਖੁੱਲ ਦਿੱਤੀ ਜਾ ਰਹੀ ਹੈ ਚੰਗਾ ਹੁੰਦਾ ਜੇਕਰ ਸਰਕਾਰ ਬਜ਼ਟ ਸ਼ੈਸ਼ਨ ਵਿੱਚ ਕੋਈ ਵੱਡਾ ਬਜਟ ਰੱਖਕੇ ਸਰਕਾਰੀ ਮਾਲਕੀ ਦੀਆਂ 2000 ਬੱਸਾ ਪਾਉਂਦੀ ਜਿਸ ਨਾਲ ਨੋਜਵਾਨਾਂ ਲ਼ਈ ਰੋਜ਼ਗਾਰ ਦੇ ਸਾਧਨ ਪੈਦਾ ਹੁੰਦੇ ਅਤੇ ਆਮ ਲੋਕਾ ਨੂੰ ਪਿੰਡਾ ਅਤੇ ਸ਼ਹਿਰਾ ਤੋ ਆਉਣ ਜਾਣ ਲਈ ਨਿਰਵਿਗਨ ਸਫਰ ਸਹੂਲਤਾ ਮਿਲਦੀਆਂ ਜਿਸ ਦਾ ਜਥੇਬੰਦੀ ਵੱਲੋ ਵੀ ਭਰਵਾ ਸਵਾਗਤ ਕੀਤਾ ਜਾਦਾ ਪਰ ਅੱਜ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਆਦਮੀ ਪਾਰਟੀ ਦੀ ਸਰਕਾਰ ਨੇ ਬੱਸਾਂ ਨੂੰ ਬਸੰਤੀ ਰੰਗ ਕਰਕੇ ਤੇ ਝਾੜੂ ਪਾਰਟੀ ਦੇ ਰੰਗ ਵਰਗਾ ਰੰਗ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਲੱਗੀ ਹੈ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੱਸਾਂ ਪਈਆ ਹਨ ਜ਼ੋ ਕਿ ਸਰਕਾਰ ਦਾ ਪਹਿਲਾ ਹੀ ਭਾਂਡਾਂ ਫੁੱਟ ਚੁੱਕਿਆ ਹੈ ਇਹ ਬੱਸਾਂ ਕਿਲੋਮੀਟਰ ਸਕੀਮ ਦੀਆਂ ਹਨ ਅਤੇ ਸਰਕਾਰ ਬਜਟ ਰੱਖ ਕੇ ਬੱਸਾਂ ਪਾਉਣਾ ਇੱਕ ਪਾਸੇ ਟਰਾਂਸਪੋਰਟ ਵਿਭਾਗ ਦੇ ਫ੍ਰੀ ਸਫ਼ਰ ਸਹੂਲਤਾਂ ਦੇ ਬਣਦੇ ਪੈਸੇ ਹੀ ਸਮੇਂ ਸਿਰ ਦੇ ਦੇਵੇ ਤਾਂ ਵਿਭਾਗ ਆਪਣੀ ਮਾਲਕੀ ਵਾਲੀਆਂ ਬੱਸਾਂ ਨਗਦ ਖਰੀਦ ਸਕਦਾ ਹੈ ਪਰ ਸਰਕਾਰ ਵਲੋਂ ਤਾਂ ਪਹਿਲਾਂ ਹੀ ਫਰੀ ਸਫ਼ਰ ਸਹੂਲਤ ਦਾ 1200 ਕਰੋੜ ਰੁਪਏ ਦੋਵੇਂ ਵਿਭਾਗ ਦਾ ਬਕਾਇਆ ਪੈਡਿੰਗ ਹੈ ਉਹ ਸਮੇਂ ਸਿਰ ਨਹੀਂ ਦਿੱਤਾ ਜਾਂ ਰਿਹਾ ਜਿਸ ਕਾਰਣ ਬੱਸਾ ਦਾ ਸਪੇਅਰਪਾਰਟ ਅਤੇ ਟਾਇਰ ਨਾ ਆਉਣ ਕਾਰਨ ਬੱਸਾ ਵਰਕਸ਼ਾਪ ਦਾ ਸਿੰਗਾਰ ਬਣਕੇ ਖੜੀਆਂ ਹਨ ਸਰਕਾਰ ਵਲੋਂ ਤਾਂ ਬੱਸਾਂ ਵਿੱਚ ਟਿਕਟਾਂ ਕੱਟਣ ਵਾਲੀਆਂ ਮਸ਼ੀਨਾਂ ਤੱਕ ਨਹੀਂ ਖਰੀਦੀਆਂ ਜਾ ਰਹੀਆਂ ਇਹ ਸਰਕਾਰ ਝੂਠ ਦੇ ਸਹਾਰੇ ਚੱਲ ਰਹੀ ਹੈ ਜੇਕਰ ਸਰਕਾਰ ਨੇ ਮੰਗਾਂ ਦਾ ਹੱਲ ਨਹੀਂ ਕੀਤਾ ਤਾਂ ਸਿਆਸੀ ਰੈਲੀਆਂ ਵਿੱਚ ਡਿਊਟੀ ਕਰਨ ਦਾ ਬਾਈਕਾਟ ਕਰਕੇ ਤੇ ਰੂਟ ਡਿਊਟੀ ਕੀਤੀ ਜਾਵੇਗੀ ਅਤੇ ਪੰਜਾਬ ਦੇ ਸਮੂਹ MLA ਨੂੰ ਮੰਗ ਪੱਤਰ ਦਿੱਤੇ ਜਾਣਗੇ , 09 ਮਾਰਚ ਤੋਂ ਮੋਹਾਲੀ ਵਿਖੇ ਪੰਜਾਬ ਵਿਧਾਨ ਸਭਾ ਦੇ ਇਜਲਾਸ ਨੂੰ ਮੁੱਖ ਰੱਖਦੇ ਹੋਏ ਰੋਜ਼ਾਨਾ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ ਜੇਕਰ ਸਰਕਾਰ ਵੱਲੋਂ ਕੋਈ ਵੀ ਵਧੀਕੀ ਕੀਤੀ ਗਈ ਤਾਂ ਤੁਰੰਤ ਤੌਰ ਤੇ ਬੱਸਾਂ ਚੱਕਾ ਜਾਮ ਕੀਤਾ ਜਾਵੇਗਾ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਤੇ ਜੇਲ ਵਿੱਚ ਬੰਦ ਸਾਥੀਆਂ ਨੂੰ ਰਿਹਾਈ ਨਾ ਦਿੱਤੀ ਗਈ ਤਾਂ ਮਜਬੂਰਨ ਇਸ ਤੋਂ ਵੱਧ ਤਿਖੇ ਸੰਘਰਸ਼ ਕੀਤੇ ਜਾਣਗੇ
ਜਥੇਬੰਦੀ ਵੱਲੋ ਸਮੁੱਚੇ ਕਿਸਾਨ, ਮਜਦੂਰ, ਮੁਲਾਜਮ, ਸਟੂਡੈਂਟਸ,ਆਦਿ ਜਥੇਬੰਦੀਆਂ ਅਪੀਲ ਹੈ ਕਿ ਸਾਡੇ ਸ਼ਘੰਰਸ਼ ਦਾ ਸਹਿਯੋਗ ਕਰੋ ਤਾ ਜੋ ਵਿਰਾਸਤੀ ਵਿਭਾਗਾਂ ਨੂੰ ਬਚਾਕੇ ਨੋਜਵਾਨਾਂ ਲਈ ਰੋਜ਼ਗਾਰ ਪੈਦਾ ਹੋ ਸਕਣ ਅਤੇ ਟਰਾਸਪੋਰਟ ਦੀਆਂ ਸੇਵਾਵਾਂ ਨੂੰ ਹੋਰ ਬੇਹਤਰ ਬਣਾਇਆ ਜਾਵੇ ਜੀ।

2
55 views

Comment