logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਨੇ ਸ਼੍ਰੀ ਰਾਧੇ ਕ੍ਰਿਸ਼ਨ ਧਾਮ ਵਿਖੇ ਮਨਾਇਆ ਹੋਲੀ ਦਾ ਤਿਉਹਾਰ -ਮੰਜੂ ਸੁਖੀਜਾ

ਫਰੀਦਕੋਟ:04,ਮਾਰਚ ( ਕੰਵਲ ਸਰਾਂ ) ਸਥਾਨਕ ਸ੍ਰੀ ਰਾਧੇ ਕਿ੍ਸ਼ਨ ਧਾਮ ਫਰੀਦਕੋਟ ਵਿਖੇ ਮੰਜੂ ਸੁਖੀਜਾ ਪ੍ਰਧਾਨ ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਦੀ ਰਹਿਨੁਮਾਈ ਹੇਠ ਰੰਗਾਂ ਦਾ ਤਿਉਹਾਰ ਹੋਲੀ ਮਨਾਇਆ
ਗਿਆ। ਇਸ ਪ੍ਰੋਜੈਕਟ ਦੇ ਚੇਅਰਮੈਨ ਚਿਤਰਾ ਸ਼ਰਮਾਂ ਤੇ ਕੋ- ਪ੍ਰੋਜੈਕਟ ਚੇਅਰਮੈਨ ਕਿਰਨ ਸੁਖੀਜਾ ਸਨ। ਸ਼੍ਰੀ ਰਾਧੇ ਕਿ੍ਸ਼ਨ ਧਾਮ ਫਰੀਦਕੋਟ ਵਿਖੇ ਸਾਰੇ ਕਲੱਬ ਮੈਂਬਰਾਂ ਪਹਿਲਾਂ ਪ੍ਰਭੂ ਚਰਨਾ ਵਿੱਚ ਅਰਦਾਸ ਕੀਤੀ ਬਾਅਦ ਵਿੱਚ ਰੰਗਾਂ ਦਾ ਤਿਉਹਾਰ ਹੋਲੀ ਨੂੰ ਮਨਾਇਆ ਗਿਆ। ਇਸ ਤਿਉਹਾਰ ਦੀ ਵਿਲੱਖਣਤਾ ਇਹ ਸੀ ਇਹ ਤਿਉਹਾਰ ਰੰਗਾਂ ਦੀ ਥਾਂ ਫੁੱਲਾਂ ਦੀ ਵਰਖਾ ਕਰਕੇ, ਅਤਰ ਚੰਦਨ ਦੀ ਵਰਤੋਂ ਕਰਕੇ ਮਨਾਈ ਗਈ। ਸਾਰਿਆ ਨੂੰ ਚੰਦਨ ਦੇ ਤਿਲਕ ਲਗਾਏ ਗਏ। ਸ੍ਰੀ ਰਾਧੇ ਕ੍ਰਿਸ਼ਨ ਧਾਮ ਵਿਖੇ ਹੋਲੀ ਦੇ ਤਿਉਹਾਰ ਦੇ ਸਬੰਧ ਵਿੱਚ ਪ੍ਰਸਿੱਧ ਭਜਨ ਗਾਇਕਾ ਪਰਵਿੰਦਰ ਪਲਕ ਨੇ ਆਪਣੀ ਗਾਇਕੀ ਨਾਲ ਸਾਰਿਆ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਅਤੇਸੌਰਵ ਕਾਲੀ ਆਰਟ ਗਰੁੱਪ ਵੱਲੋਂ ਬ੍ਜ ਹੋਲੀ ਪੇਸ਼ ਕੀਤੀ ਗਈ। ਰੋਟਰੀ ਕਲੱਬ ਦੇ ਮੈਂਬਰਾਂ ਨੇ ਖੂਬ ਆਨੰਦ ਮਾਣਿਆ। ਇਸ ਮੌਕੇ ਕਲੱਬ ਦੇ ਸੈਕਟਰੀ ਸੁਰਿੰਦਰਪਾਲ ਕੌਰ ਸਰਾਂ ਤੇ ਕਲੱਬ ਕੈਸ਼ੀਅਰ ਤੇਜਿੰਦਰਪਾਲ ਕੌਰ ਮਾਨ,ਰੈਨੂੰ ਬੱਸੀ,ਸੁਨੀਤਾ ਦਿਉੜਾ, ਰੇਖਾ ਤੋ ਇਲਾਵਾ ਇਨਰਵੀਲ ਕਲੱਬ ਫਰੀਦਕੋਟ ਦੇ ਮੈਂਬਰ ਜਿਨਾਂ ਵਿੱਚ ਡਾ.ਨਿਸ਼ੀ ਗਰਗ,ਡਾ.ਮੰਧੂ ਗੋਇਲ,ਨੀਨਾ ਗੋਇਲ, ਪੂਜਾ ਚਾਵਲਾ,ਜੋਤੀ ,ਮਨਜੀਤ ਕੌਰ, ਮੰਜੂ ਗਰਗ, ਰੰਜਨਾ,ਕਿਰਨ ਬਰਾੜ,ਡਾ. ਸੰਜੀਵ ਗੋਇਲ, ਰੋਟੇਰੀਅਨ ਕੇ.ਪੀ.ਸਿੰਘ ਸਰਾਂ ਅਤੇ ਸੰਨੀ ਬਰਾੜ ਵੀ ਮੌਜੂਦ ਸਨ।

115
3096 views

Comment